NIA ਨੇ ਪੱਛਮੀ ਬੰਗਾਲ ‘ਚ ਦੂਜੇ ਪੜਾਅ ਦੀਆਂ ਨਿਰਪੱਖ ਚੋਣਾਂ ਲਈ ਜ਼ਿੰਮੇਵਾਰੀ ਸੰਭਾਲੀ

ਇਲੈਕਸ਼ਨ ਕਮਿਸ਼ਨ ਆਫ਼ ਇੰਡੀਆ।

ਨਵੀਂ ਦਿੱਲੀ – ਪੱਛਮੀ ਬੰਗਾਲ ਵਿੱਚ ਦੂਜੇ ਪੜਾਅ ਦੀਆਂ ਵੋਟਾਂ ਤੋਂ ਪਹਿਲਾਂ ਚੋਣ ਕਮਿਸ਼ਨ ਨੇ ਰਾਸ਼ਟਰੀ ਜਾਂਚ ਏਜੰਸੀ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਹੈ ਕਿ ਸ਼ਰਾਰਤੀ ਅਨਸਰ ਵੋਟਿੰਗ ਵਿੱਚ ਵਿਘਨ ਪਾਉਣ ਅਤੇ ਰਾਜਨੀਤਿਕ ਪਾਰਟੀ ਦੇ ਵਰਕਰਾਂ ਨੂੰ ਨਿਸ਼ਾਨਾ ਬਣਾਉਣ ਲਈ ਬੰਬਾਂ ਦੀ ਵਰਤੋਂ ਨਾ ਕਰਨ।

ਚੋਣ ਕਮਿਸ਼ਨ ਦੇ ਅਧਿਕਾਰੀਆਂ ਨੇ ਮੰਗਲਵਾਰ ਨੂੰ ਕਿਹਾ ਕਿ ਇਹ ਨਿਰਦੇਸ਼ ਕੱਚੇ ਬੰਬਾਂ ਦੀ ਬਰਾਮਦਗੀ ਅਤੇ ਚੋਣਾਂ ਵਾਲੇ ਰਾਜ ਵਿੱਚ ਇੱਕ ਮਾਮੂਲੀ ਧਮਾਕੇ ਦੀਆਂ ਰਿਪੋਰਟਾਂ ਤੋਂ ਬਾਅਦ ਆਇਆ ਹੈ। ਰਾਜ ਵਿੱਚ ਪਹਿਲੇ ਪੜਾਅ ਦੀਆਂ ਵੋਟਾਂ 23 ਅਪ੍ਰੈਲ ਨੂੰ ਹੋਈਆਂ ਸਨ, ਜਦੋਂ ਕਿ ਦੂਜਾ ਅਤੇ ਆਖਰੀ ਪੜਾਅ ਅੱਜ ਬੁੱਧਵਾਰ ਨੂੰ ਹੋਵੇਗਾ।

ਚੋਣ ਕਮਿਸ਼ਨ ਦੇ ਅਧਿਕਾਰੀਆਂ ਨੇ ਕਿਹਾ ਕਿ ਕਮਿਸ਼ਨ ਪੱਛਮੀ ਬੰਗਾਲ ਵਿੱਚ ਵੋਟਿੰਗ ਵਾਲੇ ਦਿਨ ਅਤੇ ਚੋਣਾਂ ਤੋਂ ਬਾਅਦ ਹੋਈ ਹਿੰਸਾ ਨੂੰ ਰੋਕਣ ਲਈ ਸਖ਼ਤ ਕਦਮ ਚੁੱਕ ਰਿਹਾ ਹੈ। ਚੋਣ ਕਮਿਸ਼ਨ ਦਾ ਇਹ ਨਿਰਦੇਸ਼ 26 ਅਪ੍ਰੈਲ ਨੂੰ ਦੱਖਣੀ 24 ਪਰਗਨਾ ਜ਼ਿਲ੍ਹੇ ਦੇ ਭੰਗਰ ਵਿੱਚ ਇੱਕ ਵਿਅਕਤੀ, ਜੋ ਕਿ ਬੰਗਾਲ ਦੀ ਸੱਤਾਧਾਰੀ ਤ੍ਰਿਣਮੂਲ ਕਾਂਗਰਸ ਦਾ ਵਰਕਰ ਸੀ, ਦੇ ਘਰੋਂ ਵੱਡੀ ਗਿਣਤੀ ਵਿੱਚ ਕੱਚੇ ਬੰਬ ਬਰਾਮਦ ਕਰਨ ਤੋਂ ਬਾਅਦ ਆਇਆ। ਇਹ ਘਟਨਾ ਰਾਜ ਦੀਆਂ ਵਿਧਾਨ ਸਭਾ ਚੋਣਾਂ ਦੇ ਦੂਜੇ ਅਤੇ ਆਖਰੀ ਪੜਾਅ ਤੋਂ ਕੁੱਝ ਦਿਨ ਪਹਿਲਾਂ ਵਾਪਰੀ ਸੀ। ਬਾਅਦ ਵਿੱਚ ਕੇਂਦਰੀ ਗ੍ਰਹਿ ਮੰਤਰਾਲੇ ਦੇ ਨਿਰਦੇਸ਼ਾਂ ‘ਤੇ, NIA ਨੇ ਰਾਜ ਵਿੱਚ 79 ਕੱਚੇ ਬੰਬਾਂ ਦੀ ਬਰਾਮਦਗੀ ਦੀ ਜਾਂਚ ਲਈ ਇੱਕ ਕੇਸ ਦਰਜ ਕੀਤਾ। NIA ਦੇ ਇੱਕ ਬੁਲਾਰੇ ਨੇ ਕਿਹਾ ਸੀ ਕਿ ਗ੍ਰਹਿ ਮੰਤਰਾਲੇ ਦੇ ਹੁਕਮਾਂ ਦੀ ਪਾਲਣਾ ਵਿੱਚ ਅੱਤਵਾਦ ਵਿਰੋਧੀ ਏਜੰਸੀ ਨੇ ਇੱਕ ਕੇਸ ਦਰਜ ਕੀਤਾ ਸੀ।

Related posts

ਸੁਪਰੀਮ ਕੋਰਟ ਵਲੋਂ ਸਭ ਤੋਂ ਲੰਬੇ ਹਾਥੀ ਦੇ ਮਾਮਲੇ Ḕਤੇ ਕੇਰਲ ਸਰਕਾਰ ਦੀ ਝਾੜਝੰਬ !

ਕਸ਼ਮੀਰ ਵਿੱਚ ਦੁਨੀਆ ਦੀ ਸਭ ਤੋਂ ਉੱਚਾਈ ‘ਤੇ ਬਣ ਰਿਹਾ ਜ਼ੋਜੀਲਾ ਟਨਲ !

ਨਮੋ ਭਾਰਤ ਦਾ ਨਵਾਂ ਰਿਕਾਰਡ : 1 ਦਿਨ ‘ਚ 1.25 ਲੱਖ ਤੋਂ ਵੱਧ ਲੋਕਾਂ ਵਲੋਂ ਸਫ਼ਰ