ਇੱਕ ਨਵੀਂ ਖੋਜ ਦਰਸਾਉਂਦੀ ਹੈ ਕਿ ਆਸਟ੍ਰੇਲੀਆ ਵਿੱਚ ਪ੍ਰਵਾਸੀਆਂ ਵਿੱਚ ਆਪਣੇਪਣ ਦੇ ਲਈ ਸਮਾਜਿਕ ਜੁੜਾਵ ਬਹੁਤ ਮਹੱਤਵਪੂਰਨ ਹਨ। ਇਹ ਨਵੀਂ ਰਾਸ਼ਟਰੀ ਖੋਜ ਦਰਸਾਉਂਦੀ ਹੈ ਕਿ ਸਮਾਜਿਕ ਅਤੇ ਭਾਈਚਾਰਕ ਸੰਪਰਕ ਆਸਟ੍ਰੇਲੀਆ ਵਿੱਚ ਪ੍ਰਵਾਸੀਆਂ ਦੀ ਆਪਣੇਪਨ ਦੀ ਭਾਵਨਾ ਵਿੱਚ ਯੋਗਦਾਨ ਪਾਉਣ ਵਾਲੇ ਸਭ ਤੋਂ ਮਜ਼ਬੂਤ ਕਾਰਕ ਹਨ – ਭਾਵੇਂ ਕਿ 45 ਪ੍ਰਤੀਸ਼ਤ ਪ੍ਰਵਾਸੀਆਂ ਨੂੰ ਵਿਤਕਰੇ ਦਾ ਸਾਹਮਣਾ ਕਰਨਾ ਪਿਆ ਹੈ, ਜੋ ਕਿ ਆਸਟ੍ਰੇਲੀਆ ਵਿੱਚ ਜਨਮੇ ਲੋਕਾਂ ਨਾਲੋਂ ਤਿੰਨ ਗੁਣਾ ਵੱਧ ਹੈ।
‘ਸਕੈਨਲਨ ਫਾਊਂਡੇਸ਼ਨ ਰਿਸਰਚ ਇੰਸਟੀਚਿਊਟਸ ਫੋਕਸ ਮਲਟੀਕਲਚਰਲਿਜ਼ਮ ਇਨ ਫੋਕਸ – ਮਾਈਗ੍ਰੈਂਟਸ ਸੈਂਸ ਆਫ਼ ਬੀਲੌਂਗਿੰਗ ਸਟੱਡੀ 2025’ ਰਾਸ਼ਟਰੀ ਸਰਵੇਖਣ ਡੇਟਾ ਅਤੇ ਡੂੰਘਾਈ ਨਾਲ ਇੰਟਰਵਿਊਆਂ ਦੇ ਅਧਾਰ ਤੇ, ਇਹ ਦੱਸਦਾ ਹੈ ਕਿ ਵਿਦੇਸ਼ਾਂ ਵਿੱਚ ਜਨਮੇ ਲੋਕਾਂ ਵਿੱਚ, ਖਾਸ ਕਰਕੇ ਆਸਟ੍ਰੇਲੀਆ ਦੇ ਸਭ ਤੋਂ ਤੇਜ਼ੀ ਨਾਲ ਵਧ ਰਹੇ ਪ੍ਰਵਾਸੀ ਭਾਈਚਾਰਿਆਂ ਚੀਨ, ਭਾਰਤ, ਨੇਪਾਲ, ਪਾਕਿਸਤਾਨ, ਇਰਾਕ ਅਤੇ ਫਿਲੀਪੀਨਜ਼ ਵਿੱਚ ਕਿਵੇਂ ਆਪਣਾਪਣ ਵਿਕਸਤ ਹੁੰਦਾ ਹੈ। ਇਹ ਰਿਪੋਰਟ ਇੰਸਟੀਚਿਊਟ ਦੀ ਨਵੀਂ ਮਲਟੀਕਲਚਰਲਿਜ਼ਮ ਇਨ ਫੋਕਸ ਲੜੀ ਵਿੱਚ ਪਹਿਲੀ ਹੈ, ਜੋ ਆਸਟ੍ਰੇਲੀਆ ਵਿੱਚ ਬਹੁ-ਸੱਭਿਆਚਾਰਕ ਜੀਵਨ ਦੇ ਖਾਸ ਪਹਿਲੂਆਂ ‘ਤੇ ਡੂੰਘਾਈ ਨਾਲ ਵਿਚਾਰ ਕਰਦੀ ਹੈ। ਇਹ ਇਸ ਮਹੀਨੇ ਦੇ ਸ਼ੁਰੂ ਵਿੱਚ ਜਾਰੀ ਕੀਤੀ ਗਈ 2025 ਮੈਪਿੰਗ ਸੋਸ਼ਲ ਕੋਹੇਸ਼ਨ ਰਿਪੋਰਟ ਦੇ ਨਤੀਜਿਆਂ ਉਪਰ ਆਧਾਰਤ ਹੈ।
ਇਸ ਰਿਪੋਰਟ ਦੀ ਲੇਖਿਕਾ ਟ੍ਰਿਸ਼ ਪ੍ਰੈਂਟਿਸ ਕਹਿੰਦੀ ਹੈ ਕਿ, “ਲੋਕ ਆਪਣੇ ਭਾਈਚਾਰਿਆਂ ਅਤੇ ਦੇਸ਼ ਨਾਲ ਕਿਵੇਂ ਜੁੜਦੇ ਹਨ, ਇਸ ਲਈ ਆਪਣਾਪਣ ਮਹੱਤਵਪੂਰਨ ਹੈ। ਇਹ ਦਰਸਾਉਂਦਾ ਹੈ ਕਿ ਅਸੀਂ ਕਿੰਨਾ ਮੁੱਲਵਾਨ, ਸਵੀਕਾਰ ਕੀਤੇ ਗਏ ਅਤੇ ਸੁਰੱਖਿਅਤ ਮਹਿਸੂਸ ਕਰਦੇ ਹਾਂ, ਅਤੇ ਬਦਲੇ ਵਿੱਚ ਇਹ ਨਿਰਧਾਰਤ ਕਰਦਾ ਹੈ ਕਿ ਅਸੀਂ ਨਾਗਰਿਕ ਅਤੇ ਭਾਈਚਾਰਕ ਜੀਵਨ ਵਿੱਚ ਕਿਵੇਂ ਯੋਗਦਾਨ ਪਾਉਂਦੇ ਹਾਂ ਅਤੇ ਹਿੱਸਾ ਲੈਂਦੇ ਹਾਂ। ਹਾਲਾਂਕਿ ਬਹੁਤ ਸਾਰੇ ਪ੍ਰਵਾਸੀ ਦੱਸੇ ਹਨ ਕਿ ਉਹ ਜਿੰਨੀ ਦੇਰ ਤੱਕ ਇੱਥੇ ਰਹਿੰਦੇ ਹਨ, ਉਨ੍ਹਾਂ ਦਾ ਆਪਣਾਪਣ ਵਧਦਾ ਜਾਂਦਾ ਹੈ, ਪਰ ਵਿਤਕਰੇ, ਇਕੱਲਤਾ, ਜਾਂ ਵਿੱਤੀ ਰੁਕਾਵਟਾਂ ਦੇ ਅਨੁਭਵ ਉਸ ਯਾਤਰਾ ਨੂੰ ਹੋਰ ਵੀ ਮੁਸ਼ਕਲ ਬਣਾ ਸਕਦੇ ਹਨ। ਹਾਲਾਂਕਿ, ਭਾਈਚਾਰਕ ਸੰਪਰਕ, ਭਾਵੇਂ ਆਂਢ-ਗੁਆਂਢ ਦੇ ਆਪਸੀ ਗੱਲਬਾਤ ਜ਼ਰੀਏ, ਸਵੈ-ਸੇਵਾ, ਜਾਂ ਸਾਂਝੇ ਸਮਾਜਿਕ ਸਥਾਨਾਂ ਰਾਹੀਂ, ਸੱਚਮੁੱਚ ਫ਼ਰਕ ਪਾਉਂਦੇ ਹਨ।”
ਇਹ ਅਧਿਐਨ ਆਧੁਨਿਕ ਆਸਟ੍ਰੇਲੀਆ ਵਿੱਚ ਆਪਣੇਪਣ, ਸੋਸ਼ਲ ਕੁਨੈਕਸ਼ਨ ਅਤੇ ਨਾਗਰਿਕ ਭਾਗੀਦਾਰੀ ਵਿੱਚ ਕੀ ਮੱਦਦ ਕਰਦਾ ਹੈ ਕੀ ਰੁਕਾਵਟ ਪਾਉਂਦਾ ਹੈ, ਇਸ ਦੀ ਹੁਣ ਤੱਕ ਦੀ ਸਭ ਤੋਂ ਸਾਫ਼ ਤੇ ਸਪੱਸ਼ਟ ਤਸਵੀਰ ਪ੍ਰਦਾਨ ਕਰਦਾ ਹੈ।
ਇਹ ਨਵੀਂ ਰਾਸ਼ਟਰੀ ਖੋਜ ਦਰਸਾਉਂਦੀ ਹੈ ਕਿ:
- ਲੰਬੇ ਸਮੇਂ ਤੋਂ ਰਹਿਣ ਵਾਲੇ 71 ਫੀਸਦੀ ਪ੍ਰਵਾਸੀ ਇਸ ਗੱਲ ਨਾਲ ਸਹਿਮਤ ਹਨ ਕਿ ਉਹ ਆਪਣੇ ਆਂਢ-ਗੁਆਂਢ ਨਾਲ ਜੁੜੇ ਹੋਏ ਹਨ, ਜਦਕਿ ਹਾਲ ਹੀ ਵਿੱਚ ਆਏ 64 ਫੀਸਦੀ ਲੋਕ ਇਸ ਗੱਲ ਨਾਲ ਸਹਿਮਤ ਹਨ।
- 45 ਫੀਸਦੀ ਪ੍ਰਵਾਸੀ ਵਿਤਕਰੇ ਦੀ ਰਿਪੋਰਟ ਕਰਦੇ ਹਨ (ਆਸਟ੍ਰੇਲੀਅਨ-ਜਨਮੇ 13 ਫੀਸਦੀ ਦੇ ਮੁਕਾਬਲੇ); 51 ਫੀਸਦੀ ਪ੍ਰਵਾਸੀ
- ਔਰਤਾਂ ਬਨਾਮ ਆਸਟ੍ਰੇਲੀਅਨ-ਜਨਮੀਆਂ 12 ਫੀਸਦੀ ਔਰਤਾਂ।
- ਲੰਬੇ ਸਮੇਂ ਤੋਂ ਰਹਿੰਦੇ 71 ਫੀਸਦੀ ਪ੍ਰਵਾਸੀ ਮੰਨਦੇ ਹਨ ਕਿ ਉਹ ਆਪਣੇ ਆਂਢ-ਗੁਆਂਢ ਦੇ ਹਨ। ਜਦਕਿ ਹਾਲ ਹੀ ਵਿੱਚ ਆਏ 64 ਫੀਸਦੀ ਅਜਿਹਾ ਮੰਨਦੇ ਹਨ।
- ਆਸਟ੍ਰੇਲੀਆ ਨਾਲ ਜੁੜਨਾ ਜਿਆਦਾ ਮੁਸ਼ਕਲ ਹੈ, ਜੋ ਕਿ ਕਾਨੂੰਨੀ ਸਥਿਤੀ ਤੋਂ ਲੈ ਕੇ ਆਸਟ੍ਰੇਲੀਅਨ ਜੀਵਨ ਸ਼ੈਲੀ ਨਾਲ ਜਾਣੂ ਹੋਣ ਤੱਕ ਕਈ ਕਾਰਕਾਂ ਤੋਂ ਪ੍ਰਭਾਵਿਤ ਹੁੰਦਾ ਹੈ।
- ਕੰਮ ਵਾਲੀਆਂ ਥਾਵਾਂ ਅਤੇ ਵਿਦਿਅਕ ਸੰਸਥਾਵਾਂ ਅੰਤਰ-ਸੱਭਿਆਚਾਰਕ ਸਬੰਧਾਂ ਅਤੇ ਸਬੰਧਾਂ ਨੂੰ ਬਣਾਉਣ ਲਈ ਮਹੱਤਵਪੂਰਨ ਸਥਾਨ ਹਨ।
- ਪ੍ਰਵਾਸੀ ਆਸਟ੍ਰੇਲੀਆ ਵਿੱਚ ਨਾਗਰਿਕਾਂ ਵਜੋਂ ਯੋਗਦਾਨ ਪਾ ਰਹੇ ਹਨ, ਅਕਸਰ ਗੈਰ-ਰਸਮੀ ਸਵੈ-ਇੱਛਾ ਨਾਲ ਜਾਂ ਬਿਨਾਂ ਭੁਗਤਾਨ ਕੀਤੇ ਸਹਾਇਤਾ ਪ੍ਰਦਾਨ ਕਰਕੇ।
- ਆਸਟ੍ਰੇਲੀਆ ਦੇ ਸਭ ਤੋਂ ਤੇਜ਼ੀ ਨਾਲ ਵਧ ਰਹੇ ਪ੍ਰਵਾਸੀ ਭਾਈਚਾਰੇ ਦੇ ਮੈਂਬਰਾਂ ਨੂੰ ਆਸਟ੍ਰੇਲੀਆ ਵਿੱਚ ਪੈਦਾ ਹੋਏ ਲੋਕਾਂ ਨਾਲੋਂ ਵਿਤਕਰੇ ਦਾ ਅਨੁਭਵ ਕਰਨ ਦੀ ਸੰਭਾਵਨਾ ਬਹੁਤ ਜ਼ਿਆਦਾ ਹੈ।
- ਬਹੁਤ ਸਾਰੇ ਲੋਕਾਂ ਲਈ ਹੁਨਰਮੰਦ ਕੰਮ ਲੱਭਣਾ ਇੱਕ ਮਹੱਤਵਪੂਰਨ ਚੁਣੌਤੀ ਬਣਿਆ ਹੋਇਆ ਹੈ।
ਸਕੈਨਲਨ ਫਾਊਂਡੇਸ਼ਨ ਰਿਸਰਚ ਇੰਸਟੀਚਿਊਟ ਦੀ ਸੀਈਓ ਐਂਥੀਆ ਹੈਨਕੌਕ ਨੇ ਕਿਹਾ ਹੈ ਕਿ, “ਇਹ ਨਤੀਜੇ ਆਸਟ੍ਰੇਲੀਆ ਦੇ ਬਹੁ-ਸੱਭਿਆਚਾਰਕ ਭਾਈਚਾਰੇ ਨੂੰ ਮਜ਼ਬੂਤ ਕਰਨ ਵਿੱਚ ਸੰਪਰਕ, ਸ਼ਮੂਲੀਅਤ ਅਤੇ ਮੌਕੇ ਦੀ ਮਹੱਤਤਾ ਨੂੰ ਦਰਸਾਉਂਦੇ ਹਨ। ਸਮੇਂ ਦੇ ਨਾਲ ਸੰਪਰਕ ਵਧਦਾ ਹੈ – ਇਹ ਸਵਾਗਤ ਕੀਤੇ ਜਾਣ, ਕਦਰ ਕੀਤੇ ਜਾਣ ਅਤੇ ਸ਼ਾਮਲ ਕੀਤੇ ਜਾਣ ਦੇ ਰੋਜ਼ਾਨਾ ਅਨੁਭਵਾਂ ਨਾਲ ਬਣਦਾ ਹੈ। ਇੱਕ ਅਜਿਹੇ ਸਮੇਂ ਜਦੋਂ ਆਸਟ੍ਰੇਲੀਆ ਵਿੱਚ ਵਿਭਿੰਨਤਾ ਲਗਾਤਾਰ ਵਧ ਰਹੀ ਹੈ ਤਾਂ ਇਹ ਸਮਝਣਾ ਕਿ ਇਸ ਪ੍ਰਕਿਰਿਆ ਵਿੱਚ ਕੀ ਮੱਦਦ ਕਰਦਾ ਹੈ ਅਤੇ ਕੀ ਰੁਕਾਵਟ ਪਾਉਂਦਾ ਹੈ, ਸਾਨੂੰ ਨੀਤੀ ਬਨਾਉਣ ਵਾਲਿਆਂ, ਕੰਮ ਵਾਲੀਆਂ ਥਾਵਾਂ ਅਤੇ ਉਹਨਾਂ ਕਮਿਉਨਿਟੀਆਂ ਦੇ ਲਈ ਪ੍ਰੈਕਟੀਕਲ ਜਾਣਕਾਰੀ ਦਿੰਦਾ ਹੈ ਜੋ ਇੱਕ ਜਿਆਦਾ ਮਜ਼ਬੂਤ, ਸਾਰਿਆਂ ਨੂੰ ਨਾਲ ਲੈ ਕੇ ਚੱਲਣ ਵਾਲਾ ਆਸਟ੍ਰੇਲੀਆ ਬਨਾਉਣਾ ਚਾਹੁੰਦੇ ਹਨ।”
‘ਮਾਈਗ੍ਰੈਂਟਸ ਸੈਂਸ ਆਫ਼ ਬੀਲੌਂਗਿੰਗ ਸਟੱਡੀ 2025’ ਦੇ ਇਸ ਅਧਿਐਨ ਦੇ ਵਿੱਚ 8,000 ਤੋਂ ਵੱਧ ਆਸਟ੍ਰੇਲੀਅਨ ਲੋਕਾਂ ਦੇ ਮੈਪਿੰਗ ਸੋਸ਼ਲ ਕੋਹੇਸ਼ਨ ਸਰਵੇਖਣ ਦੇ ਨਤੀਜਿਆਂ ਨੂੰ ਛੇ ਪ੍ਰਵਾਸੀ ਭਾਈਚਾਰਿਆਂ ਵਿੱਚ ਕੀਤੇ ਗਏ 65 ਗੁਣਾਤਮਕ ਇੰਟਰਵਿਊਆਂ ਨਾਲ ਮਿਲਾਇਆ ਗਿਆ ਹੈ।