ਪ੍ਰਸ਼ਾਂਤ ਕਿਸ਼ੋਰ ਵਲੋਂ ਨਿਤੀਸ਼ ਦੇ ਨਾਲ ਜਾਣ ਦੀਆਂ ਅਟਕਲਾਂ ‘ਤੇ ਵਿਰਾਮ

ਪਟਨਾ – ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨੇ ਸ਼ਨੀਵਾਰ ਨੂੰ ਕਿਹਾ ਸੀ ਕਿ ਉਨ੍ਹਾਂ ਦੀ ਨਿਤੀਸ਼ ਕੁਮਾਰ ਨਾਲ ਕੋਈ ਲੜਾਈ ਨਹੀਂ ਹੈ। ਮੀਡੀਆ ਨਾਲ ਗੱਲਬਾਤ ਕਰਦਿਆਂ ਪੀਕੇ ਨੇ ਕਿਹਾ ਕਿ ਸੀਐੱਮ ਉਨ੍ਹਾਂ ਤੋਂ ਨਾਰਾਜ਼ ਨਹੀਂ ਹਨ। ਉਨ੍ਹਾਂ ਦਾ ਬੋਲਣ ਦਾ ਤਰੀਕਾ ਹੈ। ਇਸ ਬਿਆਨ ਦਾ ਇੱਕ ਪੱਖ ਇਹ ਵੀ ਸਾਹਮਣੇ ਆਇਆ ਹੈ ਕਿ ਪ੍ਰਸ਼ਾਂਤ ਅਤੇ ਨਿਤੀਸ਼ ਫਿਰ ਇਕੱਠੇ ਆ ਸਕਦੇ ਹਨ। ਪੀਕੇ ਨੇ ਮੰਗਲਵਾਰ ਨੂੰ ਇਨ੍ਹਾਂ ਅਟਕਲਾਂ ‘ਤੇ ਵਿਰਾਮ ਲਗਾ ਦਿੱਤਾ। ਉਨ੍ਹਾਂ ਨੇ ਪਟਨਾ ਨਾਲ ਲੱਗਦੇ ਦਾਨਾਪੁਰ ਦੀ ਪੰਚਾਇਤ ਦੇ ਸਰਪੰਚ ਦਾ ਵੀਡੀਓ ਟਵੀਟ ਕੀਤਾ। CM ਦੇ ਅੰਦਾਜ਼ ‘ਚ ਲਿਖਿਆ- ਨਿਤੀਸ਼ ਨੇ ਕਿਹਾ ‘ਇਹ ਲੋਕ ਕੁਝ ਜਾਣਦੇ ਹਨ, 2005 ਤੋਂ ਹੁਣ ਤੱਕ ਕਿੰਨਾ ਕੰਮ ਹੋਇਆ’? ਪ੍ਰਸ਼ਾਂਤ ਨੇ ਵੀਡੀਓ ਟਵੀਟ ਕਰਕੇ ਕਿਹਾ ਕਿ ਸੁਣੋ, ਪਟਨਾ ਦੇ ਨਾਲ ਲੱਗਦੇ ਦਾਨਾਪੁਰ ਦੀ ਪੰਚਾਇਤ ਦਾ ਸਰਪੰਚ ਕੰਮ ਦੀ ਸੱਚਾਈ ਦੱਸ ਰਿਹਾ ਹੈ! ਇੱਥੇ ਕਈ ਸਾਲ ਪਹਿਲਾਂ ਜਨਨਾਇਕ ਕਰਪੂਰੀ ਨੇ ਕਿਹਾ ਸੀ ਕਿ ਇੱਥੇ ਲੋਕ ਇੰਨੀ ਦੁਰਦਸ਼ਾ ਵਿੱਚ ਕਿਵੇਂ ਜਿਉਂਦੇ ਹਨ? ਉਦੋਂ ਤੋਂ ਕੁਝ ਵੀ ਨਹੀਂ ਬਦਲਿਆ ਹੈ। ਵੀਡੀਓ ਵਿੱਚ ਪੰਚਾਇਤ ਦਾ ਸਰਪੰਚ ਆਪਣੇ ਇਲਾਕੇ ਦੀ ਸਮੱਸਿਆ ਦੱਸ ਰਿਹਾ ਹੈ।
ਜ਼ਿਕਰਯੋਗ ਹੈ ਕਿ ਮੀਡੀਆ ਨਾਲ ਗੱਲਬਾਤ ਦੌਰਾਨ ਪ੍ਰਸ਼ਾਂਤ ਨੇ ਮੁੱਖ ਮੰਤਰੀ ਨਾਲ ਉਨ੍ਹਾਂ ਦੇ ਕਰੀਬੀ ਸਬੰਧ ਦੱਸਦਿਆਂ ਕਿਹਾ ਸੀ ਕਿ ਅਸੀਂ ਇਹ ਨਾਅਰਾ ਸੁਣਦੇ ਆ ਰਹੇ ਹਾਂ ਕਿ ਫੇਵੀਕੋਲ ਕਾ ਜੋੜ ਹੈ, ਨਹੀਂ ਟੁੱਟੇਗਾ।

Related posts

ਪੱਛਮੀ ਬੰਗਾਲ ਚੋਣਾਂ ਕੱਲ੍ਹ ਤੋਂ : ਪਾਰਦਰਸ਼ਤਾ ਲਈ ਚੋਣ ਕਮਿਸ਼ਨ ਦੀ ਸਖਤੀ !

21 ਜਾਨਾਂ ਲੈਣ ਵਾਲੀ ਖੂਨੀ ਬੱਸ ਜੋ ਵਾਰ-ਵਾਰ ਟ੍ਰੈਫਿਕ ਨਿਯਮਾਂ ਦੀਆਂ ਧੱਜੀਆਂ ਉਡਾਉਂਦੀ ਰਹੀ

ਅਭਿਸ਼ੇਕ ਸ਼ਰਮਾ : ਟੀ-20 ‘ਚ 4 ਵਾਰ 130+ ਰੱਨ ਬਨਾਉਣ ਵਾਲਾ ਦੁਨੀਆਂ ਦਾ ਪਹਿਲਾ ਬੱਲੇਬਾਜ਼ !