ਨਿਊ ਫਾਇਨੈਂਸ਼ੀਅਲ ਯੀਅਰ 1 ਜੁਲਾਈ ਤੋਂ ਸ਼ੁਰੂ ਹੋ ਗਿਆ ਹੈ ਜਿਸ ਨਾਲ ਆਸਟੇ੍ਰਲੀਅਨ ਲੋਕਾਂ ਲਈ ਵਿੱਤੀ ਸਾਲ ਪਹਿਲੀ ਜੁਲਾਈ ਤੋਂ ਬਹੁਤ ਸਾਰੀਆਂ ਤਬਦੀਲੀਆਂ ਲੈ ਕੇ ਆਇਆ ਹੈ। ਨਵੇਂ ਵਿੱਤੀ ਸਾਲ ਦੇ ਵਿਚ ਘੱਟੋ-ਘੱਟ ਤਨਖਾਹਾਂ ਦੇ ਵਿਚ ਵਾਧਾ, ਰਹਿਣ ਸਹਿਣ ਦਾ 450 ਡਾਲਰ ਦਾ ਟੈਕਸ ਆਫਸੈੱਟ ਸਮੇਤ ਹੋਰ ਕਈ ਬਹੁਤ ਕੁੱਝ ਨਵਾਂ ਇਸ ਵਿੱਤੀ ਸਾਲ ਦੇ ਵਿੱਚ ਸ਼ਾਮਲਿ ਹੈ। ਨਵੇਂ ਵਿੱਤੀ ਸਾਲ ਵਿਚ ਤੁਸੀਂ ਕਿਵੇਂ ਪ੍ਰਭਾਵਤ ਹੋ ਸਕਦੇ ਹੋ, ਇਸ ਦੀ ਜਾਣਕਾਰੀ ਇਥੇ ਵਿਸਥਾਰ ਦੇ ਵਿੱਚ ਦੇ ਰਹੇ ਹਾਂ !
ਘੱਟੋ ਘੱਟ ਉਜਰਤ ਵਿਚ ਵਾਧਾ
ਦੇਸ਼ ਭਰ ਵਿਚ ਆਸਟ੍ਰੇਲੀਆ ਦੇ ਘੱਟ ਆਮਦਨ ਵਾਲੇ 27 ਲੱਖ ਕਾਮਿਆਂ ਦੀ ਤਨਖਾਹ ਵਧੇਗੀ। ਫੇਅਰ ਵਰਕ ਕਮਿਸ਼ਨ ਨੇ 15 ਜੂਨ ਨੂੰ ਫ਼ੈਸਲਾ ਦਿੱਤਾ ਸੀ ਕਿ ਕੌਮੀ ਘੱਟੋ-ਘੱਟ ਉਜਰਤ ਵਿਚ ਵਾਧਾ 5.2 ਫ਼ੀਸਦੀ ਹੋਵੇਗਾ ਕਿਉਂਕਿ ਮਹਿੰਗਾਈ ਵਧਣ ਕਾਰਨ ਲੋਕਾਂ ਦੇ ਘਰਾਂ ਦੇ ਬਜਟ ਉਪਰ ਦਬਾਅ ਵਧਿਆ ਹੈ। ਨਵੀਂ ਉਜਰਤ ਪ੍ਰਤੀ ਘੰਟਾ 20.33 ਡਾਲਰ ਦੀ ਥਾਂ 21.38 ਡਾਲਰ ਹੋਵੇਗੀ ੋਜੋ ਕਿ ਫੁੱਲ ਟਾਈਮ ਮੁਲਾਜ਼ਮ ਦੇ ਹਫ਼ਤੇ ਵਿਚ 38 ਘੰਟੇ ਕੰਮ ਦੇ ਆਧਾਰ ’ਤੇ ਹਫ਼ਤਾਵਾਰ ਤਨਖਾਹ ਵਿਚ 40 ਡਾਲਰ ਦਾ ਵਾਧਾ ਹੈ।
ਰਹਿਣ ਸਹਿਣ ਦੀ ਲਾਗਤ ਦਾ ਟੈਕਸ ਆਫਸੈੱਟ
ਪਹਿਲੀ ਜੁਲਾਈ ਤੋਂ ਇਕ ਕਰੋੜ ਤੋਂ ਵੀ ਵੱਧ ਆਸਟ੍ਰੇਲੀਅਨਾਂ ਨੂੰ ਲਿਵਿੰਗ ਟੈਕਸ ਆਫਸੈੱਟ ਇਕ ਵਾਰ 420 ਡਾਲਰ ਮਿਲਣਗੇ। ਆਫਸੈੱਟ ਇਕ ਵਿਅਕਤੀ ਦੇ ਟੈਕਸਯੋਗ ਤਨਖਾਹ ਵਿਚ ਕਟੌਤੀ ਹੈ ਅਤੇ ਮੌਜੂਦਾ ਘੱਟ ਤੇ ਦਰਮਿਆਨੀ ਆਮਦਨ ਟੈਕਸ ਆਫਸੈੱਟ ਨੂੰ ਜੋੜਿਆ ਜਾਵੇਗਾ। ਇਹ ਉਨ੍ਹਾਂ ਲੋਕਾਂ ਲਈ 255 ਡਾਲਰ ਅਤੇ 1080 ਡਾਲਰ ਤੋਂ 675 ਡਾਲਰ ਅਤੇ 1500 ਡਾਲਰ ਵਿਚਕਾਰ ਆਧਾਰ ਰਕਮ ਹੈ ਜਿਨ੍ਹਾਂ ਨੇ 2021-22 ਵਿੱਤੀ ਸਾਲ ਵਿਚ 126,000 ਡਾਲਰ ਤੋਂ ਘੱਟ ਕਰਯੋਗ ਕਮਾਈ ਕੀਤੀ ਹੈ।
ਚਾਈਲਡਕੇਅਰ ਸਬਸਿਡੀ ਵਿਚ ਵਾਧਾ
ਪੰਜ ਸਾਲ ਜਾਂ ਇਸ ਤੋਂ ਘੱਟ ਉਮਰ ਦੇ ਇਕ ਤੋਂ ਵੱਧ ਬੱਚਿਆਂ ਵਾਲੇ ਪਰਿਵਾਰਾਂ ਨੂੰ ਆਪਣੇ ਦੂਜੇ ਤੇ ਬਾਅਦ ਵਾਲੇ ਬੱਚਿਆਂ ਲਈ ਚਾਈਲਡ ਕੇਅਰ ਸਬਸਿਡੀ (ਸੀਐਸਐਸ) ਦੀ ਉੱਚ ਦਰ ਮਿਲੇਗੀ। ਬਹੁਤੇ ਪਰਿਵਾਰਾਂ ਲਈ ਉੱਚ ਦਰ ਮਾਰਚ ਮਹੀਨੇ ਤੋਂ ਸ਼ੁਰੂ ਹੋਈ ਪਰ ਅਖੌਤੀ ਸੰਯੁਕਤ ਪਰਿਵਾਰ ਜਿਥੇ ਜੋੜੇ ਦੇ ਦੋਵੇਂ ਮੈਂਬਰ ਵੱਖ-ਵੱਖ ਬੱਚਿਆਂ ਲਈ ਚਾਈਲਡ ਕੇਅਰ ਸਬਸਿਡੀ ਪ੍ਰਾਪਤ ਕਰਦੇ ਹਨ, ਨੂੰ ਜੁਲਾਈ ਦੇ ਸ਼ੁਰੂ ਤੱਕ ਦਰ ਵਿਚ ਵਾਧਾ ਨਹੀਂ ਮਿਲੇਗਾ। ਉਹ ਪਰਿਵਾਰ ਜਿਹੜੇ 7 ਮਾਰਚ ਤੇ ਜੁਲਾਈ 2022 ਵਿਚਕਾਰ ਉੱਚ ਦਰ ਲਈ ਯੋਗ ਹੋਣਗੇ ਉਨ੍ਹਾਂ ਨੂੰ ਪੈਸੇ ਵਾਪਸ ਦਿੱਤੇ ਜਾਣਗੇ।
ਸੁਪਰ ਵਿੱਚ ਤਬਦੀਲੀ
ਸੁਪਰ ਲਈ ਯੋਗ ਕੌਣ ਹੈ ਉਸ ਵਿਚ ਤਬਦੀਲੀਆਂ ਨਾਲ 450 ਡਾਲਰ ਪ੍ਰਤੀ ਮਹੀਨਾ ਯੋਗਤਾ ਥ੍ਰੈਸ਼ਹੋਲਡ ਨੂੰ ਖਤਮ ਕਰ ਦਿੱਤਾ ਜਾਵੇਗਾ, ਮਤਲਬ ਇੰਪਲਾਇਰ ਸੁਪਰ ਗਰੰਟੀ ਦਰ ਅਦਾ ਕਰਨ ਦੇ ਯੋਗ ਹੋਣਗੇ ਚਾਹੇ ਮੁਲਾਜ਼ਮ ਜਿੰਨੀ ਵੀ ਮਰਜ਼ੀ ਕਮਾਈ ਕਰਦੇ ਹੋਣ। ਸੁਪਰ ਗਰੰਟੀ ਦਰ 10 ਫ਼ੀਸਦੀ ਤੋਂ ਵਧਾ ਕੇ 10.5 ਫ਼ੀਸਦੀ ਕੀਤੀ ਜਾਵੇਗੀ, ਮਤਲਬ ਇੰਪਲਾਇਰਜ਼ ਨੂੰ ਇਕ ਜੁਲਾਈ ਜਾਂ ਇਸ ਤੋਂ ਪਿੱਛੋਂ ਸਾਰੇ ਤਨਖਾਹ ਸਮੇਂ ਲਈ ਸੁਪਰ ਭੁਗਤਾਨ ਦੀ ਗਿਣਤੀ ਕਰਨ ਲਈ ਨਵੀਂ ਦਰ ਦੀ ਵਰਤੋਂ ਕਰਨੀ ਪਵੇਗੀ ਭਾਵੇਂ ਕੰਮ ਉਸ ਤਾਰੀਕ ਤੋਂ ਪਹਿਲਾਂ ਕੀਤਾ ਹੋਵੇ। ਇਕ ਜੁਲਾਈ ਤੋਂ ਜੇਕਰ ਤੁਹਾਡੀ ਉਮਰ 60 ਸਾਲ ਜਾਂ ਜ਼ਿਆਦਾ ਹੈ ਤਾਂ ਤੁਸੀਂ ਡਾਊਨਸਾਈਜ਼ਰ ਯੋਗਦਾਨ ਦੇਣ ਦੇ ਯੋਗ ਹੋ ਸਕਦੇ ਹੋ। ਤੁਹਾਡੇ ਘਰ ਦੀ ਵਿਕਰੀ (ਜਾਂ ਹਿੱਸੇ ਦੀ ਵਿਕਰੀ) ਤੋਂ 300,000 ਡਾਲਰ ਦੀ ਕਮਾਈ ਤਕ ਸੁਪਰਐਨੂਏਸ਼ਨ ਫੰਡ ਦੀ ਪਾਲਣਾ ਕਰਨੀ ਪਵੇਗੀ। ਇਸ ਤੋਂ ਪਹਿਲਾਂ ਡਾਊਨਸਾਈਜ਼ਰ ਯੋਗਦਾਨ ਲਈ ਤੁਹਾਡੀ ਉਮਰ 65 ਸਾਲ ਜਾਂ ਜ਼ਿਆਦਾ ਹੋਣੀ ਚਾਹੀਦੀ ਸੀ। ਕਿਸੇ ਵੀ ਸੁਪਰ ਯੋਗਦਾਨ ਨੂੰ ਸਵੀਕਾਰ ਕੀਤੇ ਜਾਣ ਤੋਂ ਪਹਿਲਾਂ ਵਰਤਿਆ ਜਾਣਾ ਵਾਲਾ ਮੌਜਦਾ ਵਰਕ ਟੈਸਟ 67 ਤੋਂ 74 ਸਾਲ ਦੇ ਲੋਕਾਂ ਲਈ ਖਤਮ ਕਰ ਦਿੱਤਾ ਜਾਵੇਗਾ। ਮੌਜੂਦਾ ਵਰਕ ਟੈਸਟ ਲਈ ਲੋਕ ਕਿਸੇ ਵੀ ਸੁਪਰ ਯੋਗਦਾਨ ਨੂੰ ਸਵੀਕਾਰ ਕੀਤੇ ਜਾਣ ਤੋਂ ਪਹਿਲਾਂ ਲਗਾਤਾਰ 30 ਦਿਨ ਦੇ ਸਮੇਂ ਵਿਚ ਘੱਟ-ਘੱਟ 40 ਘੰਟੇ ਕੰਮ ’ਤੇ ਲੱਗੇ ਹੋਏ ਚਾਹੀਦੇ ਹਨ।
ਬਿਜਲੀ ਦੀ ਲਾਗਤ ਵਿਚ ਵਾਧਾ
ਆਸਟ੍ਰੇਲੀਅਨ ਐਨਰਜੀ ਰੈਗੂਲੇਟਰ (ਏਆਰਆਰ) ਵਲੋਂ ਮਈ ਵਿਚ ਐਲਾਨ ਕੀਤੇ ਜਾਣ ਤੋਂ ਪਿੱਛੋਂ ਜੁਲਾਈ ਵਿਚ ਸਮੁੱਚੇ ਆਸਟ੍ਰੇਲੀਆ ਦੇ ਘਰਾਂ ਨੂੰ ਮੋਟੇ ਬਿਜਲੀ ਦੇ ਬਿੱਲਾਂ ਦਾ ਸਾਹਮਣਾ ਕਰਨਾ ਪਵੇਗਾ। ਇਹ ਕੁੱਝ ਰਾਜਾਂ ਵਿਚ ਡਿਫਾਲਟ ਪੇਸ਼ਕਸ਼ਾਂ ’ਤੇ ਰਿਟੇਲਰਜ਼ ਪਰਿਵਾਰਾਂ ਤੇ ਕਾਰੋਬਾਰਾਂ ਤੋਂ ਵੱਧ ਤੋਂ ਵੱਧ ਰਕਮ ਚਾਰਜ ਕਰਨਗੇ। ਪਿਛਲੇ ਸਾਲ ਬਿਜਲੀ ਦੀਆਂ ਥੋਕ ਦਰਾਂ ਵਿਚ ਭਾਰੀ ਵਾਧੇ ਦੇ ਜਵਾਬ ਵਿਚ ਰੈਗੂਲੇਟਰ ਡਿਫਾਲਟ ਮਾਰਕੀਟ ਪੇਸ਼ਕਸ਼ (ਡੀਐਮਓ) ਐਨ ਐਸ ਡਬਲਯੂ ਵਿਚ 220 ਡਾਲਰ ਪ੍ਰਤੀ ਸਾਲ ਤੋਂ ਵੱਧ, ਕੁਈਨਸਲੈਂਡ ਵਿਚ 160 ਡਾਲਰ ਤੋਂ ਵੱਧ ਅਤੇ ਸਾਊਥ ਆਸਟ੍ਰੇਲੀਆ ਵਿਚ 120 ਡਾਲਰ ਤੋਂ ਵੱਧ ਕੀਮਤ ਦੀ ਹੱਦ ਨਾਲ ਵਾਧਾ ਕਰੇਗਾ।
ਕਾਰੋਬਾਰਾਂ ਲਈ ਤਬਦੀਲੀਆਂ
ਸਮਾਜਿਕ, ਕਮਿਊਨਿਟੀ, ਹੋਮ ਕੇਅਰ ਤੇ ਅਪਾਹਜ ਸੇਵਾਵਾਂ ਇੰਡਸਟਰੀਜ਼ ਵਿਚ ਮੁਲਾਜ਼ਮਾਂ ਲਈ ਐਵਾਰਡ ਤਬਦੀਲੀਆਂ ਘੱਟੋ-ਘੱਟ ਘੰਟਿਆਂ ਦੀ ਗਿਣਤੀ ਨਾਲ ਹੋਣਗੀਆਂ ਜਿਸ ਲਈ ਮੁਲਾਜ਼ਮ ਨੂੰ ਭੁਗਤਾਨ ਕਰਨਾ ਜ਼ਰੂਰੀ ਹੈ। ਆਰਜ਼ੀ ਹੋਣ ਕੇਅਰ ਵਰਕਰਾਂ ਲਈ ਘੱਟੋ-ਘੱਟ ਭੁਗਤਾਨ ਦੇ ਘੰਟੇ ਇਕ ਤੋਂ ਵਧਾ ਕੇ 2 ਅਤੇ ਪਾਰਟ ਟਾਈਮ ਵਰਕਰਾਂ ਲਈ ਤਿੰਨ ਘੰਟੇ ਕੀਤੇ ਜਾਣਗੇ, ਉਸ ਤੋਂ ਬਿਨਾ ਜਦੋਂ ਉਹ ਅਪਾਹਜ ਸੇਵਾਵਾਂ ਲਈ ਕੰਮ ਕਰ ਰਹੇ ਹੋਣਗੇ। ਫੇਅਰ ਵਰਕ ਕਮਿਸ਼ਨ ਮੁਤਾਬਿਕ ਗੈਰ-ਅਨੁਚਿਤ ਬਰਖਾਸਤਗੀ ਲਈ ਉੱਚ ਆਮਦਨ ਥ੍ਰੈਸ਼ਹੋਲਡ ਨੂੰ 158,000 ਡਾਲਰ ਤੋਂ ਵਧਾ ਕੇ 162,000 ਡਾਲਰ ਕਰ ਦਿੱਤਾ ਗਿਆ ਹੇ। ਮੁਆਵਜ਼ੇ ਦੀ ਵੱਧ ਤੋਂ ਵੱਧ ਰਕਮ ਜਿਸ ਲਈ ਫੇਅਰ ਵਰਕ ਕਮਿਸ਼ਨ ਗੈਰ-ਅਨੁਚਿਤ ਬਰਖਾਸਤਗੀ ਦੇ ਮਾਮਲੇ ਵਿਚ ਕਾਰਵਾਈ ਕਰ ਸਕਦਾ ਹੈ, ਨੂੰ ਪਹਿਲੀ ਜੁਲਾਈ ਤੋਂ ਵਧਾ ਕੇ 81,000 ਡਾਲਰ ਕਰ ਗਿਆ ਹੈ ਜਿਹੜੀ ਪਿਛਲੇ ਸਾਲ ਨਾਲੋਂ 2,000 ਡਾਲਰ ਜ਼ਿਆਦਾ ਹੈ।