ਅਸੀਂ ਤੇਜ਼ੀ ਨਾਲ ਤਿੰਨਾਂ ਸੇਵਾਵਾਂ ਦੇ ‘ਏਕੀਕਰਨ’ ਵੱਲ ਵਧ ਰਹੇ ਹਾਂ – ਰੱਖਿਆ ਮੰਤਰੀ

ਨਵੀਂ ਦਿੱਲੀ – ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਭਾਰਤ ਹਥਿਆਰਬੰਦ ਸੈਨਾਵਾਂ ਦੀਆਂ ਤਿੰਨਾਂ ਸੇਵਾਵਾਂ ਦੇ ‘ਏਕੀਕਰਨ’ ਵੱਲ ਤੇਜ਼ੀ ਨਾਲ ਵਧ ਰਿਹਾ ਹੈ। ਕੇਂਦਰੀ ਰੱਖਿਆ ਮੰਤਰੀ ਨੇ ਇਹ ਗੱਲ ਨਵੀਂ ਦਿੱਲੀ ਵਿੱਚ ਭਾਰਤੀ ਫੌਜ ਦੀ ਲਾਜਿਸਟਿਕਸ ਵਿਸ਼ੇ ’ਤੇ ਇੱਕ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਕਹੀ। ਰੱਖਿਆ ਮੰਤਰੀ ਨੇ ਕਿਹਾ ਕਿ ਅਸੀਂ ਤੇਜ਼ੀ ਨਾਲ ਤਿੰਨਾਂ ਸੇਵਾਵਾਂ ਦੇ ‘ਏਕੀਕਰਨ’ ਵੱਲ ਵਧ ਰਹੇ ਹਾਂ। ਸਾਡੀ ਕੋਸ਼ਿਸ਼ ਹੈ ਕਿ ਸਾਂਝੇ ਲਾਜਿਸਟਿਕ ਨੋਡਸ ਹੋਣ ਤਾਂ ਜੋ ਇਕ ਸੇਵਾ ਦੇ ਸਰੋਤਾਂ ਨੂੰ ਦੂਜੀ ਸੇਵਾਵਾਂ ਲਈ ਸਹਿਜੇ ਹੀ ਉਪਲਬਧ ਕਰਵਾਇਆ ਜਾ ਸਕੇ। ਪਿਛਲੇ ਕੁਝ ਦਹਾਕਿਆਂ ‘ਚ ਦੁਨੀਆ ਇਸ ਤਰ੍ਹਾਂ ਜੁੜੀ ਹੈ ਜਿਵੇਂ ਪਹਿਲਾਂ ਕਦੇ ਨਹੀਂ ਸੀ। ਲਾਜਿਸਟਿਕਜ਼ ਅਤੇ ਸਪਲਾਈ ਚੇਨ ਦੀ ਵੀ ਇਸ ਵਿੱਚ ਵੱਡੀ ਭੂਮਿਕਾ ਹੈ। ਅਸੀਂ ਦੁਨੀਆ ਦੇ ਇੱਕ ਹਿੱਸੇ ਵਿੱਚ ਬੈਠ ਕੇ ਦੂਜੇ ਹਿੱਸੇ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਾਂ ਅਤੇ ਕੋਈ ਵੀ ਸਾਮਾਨ ਆਰਡਰ ਵੀ ਕਰ ਸਕਦੇ ਹਾਂ। ਕਿਸੇ ਦੇਸ਼ ਦੀ ਆਰਥਿਕਤਾ ਨੂੰ ਹੋਰ ਉਚਾਈਆਂ ‘ਤੇ ਲਿਜਾਣ ਲਈ ਇੱਕ ਮਜ਼ਬੂਤ, ਸੁਰੱਖਿਅਤ ਅਤੇ ਤੇਜ਼ ਲਾਜਿਸਟਿਕ ਸਪਲਾਈ ਸਿਸਟਮ ਇੱਕ ਮਹੱਤਵਪੂਰਨ ਲੋੜ ਹੈ। ਅੱਜ ਸਾਡਾ ਦੇਸ਼ ਦੁਨੀਆ ਦੀ 5ਵੀਂ ਸਭ ਤੋਂ ਵੱਡੀ ਅਰਥਵਿਵਸਥਾ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਭਾਰਤ 5 ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ ਬਣਨ ਵੱਲ ਤੇਜ਼ੀ ਨਾਲ ਵਧ ਰਿਹਾ ਹੈ। ਅਜਿਹੀ ਸਥਿਤੀ ਵਿੱਚ, ਸਰਕਾਰ ਨੇ ਦੇਸ਼ ਵਿੱਚ ਲਾਜਿਸਟਿਕਜ਼ ਨੂੰ ਏਕੀਕ੍ਰਿਤ ਕਰਨ ਅਤੇ ਇਸ ਨੂੰ ਆਤਮ ਨਿਰਭਰ ਬਣਾਉਣ ਲਈ ਕਈ ਮਹੱਤਵਪੂਰਨ ਨੀਤੀਆਂ ਤਿਆਰ ਕੀਤੀਆਂ ਹਨ।

ਸੈਮੀਨਾਰ ਦੇ ਉਦਘਾਟਨੀ ਸਮਾਰੋਹ ਵਿੱਚ ਸੈਨਾ ਮੁਖੀ ਜਨਰਲ ਮਨੋਜ ਪਾਂਡੇ, ਹਵਾਈ ਸੈਨਾ ਦੇ ਮੁਖੀ ਏਅਰ ਚੀਫ ਮਾਰਸ਼ਲ ਵੀਆਰ ਚੌਧਰੀ ਅਤੇ ਜਲ ਸੈਨਾ ਦੇ ਮੁਖੀ ਐਡਮਿਰਲ ਆਰ ਹਰੀ ਕੁਮਾਰ ਅਤੇ ਨੀਤੀ ਆਯੋਗ ਦੇ ਮੈਂਬਰ ਵੀਕੇ ਸਾਰਸਵਤ ਸਮੇਤ ਹੋਰਨਾਂ ਨੇ ਵੀ ਸ਼ਿਰਕਤ ਕੀਤੀ।

Related posts

ਇਜ਼ਰਾਈਲੀ ਸੰਸਦ ਵਲੋਂ ਪ੍ਰਧਾਨ ਮੰਤਰੀ ਮੋਦੀ ਦਾ ‘ਨੇਸੈੱਟ ਮੈਡਲ’ ਨਾਲ ਸਨਮਾਨ

ਪ੍ਰਧਾਨ ਮੰਤਰੀ ਮੋਦੀ ਵਲੋਂ ਨੌਂ ਸਾਲਾਂ ਵਿੱਚ ਇਜ਼ਰਾਈਲ ਦੀ ਦੂਜੀ ਵਾਰ ਯਾਤਰਾ

ਕਿਸਾਨ ਦੇਸ਼ ਦੀ ਰੀੜ੍ਹ ਦੀ ਹੱਡੀ, ਉਨ੍ਹਾਂ ਦੇ ਹਿੱਤਾਂ ਨਾਲ ਸਮਝੌਤਾ ਸਵੀਕਾਰ ਨਹੀਂ – ਸ਼ਿਵਰਾਜ ਸਿੰਘ ਚੌਹਾਨ