ਅਨੀਸ਼ ਭਾਨਵਾਲਾ ਤੇ ਰਿੱਧਮ ਸਾਂਗਵਾਨ ਨੂੰ ਮਿਲਿਆ ਕਾਂਸੇ ਦਾ ਮੈਡਲ

ਚਾਂਗਵਾਨ – ਨੌਜਵਾਨ ਨਿਸ਼ਾਨੇਬਾਜ਼ਾਂ ਅਨੀਸ਼ ਭਾਨਵਾਲਾ ਤੇ ਰਿੱਧਮ ਸਾਂਗਵਾਨ ਨੇ ਮੰਗਲਵਾਰ ਨੂੰ ਇੱਥੇ ਆਈਐੱਸਐੱਸਐੱਫ ਨਿਸ਼ਾਨੇਬਾਜ਼ੀ ਵਿਸ਼ਵ ਕੱਪ ਦੇ 25 ਮੀਟਰ ਰੈਪਿਡ ਫਾਇਰ ਪਿਸਟਲ ਮਿਕਸਟ ਟੀਮ ਮੁਕਾਬਲੇ ਦਾ ਕਾਂਸੇ ਦਾ ਮੈਡਲ ਜਿੱਤਿਆ। ਭਾਰਤੀ ਜੋੜੀ ਨੇ ਕਾਂਸੇ ਦੇ ਮੈਡਲ ਦੇ ਪਲੇਆਫ ਮੈਚ ਵਿਚ ਅੰਨਾ ਦੇਦੋਵਾ ਤੇ ਮਾਰਟਿਨ ਪੋਦਾਸਕੀ ਦੀ ਚੈੱਕ ਗਣਰਾਜ ਦੀ ਜੋੜੀ ਨੂੰ 16-12 ਨਾਲ ਹਰਾਇਆ।

ਆਈਐੱਸਐੱਸਐੱਫ ਨਿਸ਼ਾਨੇਬਾਜ਼ੀ ਵਿਸ਼ਵ ਕੱਪ ਵਿਚ ਜੋੜੀ ਦੇ ਰੂਪ ਵਿਚ ਇਹ ਅਨੀਸ਼ ਤੇ ਰਿੱਧਮ ਦਾ ਦੂਜਾ ਮੈਡਲ ਹੈ। ਇਸ ਜੋੜੀ ਨੇ ਇਸ ਸਾਲ ਮਾਰਚ ਵਿਚ ਕਾਹਿਰਾ ਵਿਸ਼ਵ ਕੱਪ ਵਿਚ 25 ਮੀਟਰ ਰੈਪਿਡ ਫਾਇਰ ਪਿਸਟਲ ਮਿਕਸਡ ਟੀਮ ਮੁਕਾਬਲੇ ਦਾ ਗੋਲਡ ਮੈਡਲ ਜਿੱਤਿਆ ਸੀ। ਭਾਰਤ ਹੁਣ ਪੰਜ ਗੋਲਡ, ਪੰਜ ਸਿਲਵਰ ਤੇ ਚਾਰ ਕਾਂਸੇ ਸਮੇਤ ਕੁੱਲ 14 ਮੈਡਲਾਂ ਨਾਲ ਚਾਂਗਵਾਨ ਵਿਸ਼ਵ ਕੱਪ ਦੀ ਮੈਡਲ ਸੂਚੀ ਵਿਚ ਸਿਖਰ ’ਤੇ ਚੱਲ ਰਿਹਾ ਹੈ।

Related posts

ਫੀਫਾ ਵਿਸ਼ਵ ਕੱਪ : 68 ਸਾਲਾਂ ਬਾਅਦ ਇੱਕ ਦਿਨ ਚ ਚਾਰ ਮੈਚ ਡਰਾਅ ਹੋਏ

ਹਰਸ਼ਿਤ ਨੇ 81 ਕਿਲੋਗ੍ਰਾਮ ‘ਚ ਸੋਨ ਤਮਗਾ ਜਿੱਤ ਕੇ ਅੰਤਰਰਾਸ਼ਟਰੀ ਜੂਡੋ ਲਈ ਕੁਆਲੀਫਾਈ ਕੀਤਾ

ਇੰਗਲੈਂਡ Ḕਚ ਅੱਜ ਤੋਂ ਸ਼ੁਰੂ ਹੋ ਰਿਹਾ ਮਹਿਲਾ ਟੀ-20 ਵਿਸ਼ਵ ਕੱਪ 5 ਜੁਲਾਈ ਤੱਕ ਚੱਲੇਗਾ !