ਅਨਸੂਯਾ ਸੇਨਗੁਪਤਾ ਨੇ ਕਾਨਸ ’ਚ ਰਚਿਆ ਇਤਿਹਾਸ

ਫਰਾਂਸ – 77ਵੇਂ ਕਾਨਸ ਫਿਲਮ ਫੈਸਟੀਵਲ ਵਿੱਚ ਭਾਰਤੀ ਸੈਲੀਬਿ੍ਰਟੀਜ਼ ਨੇ ਕਾਫੀ ਸੁਰਖੀਆਂ ਬਟੋਰੀਆਂ ਹਨ। ਇਸ ਈਵੈਂਟ ’ਚ ਕੋਲਕਾਤਾ ਦੀ ਰਹਿਣ ਵਾਲੀ ਅਭਿਨੇਤਰੀ ਅਨਸੂਯਾ ਸੇਨਗੁਪਤਾ ਨੇ ਬੈੱਸਟ ਐਕਸਟ੍ਰੈੱਸ ਦਾ ਪੁਰਸਕਾਰ ਜਿੱਤਿਆ ਹੈ। ਇਸ ਨਾਲ ਉਹ ਕਾਨਸ ਦੇ ਇਤਿਹਾਸ ਵਿੱਚ ਇਸ ਪੁਰਸਕਾਰ ਨਾਲ ਸਨਮਾਨਤ ਹੋਣ ਵਾਲੀ ਪਹਿਲੀ ਭਾਰਤੀ ਅਭਿਨੇਤਰੀ ਬਣ ਗਈ ਹੈ।ਬੁਲਗਾਰੀਆਈ ਨਿਰਦੇਸ਼ਕ ਕਾਂਸਟੈਂਟੀਨ ਬੋਜਾਨੋਵ ਦੀ ਫਿਲਮ ‘ਦਿ ਸ਼ੇਮਲੈੱਸ’ ਦੀ ਮੁੱਖ ਅਦਾਕਾਰਾ ਅਨਸੂਯਾ ਸੇਨਗੁਪਤਾ ਨੇ 2024 ਕਾਨਸ ਫਿਲਮ ਫੈਸਟੀਵਲ ’ਚ ਅਨ ਸਰਟੇਨ ਰਿਗਾਰਡ ਸ਼੍ਰੇਣੀ ’ਚ ਸਰਵੋਤਮ ਅਭਿਨੇਤਰੀ ਦਾ ਪੁਰਸਕਾਰ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਸੇਨਗੁਪਤਾ, ਜੋ ਕਿ ਕੋਲਕਾਤਾ ਦੀ ਰਹਿਣ ਵਾਲੀ ਹੈ, ਇਸ ਸ਼੍ਰੇਣੀ ਵਿੱਚ ਪੁਰਸਕਾਰ ਜਿੱਤਣ ਵਾਲੀ ਪਹਿਲੀ ਭਾਰਤੀ ਅਭਿਨੇਤਰੀ ਹੈ ਅਤੇ ਇਹ ਭਾਰਤ ਲਈ ਮਾਣ ਵਾਲੀ ਗੱਲ ਹੈ।ਦੱਸ ਦੇਈਏ ਕਿ ਅਨਸੂਯਾ ਨੇ ਨੈੱਟਫਲਿਕਸ ਦੇ ਸ਼ੋਅ ‘ਮਸਾਬਾ ਮਸਾਬਾ’ ਦਾ ਸੈੱਟ ਡਿਜ਼ਾਈਨ ਕੀਤਾ ਸੀ। ਉਸਨੇ ਇੱਕ ਪ੍ਰੋਡਕਸ਼ਨ ਡਿਜ਼ਾਈਨਰ ਅਤੇ ਹੁਣ ਇੱਕ ਅਭਿਨੇਤਰੀ ਵਜੋਂ ਆਪਣੀ ਪਛਾਣ ਬਣਾਈ ਹੈ। ਬਿ੍ਰਟੇਨ ਆਧਾਰਿਤ ਭਾਰਤੀ ਫਿਲਮਮੇਕਰ ਮਾਨਸੀ ਮਹੇਸ਼ਵਰੀ ਦੀ ਐਨੀਮੇਟਿਡ ਫਿਲਮ ‘ਬਨੀਹੁੱਡ’, ਕਰਨ ਕੰਧਾਰੀ ਦੀ ‘ਸਿਸਟਰ ਮਿਡਨਾਈਟ’, ਮੇਸਮ ਅਲੀ ਦੀ ਡੇਬਯੁ ਫਿਲਮ ‘ਇਨ ਰੀਟਰੀਟ’, ਪਲੌਮੀ ਬਾਸੂ ਅਤੇ ਸੀਜੇ ਕਲਰਕ ਦੀ ‘ਮਾਇਆ–ਦ ਬਰਥ ਆਫ ਸੁਪਰਹੀਰੋ’ ਨੇ ਵੀ ਕਾਨਸ ਵਿੱਚ ਆਪਣੀ ਪਛਾਣ ਬਣਾਈ।

Related posts

ਡੁਬਈ ਬਾਲੀਵੁੱਡ ਅਤੇ ਕਾਰੋਬਾਰੀ ਹਸਤੀਆਂ ਲਈ ਮਨਭਾਉਂਦੀ ਥਾਂ ਕਿਉਂ ਹੈ ?

ਆਪਣੀ ਗੋਦ ਲਈ ਭੈਣ ਨੂੰ ਸਕੀ ਭੈਣ ਨਾਲੋਂ ਵੱਧ ਪਿਆਰ ਕਰਦਾ ਸਲਮਾਨ ਖਾਨ !

ਬਾਲੀਵੁੱਡ ਹੀਰੋਇਨ ਕੈਟਰੀਨਾ ਦੀ ਸੁੰਦਰਤਾ ਅਤੇ ਬਿਜ਼ਨਸ ਵੋਮੈਨ ਵਜੋਂ ਸਫ਼ਲਤਾ ਦਾ ਰਾਜ਼ !