ਚੇਨਈ – ਭਾਰਤ ਦੀ ਪਹਿਲੀ ਮਹਿਲਾ ਆਈਪੀਐਸ ਅਧਿਕਾਰੀ ਅਤੇ ਪੁਡੂਚੇਰੀ ਦੀ ਸਾਬਕਾ ਲੈਫਟੀਨੈਂਟ ਗਵਰਨਰ ਕਿਰਨ ਬੇਦੀ ਸਿੱਖ ਕੌਮ ਦਾ ਮਜ਼ਾਕ ਉਡਾਉਣ ਕਰਕੇ ਵਿਵਾਦਾਂ ਵਿੱਚ ਘਿਰ ਗਈ ਹੈ। ਕਿਰਨ ਬੇਦੀ ਨੇ ਇਹ ਮਜ਼ਾਕ ਕਿਸੇ ਕਾਨਫਰੰਸ ਵਿੱਚ ਕੀਤਾ। ਜਿਸ ਤੋਂ ਬਾਅਦ ਉਸ ਨੂੰ ਸਿੱਖ ਕੌਮ ਦਾ ਸਖਤ ਵਿਰੋਧ ਝੱਲਣਾ ਪੈ ਰਿਹਾ ਹੈ। ਇੰਨਾ ਹੀ ਨਹੀਂ ਲੋਕ ਉਸ ਲਈ ਖੁੱਲ੍ਹੇਆਮ ਅਪਸ਼ਬਦ ਬੋਲ ਰਹੇ ਹਨ। ਵਿਰੋਧ ਤੋਂ ਬਾਅਦ ਕਿਰਨ ਬੇਦੀ ਨੇ ਹੁਣ ਆਪਣੇ ਵਿਵਹਾਰ ਲਈ ਟਵਿੱਟਰ ‘ਤੇ ਮੁਆਫੀ ਮੰਗ ਲਈ ਹੈ।
ਕਿਰਨ ਬੇਦੀ ਦਾ ਇਹ ਵੀਡੀਓ ਚੇਨਈ ਦਾ ਹੈ ਅਤੇ 13 ਜੂਨ ਦਾ ਦੱਸਿਆ ਜਾ ਰਿਹਾ ਹੈ। ਉਹ ‘ਨਿਰਭਿਕ ਪ੍ਰਸ਼ਾਸਨ’ ਕਿਤਾਬ ਦੇ ਲਾਂਚ ਪ੍ਰੋਗਰਾਮ ‘ਚ ਪਹੁੰਚੀ ਸੀ। ਇਸ ਦੌਰਾਨ ਕਿਰਨ ਬੇਦੀ ਨੇ ਮਜ਼ਾਕ ਵਿੱਚ ਕਿਹਾ, ‘ਅਭੀ ਵਜੇ ਹੈਂ ਪੂਰੇ 20 ਮਿੰਟ ਘੱਟ 12, ਇੱਥੇ ਕੋਈ ਸਰਦਾਰ ਜੀ ਨਹੀਂ ਹੈ।’ ਮੰਗਲਵਾਰ ਨੂੰ ਉਸ ਦਾ ਵੀਡੀਓ ਪੂਰੇ ਭਾਰਤ ਵਿੱਚ ਵਾਇਰਲ ਹੋ ਗਿਆ। ਕਿਰਨ ਬੇਦੀ ਦੀ ਇਸ ਟਿੱਪਣੀ ਕਾਰਨ ਸਿੱਖਾਂ ਵਿੱਚ ਸਖਤ ਰੋਸ ਅਤੇ ਗੁੱਸਾ ਹੈ। ਜਿਸ ਤੋਂ ਬਾਅਦ ਸਿੱਖਾਂ ਨੇ ਉਸ ਦੇ ਵਿਵਹਾਰ ‘ਤੇ ਇਤਰਾਜ਼ ਕਰਨਾ ਸ਼ੁਰੂ ਕਰ ਦਿੱਤਾ। ਲੋਕਾਂ ਦੇ ਰੋਸ ਨੂੰ ਦੇਖਦੇ ਹੋਏ ਕਿਰਨ ਬੇਦੀ ਨੇ ਪੋਸਟ ਪਾ ਕੇ ਜਨਤਕ ਤੌਰ ‘ਤੇ ਸਾਰਿਆਂ ਤੋਂ ਮੁਆਫੀ ਮੰਗ ਲਈ ਹੈ।
ਕਿਰਨ ਬੇਦੀ ਨੇ ਆਪਣੇ ਟਵਿਟਰ ਅਕਾਊਂਟ ‘ਤੇ ਇਕ ਪੋਸਟ ਪਾ ਕੇ ਆਪਣੇ ਵਿਵਹਾਰ ਲਈ ਸਾਰਿਆਂ ਤੋਂ ਮੁਆਫੀ ਮੰਗੀ ਹੈ। ਉਸਨੇ ਕਿਹਾ ਕਿ ਉਹ ਆਪਣੇ ਭਾਈਚਾਰੇ ਲਈ ਸਭ ਤੋਂ ਵੱਧ ਸਤਿਕਾਰ ਰੱਖਦੀ ਹੈ। ਉਹ ਗੁਰੂ ਨਾਨਕ ਦੇਵ ਜੀ ਦੀ ਸ਼ਰਧਾਲੂ ਹੈ। ਉਸ ਨੇ ਪ੍ਰੋਗਰਾਮ ਦੌਰਾਨ ਸਰੋਤਿਆਂ ਦੇ ਸਾਹਮਣੇ ਜੋ ਵੀ ਕਿਹਾ, ਨੂੰ ਗਲਤ ਨਹੀਂ ਸਮਝਣਾ ਚਾਹੀਦਾ। ਉਹ ਇਸ ਲਈ ਮੁਆਫੀ ਮੰਗਦੀ ਹੈ। ਇਹ ਆਖਰੀ ਵਾਰ ਹੈ ਜਦੋਂ ਉਸਨੇ ਕਿਸੇ ਨੂੰ ਦੁਖੀ ਕੀਤਾ ਹੈ। ਉਹ ਸੇਵਾ ਅਤੇ ਦਿਆਲਤਾ ਵਿੱਚ ਵਿਸ਼ਵਾਸ ਰੱਖਦੀ ਹੈ।
ਇਸਦੇ ਨਾਲ ਹੀ ਕਿਰਨ ਬੇਦੀ ਨੇ ਕੁਝ ਹੋਰ ਪੋਸਟਾਂ ਵੀ ਪਾ ਦਿੱਤੀਆਂ ਹਨ। ਜਿਸ ਵਿੱਚ ਉਸ ਨੇ ਲੋਕਾਂ ਵੱਲੋਂ ਉਸ ਨੂੰ ਭੇਜੇ ਧਮਕੀ ਭਰੇ ਅਤੇ ਅਪਮਾਨਜਨਕ ਸੰਦੇਸ਼ਾਂ ਦਾ ਜ਼ਿਕਰ ਕੀਤਾ ਹੈ। ਇਸ ਦੇ ਨਾਲ ਹੀ ਉਸ ਨੇ ਕੁਝ ਮੈਸੇਜ ਵੀ ਜਨਤਕ ਕੀਤੇ ਹਨ, ਜਿਸ ਵਿਚ ਉਸ ਨੂੰ ਧਮਕੀਆਂ ਵੀ ਮਿਲ ਰਹੀਆਂ ਹਨ ਅਤੇ ਉਸ ਲਈ ਅਪਮਾਨਜਨਕ ਸ਼ਬਦ ਵੀ ਕਹੇ ਗਏ ਹਨ। ਉਸ ਦਾ ਕਹਿਣਾ ਹੈ ਕਿ ਉਸ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਹੈ ਅਤੇ ਉਸ ਨੇ ਇਸ ਲਈ ਜਨਤਕ ਤੌਰ ‘ਤੇ ਮੁਆਫੀ ਮੰਗ ਲਈ ਹੈ ਪਰ ਇਸ ਦੇ ਬਾਵਜੂਦ ਉਸ ਨੂੰ ਧਮਕੀ ਭਰੇ ਸੰਦੇਸ਼ ਮਿਲ ਰਹੇ ਹਨ।
ਵਰਨਣਯੋਗ ਹੈ ਕਿ ਕਿਰਨ ਬੇਦੀ ਦਾ ਇਹ ਵੀਡੀਓ ਚੇਨਈ ਦਾ ਹੈ ਅਤੇ 13 ਜੂਨ ਦਾ ਦੱਸਿਆ ਜਾ ਰਿਹਾ ਹੈ ਜਿਥੇ ਉਹ ਇੱਕ ਸਮਾਗਮ ਦੇ ਵਿੱਚ ਸ਼ਾਮਿਲ ਹੋਈ ਸੀ। ਉਹ ‘ਨਿਰਭਿਕ ਪ੍ਰਸ਼ਾਸਨ’ ਕਿਤਾਬ ਦੇ ਲਾਂਚ ਪ੍ਰੋਗਰਾਮ ‘ਚ ਪਹੁੰਚੀ ਸੀ। ਜਿਸ ਦੌਰਾਨ ਕਿਰਨ ਬੇਦੀ ਨੇ ਸਿੱਖਾਂ ਦੇ ਖਿਲਾਫ਼ ਭੱਦਾ ਮਜ਼ਾਕ ਕੀਤਾ। ਇਸ ਸਮਾਗਮ ਦੇ ਦੌਰਾਨ ਕਿਰਨ ਬੇਦੀ ਨੇ ਮਜ਼ਾਕ ਵਿੱਚ ਕਿਹਾ, ‘ਅਭੀ ਵਜੇ ਹੈਂ ਪੂਰੇ 20 ਮਿੰਟ ਘੱਟ 12, ਇੱਥੇ ਕੋਈ ਸਰਦਾਰ ਜੀ ਨਹੀਂ ਹੈ।’
ਇਸੇ ਦੌਰਾਨ ਇਸ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਕਿਰਨ ਬੇਦੀ ਵਲੋਂ ਸਿੱਖ ਕੌਮ ਦੇ ਉਡਾਏ ਗਏ ਮਜ਼ਾਕ ਦਾ ਵਿਰੋਧ ਜਿਤਾਇਆ ਹੇ। ਐਸ ਜੀ ਪੀ ਸੀ ਦੇ ਅਹੁਦੇਦਾਰ ਭਾਈ ਮਨਜੀਤ ਸਿੰਘ ਨੇ ਕਿਹਾ ਕਿ ਜਦੋਂ ਮੁਗਲਾਂ ਨੇ ਭਾਰਤ ਨੂੰ ਲੁੱਟਿਆ ਅਤੇ ਭੈਣਾਂ ਅਤੇ ਧੀਆਂ ਨੂੰ ਅਗਵਾ ਕੀਤਾ ਤਾਂ ਸਿੱਖ ਹੀ ਉਨ੍ਹਾਂ ਨਾਲ ਲੜਦੇ ਸਨ ਅਤੇ ਭੈਣਾਂ ਅਤੇ ਧੀਆਂ ਦੀ ਰੱਖਿਆ ਕਰਦੇ ਸਨ। ਉਸ ਸਮੇਂ ਵਿੱਚ 12 ਵਜੇ ਦਾ ਸਮਾਂ ਮੁਗਲਾਂ ਦੇ ਹਮਲੇ ਦਾ ਸੀ। 12 ਵਜੇ ਦੇ ਇਤਿਹਾਸ ਨੂੰ ਚੰਗੀ ਤਰ੍ਹਾਂ ਸਮਝਣ ਦੀ ਲੋੜ ਹੈ। ਭਾਈ ਮਨਜੀਤ ਸਿੰਘ ਨੇ ਕਿਹਾ ਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। ਇਸ ਤੋਂ ਪਹਿਲਾਂ ਕਾਮੇਡੀਅਨ ਭਾਰਤੀ ਸਿੰਘ ਨੇ ਸਿੱਖਾਂ ਦੀ ਦਾੜ੍ਹੀ ‘ਤੇ ਟਿੱਪਣੀ ਕੀਤੀ ਸੀ। ਹੁਣ ਕਿਰਨ ਬੇਦੀ ਨੇ ਸਿੱਖਾਂ ਬਾਰੇ ਟਿੱਪਣੀ ਕੀਤੀ ਹੈ। ਬਹੁਤ ਹੀ ਸ਼ਰਮ ਵਾਲੀ ਗੱਲ ਹੈ ਕਿ ਇਹ ਦੋਵੇਂ ਔਰਤਾਂ ਅੰਮ੍ਰਿਤਸਰ ਦੀਆਂ ਹਨ। ਉਨ੍ਹਾਂ ਨੂੰ ਸਿੱਖਾਂ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ।