ਮੈਲਬੌਰਨ – ਅਮਰੀਕਾ ਫਲਾਈਟ ‘ਚ ਅਟੈਂਡੈਂਟ ਨੂੰ ਵੱਢਣ ਅਤੇ ਫਲਾਈਟ ‘ਚ ਭੜਥੂ ਪਾਏ ਜਾਣ ਦੀ ਕਹਾਣੀ !

ਕਆਂਟਸ ਬੋਇੰਗ 787-9 ਫਲਾਈਟ।

ਤਸਵਿੰਦਰ ਸਿੰਘ, ਐਡੀਟਰ-ਇਨ-ਚੀਫ਼, ਇੰਡੋ ਟਾਈਮਜ਼।

ਇੱਕ ਲੰਬੀ ਦੂਰੀ ਦੀ ਕਆਂਟਸ ਉਡਾਣ ਨੂੰ ਇੱਕ ਯਾਤਰੀ ਵੱਲੋਂ ਇੱਕ ਫਲਾਈਟ ਅਟੈਂਡੈਂਟ ਨੂੰ ਕੱਟਣ ਤੋਂ ਬਾਅਦ ਉਸ ਵਿਅਕਤੀ ਨੂੰ ਫਲਾਈਟ ‘ਚੋਂ ਲਾਹੁਣ ਦੇ ਲਈ ਮਜਬੂਰ ਹੋਣਾ ਪਿਆ। ਮੈਲਬੌਰਨ ਤੋਂ ਅਮਰੀਕਾ ਜਾ ਰਹੀ ਕਆਂਟਸ ਉਡਾਣ ਨੂੰ ਤੈਹੀਟੀ ਵੱਲ ਮੋੜਨਾ ਪਿਆ ਕਿਉਂਕਿ ਇੱਕ ਯਾਤਰੀ ਨੇ ਕਥਿਤ ਤੌਰ ‘ਤੇ ਇੱਕ ਫਲਾਈਟ ਅਟੈਂਡੈਂਟ ਨੂੰ ਆਸਮਾਨ ਦੇ ਵਿੱਚ ਉਡ ਰਹੀ ਫਲਾਈਟ ਦੇ ਦੌਰਾਨ ਦੰਦੀ ਵੱਢ ਦਿੱਤੀ ਸੀ।

ਇਹ ਘਟਨਾ ਵੀਕਐਂਡ ‘ਤੇ ਲੰਬੀ ਦੂਰੀ ਦੀ ਕਆਂਟਸ ਐਫ਼ 21 ਉਡਾਣ ਦੇ ਵਿੱਚ ਵਾਪਰੀ ਜਿਸ ਵਿੱਚ ਇਸ ਘਟਨਾ ਦੀ ਸ਼ਿਕਾਰ ਫਲਾਈਟ ਅਟੈਂਡੈਟ ਨੂੰ ਛੁਡਾਉਣ ਦੇ ਵਿੱਚ ਯਾਤਰੀਆਂ ਨੇ ਜਹਾਜ਼ ਦੇ ਸਟਾਫ਼ ਦੀ ਸਹਾਇਤਾ ਕੀਤੀ। ਫਲਾਈਟ ਨੂੰ ਐਂਮਰਜੈਂਸੀ ਹਾਲਤ ਦੇ ਵਿੱਚ ਸਾਵਧਾਨੀ ਦੇ ਤੌਰ ‘ਤੇ ਫ੍ਰੈਂਚ ਪੋਲੀਨੇਸ਼ੀਆ ਦੀ ਰਾਜਧਾਨੀ ਪੈਪੀਟ ਉਤਾਰਨਾ ਪਿਆ, ਜਿੱਥੇ ਹਮਲਾਵਰ ਯਾਤਰੀ ਨੂੰ ਜਹਾਜ਼ ਤੋਂ ਲਾਹ ਦਿੱਤਾ। ਸਥਾਨਕ ਅਧਿਕਾਰੀਆਂ ਦੇ ਹਵਾਲੇ ਕਰਨ ਤੋਂ ਬਾਅਦ ਉਸ ਉਪਰ ਕਆਂਟਸ ਨੋ-ਫਲਾਈ ਬੈਨ ਲਗਾ ਦਿੱਤਾ ਗਿਆ। ਇਸ ਘਟਨਾ ਨੂੰ ਹੱਲ ਕੀਤੇ ਜਾਣ ਤੋਂ ਬਾਅਦ ਜਹਾਜ਼ ਵਿੱਚ ਤੇਲ ਭਰਕੇ ਉਡਾਣ ਡੈਲੇਸ ਲਈ ਜਾਰੀ ਰਹੀ ਅਤੇ ਸ਼ਨੀਵਾਰ ਸਵੇਰੇ ਡੈਲੇਸ ਦੇ ਵਿੱਚ 4 ਘੰਟੇ ਲੇਟ ਲੈਂਡ ਹੋਈ।

ਇਸ ਘਟਨਾ ਦੌਰਾਨ ਆਸਮਾਨ ਦੇ ਵਿੱਚ ਉਸ ਵੇਲੇ ਅਫਰਾ-ਤਫਰੀ ਮੱਚ ਗਈ ਜਦੋਂ ਕਆਂਟਸ ਦੀ ਇੱਕ ਉਡਾਣ ਵਿੱਚ ਇੱਕ ਸ਼ਰਾਬੀ ਨੇ ਕੈਬਿਨ ਕਰੂਅ ਅਤੇ ਸਾਥੀ ਯਾਤਰੀਆਂ ‘ਤੇ ਹਮਲਾ ਕਰ ਦਿੱਤਾ। ਆਸਟ੍ਰੇਲੀਆ ਤੋਂ ਟੈਕਸਾਸ ਜਾ ਰਹੀ ਇੱਕ ਕਆਂਟਸ ਬੋਇੰਗ 787-9 ਉਡਾਣ ਨੂੰ ਇੱਕ ਯਾਤਰੀ ਦੁਆਰਾ ਕਥਿਤ ਤੌਰ ‘ਤੇ ਇੱਕ ਫਲਾਈਟ ਅਟੈਂਡੈਂਟ ਦੇ ਦੰਦੀ ਵੱਡਣ ਤੋਂ ਬਾਅਦ ਤੈਹੀਟੀ ਵੱਲ ਮੋੜਨਾ ਪਿਆ। ਇਹ ਫਲਾਈਟ ਕਿਊਅੇਫ਼21 ਮੈਲਬੌਰਨ ਤੋਂ 16 ਮਈ 2026 ਨੂੰ ਅਮਰੀਕਾ ਦੇ ਡੈਲੇਸ-ਫੋਰਟ ਵਰਥ ਲਈ ਰਵਾਨਾ ਹੋਈ ਸੀ। ਜਹਾਜ਼ ਵਿੱਚ ਹਾਲਾਤ ਇਸ ਹੱਦ ਤੱਕ ਖਰਾਬ ਹੋ ਗਏ ਕਿ ਭੜਥੂ ਪਾ ਰਹੇ ਯਾਤਰੀ ਨੂੰ ਬੇਹੋਸ਼ ਕਰਨ ਵਾਲੀ ਦਵਾਈ (ਸੈਂਡਟਿਵ) ਦਿੱਤੀ ਗਈ। ਪਰ ਦਵਾਈ ਦੇਣ ਤੋਂ ਬਾਅਦ ਵੀ ਉਸ ਨੇ ਹੰਗਾਮਾ ਕਰਨਾ ਜਾਰੀ ਰੱਖਿਆ। ਇਸ ਤੋਂ ਬਾਅਦ ਜਹਾਜ਼ ਵਿੱਚ ਸਵਾਰ ਯਾਤਰੀਆਂ ਨੂੰ ਉਸ ਵਿਅਕਤੀ ਨੂੰ ਕਾਬੂ ਕਰਨ ਦੇ ਲਈ ਸਟਾਫ਼ ਦੀ ਮੱਦਦ ਕਰਨੀ ਪਈ। ਬੋਇੰਗ 787-9 ਨੂੰ ਤੈਹੀਟੀ ਦੇ ਪੈਪੀਟ ਦੇ ਫਾ’ਆ’ਆ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਲੈਂਡ ਕਰਨਾ ਪਿਆ, ਜਿੱਥੇ ਯਾਤਰੀ ਨੂੰ ਲਾਹੁਣ ਤੋਂ ਬਾਅਦ ਉਡਾਣ ਡੈਲੇਸ ਦੇ ਲਈ ਤਿੰਨ ਘੰਟੇ ਤੋਂ ਵੱਧ ਦੇਰ ਨਾਲ ਰਵਾਨਾ ਹੋਈ। ਮੈਲਬੌਰਨ-ਟੂ- ਡੈਲੇਸ ਘਟਨਾ ਵਿੱਚ ਸ਼ਾਮਲ ਯਾਤਰੀ ਆਸਟ੍ਰੇਲੀਅਨ ਨਹੀਂ ਸੀ। ਜਹਾਜ਼ ਦੇ ਇੱਕ ਯਾਤਰੀ ਦੇ ਅਨੁਸਾਰ ਵਿਘਨ ਪਾਉਣ ਵਾਲਾ ਯਾਤਰੀ ਨਿਊਜ਼ੀਲੈਂਡ ਦਾ ਰਹਿਣ ਵਾਲਾ ਹੈ। ਜਹਾਜ਼ ਦੇ ਸਟਾਫ਼ ਵਲੋਂ ਕੌਕਪਿਟ ਨੂੰ ਭੇਜੇ ਗਏ ਏਕਾਰਸ ਦੇ ਮੈਸੇਜ਼ ਨਾਲ ਦੰਦੀ ਵੱਢੇ ਜਾਣ ਵਾਰੇ ਪਤਾ ਚੱਲਦਾ ਹੈ।

ਇਸ ਘਟਨਾ ਦਾ ਇੱਕ ਹਿੱਸਾ ਕਾਮੇਡੀਅਨ ਮਾਈਕ ਗੋਲਡਸਟਾਈਨ ਦੁਆਰਾ ਕੈਮਰੇ ਵਿੱਚ ਕੈਦ ਕਰ ਲਿਆ ਗਿਆ, ਜੋ ਡਕਆਂਟਸ ਫਲਾਈਟ ਵਿੱਚ ਯਾਤਰਾ ਕਰ ਰਿਹਾ ਸੀ। ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਗਈ ਇਸ ਵੀਡੀਓ ਵਿੱਚ ਯਾਤਰੀ ਬਾਥਰੂਮ ਤੋਂ ਬਾਹਰ ਨਿਕਲਦਾ ਹੈ ਅਤੇ ਇੱਕ ਫਲਾਈਟ ਅਟੈਂਡੈਂਟ ਨਾਲ ਆਪਣੇ ਵਿਵਹਾਰ ਬਾਰੇ ਬਹਿਸ ਕਰਦਾ ਹੈ। ਯਾਤਰੀ ਚੱਲਦਾ ਹੋਇਆ ਲੜਖੜਾ ਰਿਹਾ ਸੀ ਅਤੇ ਉਹ ਆਪਣੀ ਲੜਖੜਾਉਂਦੀ ਆਵਾਜ਼ ਵਿੱਚ ਵਾਰ-ਵਾਰ ਜਹਾਜ਼ ਦੇ ਸਟਾਫ਼ ਅਤੇ ਹੋਰ ਯਾਤਰੀਆਂ ਨੂੰ ਗਾਲਾਂ ਕੱਢ ਰਿਹਾ ਸੀ। ਇੱਕ ਫਲਾਈਟ ਅਟੈਂਡੈਂਟ ਨੇ ਯਾਤਰੀ ਨੂੰ ਕਿਹਾ, “ਹਰ ਜਗ੍ਹਾ ਬੱਚੇ ਹਨ ਅਤੇ ਤੁਸੀਂ ਨਾਸਮਝੀ ਕਰ ਹੋ ਰਹੇ ਹੋ। ਤੈਨੂੰ ਠੀਕ ਵਿਵਹਾਰ ਕਰਨਾ ਪਵੇਗਾ, ਤੁਸੀਂ ਜਹਾਜ਼ ਵਿੱਚ ਹੋ। ਯਾਤਰੀ ਨੂੰ ਜਹਾਜ਼ ਵਿੱਚ ਹੋਣ ਬਾਰੇ ਥੋੜ੍ਹਾ ਉਲਝਣ ਹੋਈ ਅਤੇ ਇੱਕ ਫਲਾਈਟ ਅਟੈਂਡੈਂਟ ਨੂੰ ਪੁੱਛਿਆ ਕਿ, “ਕੀ ਉਹ ਭੰਗ ਪੀ ਰਿਹਾ ਹੈ।” ਯਾਤਰੀ ਨੇ ਕਿਹਾ ਕਿ, “ਮੈਂ ਸਿਗਰਟ ਪੀਣ ਲਈ ਬਾਹਰ ਨਿਕਲਣ ਹੀ ਵਾਲਾ ਸੀ।” ਜਦੋਂ ਯਾਤਰੀ ਨੂੰ ਜਹਾਜ਼ ਦੇ ਪਿੱਛੇ ਜਾਣ ਲਈ ਕਿਹਾ ਗਿਆ ਤਾਂ ਉਹ ਹਮਲਾਵਰ ਹੋ ਗਿਆ।

ਇਸ ਘਟਨਾ ਸਬੰਧੀ ਪ੍ਰਤੀਕ੍ਰਮ ਦਿੰਦਿਆਂ ਕਆਂਟਸ ਦੇ ਇੱਕ ਬੁਲਾਰੇ ਨੇ ਕਿਹਾ ਕਿ, “ਏਅਰਲਾਈਨ ਉਡਾਣਾਂ ਵਿੱਚ ਘਟੀਆ ਵਿਵਹਾਰ ਨੂੰ ਬਰਦਾਸ਼ਤ ਨਹੀਂ ਕਰਦੀ। ਸਾਡੇ ਯਾਤਰੀਆਂ ਤੇ ਸਾਡੇ ਸਟਾਫ਼ ਦੀ ਸੁਰੱਖਿਆ ਸਾਡੀ ਪਹਿਲੀ ਤਰਜੀਹ ਹੈ ਅਤੇ ਸਾਡੀਆਂ ਉਡਾਣਾਂ ਵਿੱਚ ਅਣਉਚਿਤ ਜਾਂ ਧਮਕੀ ਭਰੇ ਵਿਵਹਾਰ ਲਈ ਸਾਡੀ ਜ਼ੀਰੋ ਟੋਲਰੈਂਸ ਨੀਤੀ ਹੈ।”

ਇਹ ਘਟਨਾ ਆਸਮਾਨ ਦੇ ਵਿੱਚ ਹਵਾਈ ਸਫ਼ਰ ਦੌਰਾਨ ਯਾਤਰੀਆਂ ਦੁਆਰਾ ਕੱਟੇ ਜਾਣ ਨਾਲ ਸਬੰਧਤ ਵਧਦੀਆਂ ਹਿੰਸਕ ਘਟਨਾਵਾਂ ਦਾ ਇੱਕ ਹਿੱਸਾ ਹੈ। ਹਾਲ ਹੀ ਦੇ ਮਹੀਨਿਆਂ ਵਿੱਚ ਇੱਕ ਜੈੱਟਬਲੂ ਫਲਾਈਟ ਵਿੱਚ ਯਾਤਰੀ ਨੇ ਸਟਾਫ਼ ਮੈਂਬਰ ਨੂੰ ਹੀ ਕੱਟ ਦਿੱਤਾ ਸੀ ਅਤੇ ਯੂਨਾਈਟਿਡ ਏਅਰਲਾਈਨਜ਼ ‘ਤੇ ਇੱਕ ਹੈਰਾਨ ਕਰਨ ਵਾਲੀ ਇੱਕ ਹੋਰ ਘਟਨਾ ਦੇ ਵਿੱਚ ਇੱਕ ਯਾਤਰੀ ਨੇ ਦੂਜੇ ਯਾਤਰੀ ਦਾ ਕੰਨ ਹੀ ਵੱਢ ਦਿੱਤਾ ਸੀ।

Related posts

ਆਸਟ੍ਰੇਲੀਆ 2026 ਮਹਿਲਾ ਟੀ-20 ਵਿਸ਼ਵ ਕੱਪ ਦਾ ਪਹਿਲਾ ਮੈਚ ਸਾਊਥ-ਅਫਰੀਕਾ ਨਾਲ ਖੇਡੇਗਾ

ਏਅਰ ਇੰਡੀਆ ਵਲੋਂ ਅੰਤਰਰਾਸ਼ਟਰੀ ਉਡਾਣਾਂ ਵਿੱਚ ਕਟੌਤੀ ਕਰਨ ਦਾ ਐਲਾਨ

ਦਿਲਜੀਤ ਦੋਸਾਂਝ ਦੇ ਸ਼ੋਅ ਦੀਆਂ ਟਿਕਟਾਂ ‘ਤੇ ਧੋਖਾਧੜੀ : ਮਾਸਟਰਮਾਈਂਂਡ ਗ੍ਰਿਫਤਾਰ