ਅਦਾਕਾਰ ਸੋਨੂੰ ਸੂਦ ਦਾ ਵਟਸਐਪ ਅਕਾਊਂਟ 61 ਘੰਟਿਆਂ ਬਾਅਦ ਹੋਇਆ ਬਹਾਲ

ਨਵੀਂ ਦਿੱਲੀ – ਅਦਾਕਾਰ ਸੋਨੂੰ ਸੂਦ ਨੇ ਕਿਹਾ ਕਿ ਉਹ 61 ਘੰਟਿਆਂ ਬਾਅਦ ਆਪਣੇ ਵਟਸਐਪ ਅਕਾਊਂਟ ਦੀ ਦੁਬਾਰਾ ਵਰਤੋਂ ਕਰਨ ਦੇ ਯੋਗ ਹੋ ਗਏ ਹਨ। ਅਦਾਕਾਰ ਨੇ ਇਹ ਜਾਣਕਾਰੀ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਦਿੱਤੀ। ਉਨ੍ਹਾਂ ਨੇ ਸ਼ੁੱਕਰਵਾਰ ਨੂੰ ਇਸ ਦੀ ਸ਼ਿਕਾਇਤ ਕੀਤੀ ਸੀ। ਸੂਦ ਨੇ ‘ਐਕਸ’ ’ਤੇ ਲਿਖਿਆ, ‘ਆਖ਼ਰਕਾਰ ਮੇਰਾ ਵਟਸਐਪ ਅਕਾਊਂਟ ਫਿਰ ਤੋਂ ਐਕਟੀਵੇਟ ਹੋ ਗਿਆ ਹੈ। ਮੈਨੂੰ 61 ਘੰਟਿਆਂ ਵਿੱਚ ਕੁੱਲ 9,483 ਸੁਨੇਹੇ ਪ੍ਰਾਪਤ ਹੋਏ ਹਨ। ਧੰਨਵਾਦ।’ ਉਨ੍ਹਾਂ ਨੇ ਸ਼ਨਿਚਰਵਾਰ ਨੂੰ ਆਪਣੇ ਇੰਸਟਾਗ੍ਰਾਮ ਸਟੋਰੀਜ਼ ’ਤੇ ਵਟਸਐਪ ਦੇ ਅਧਿਕਾਰਤ ਪੇਜ ਨੂੰ ਵੀ ਟੈਗ ਕੀਤਾ ਸੀ। ਇਸ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਅਭਿਨੇਤਾ ਸੂਦ ਨੇ ਲਿਖਿਆ, ‘ਕੀ ਹੋ ਰਿਹਾ ਹੈ… ਵਟਸਐਪ? ਜਾਗੋ!! ਹਜ਼ਾਰਾਂ ਲੋੜਵੰਦ ਲੋਕ ਮਦਦ ਲਈ ਸਾਡੇ ਨਾਲ ਸੰਪਰਕ ਕਰਨ ਦੀ ਸਖ਼ਤ ਕੋਸ਼ਿਸ਼ ਕਰ ਰਹੇ ਹੋਣਗੇ। ਕਿਰਪਾ ਕਰਕੇ ਇਸ ਵੱਲ ਧਿਆਨ ਦਿਓ। ਅਕਾਊਂਟ ਬਲਾਕ ਕਰ ਦਿੱਤਾ ਗਿਆ ਹੈ।’ ਸੂਦ ਨੇ ਪੋਸਟ ਸ਼ੇਅਰ ਕੀਤੀ ਸੀ, ਜਿਸ ’ਚ ਕਿਹਾ ਗਿਆ ਸੀ ਕਿ ਉਨ੍ਹਾਂ ਦਾ ਵਟਸਐਪ ਅਕਾਊਂਟ ਉਨ੍ਹਾਂ ਦੇ ਨੰਬਰ ਤੋਂ ਨਹੀਂ ਖੋਲ੍ਹਿਆ ਜਾ ਰਿਹਾ।

Related posts

ਦਿੱਲੀ ਹਾਈ ਕੋਰਟ ਨੇ ਬਾਲੀਵੁੱਡ ਅਦਾਕਾਰਾ ਰਿਚਾ ਚੱਢਾ ਨੂੰ ਫਟਕਾਰ ਲਗਾਈ

ਡੁਬਈ ਬਾਲੀਵੁੱਡ ਅਤੇ ਕਾਰੋਬਾਰੀ ਹਸਤੀਆਂ ਲਈ ਮਨਭਾਉਂਦੀ ਥਾਂ ਕਿਉਂ ਹੈ ?

ਆਪਣੀ ਗੋਦ ਲਈ ਭੈਣ ਨੂੰ ਸਕੀ ਭੈਣ ਨਾਲੋਂ ਵੱਧ ਪਿਆਰ ਕਰਦਾ ਸਲਮਾਨ ਖਾਨ !