ਅਮਰੀਕਾ-ਕੈਨੇਡਾ ਸਰਹੱਦ ’ਤੇ ਚਾਰ ਭਾਰਤੀਆਂ ਦੀ ਠੰਢ ਨਾਲ ਮੌਤ

ਟੋਰਾਂਟੋ – ਅਮਰੀਕਾ ਤੇ ਕੈਨੇਡਾ ਦੀ ਸਰਹੱਦ ’ਤੇ ਭਾਰਤੀ ਮੰਨੇ ਜਾ ਰਹੇ ਇਕ ਪਰਿਵਾਰ ਦੇ ਚਾਰ ਮੈਂਬਰਾਂ ਦੀ ਠੰਢ ਨਾਲ ਮੌਤ ਹੋ ਗਈ। ਮਰਨ ਵਾਲਿਆਂ ’ਚ ਇਕ ਨਵਜੰਮਿਆ ਬੱਚਾ ਵੀ ਦੱਸਿਆ ਜਾ ਰਿਹਾ ਹੈ। ਇਹ ਘਟਨਾ ਕੈਨੇਡਾ ਦੇ ਇਲਾਕੇ ’ਚ ਹੋਈ। ਹਾਲਾਂਕਿ ਇਹ ਮਨੁੱਖੀ ਤਸਕਰੀ ਦਾ ਮਾਮਲਾ ਜ਼ਾਹਿਰ ਹੁੰਦਾ ਹੈ।

ਮੈਨਟੋਬਾ ਰਾਇਲ ਕੈਨੇਡੀਅਨ ਮਾਉਂਟੇਡ ਪੁਲਿਸ (ਆਸੀਐੱਮਪੀ) ਨੇ ਵੀਰਵਾਰ ਨੂੰ ਦੱਸਿਆ ਕਿ ਚਾਰ ਲੋਕਾਂ ਦੀਆਂ ਲਾਸ਼ਾਂ ’ਚ ਦੋ ਬਾਲਗ, ਦੋ ਨਬਾਲਿਗ ਤੇ ਇਕ ਨਵ ਜੰਮਿਆ ਬੱਚਾ ਹੈ। ਅਮਰੀਕਾ-ਕੈਨੇਡਾ ਸਰਹੱਦ ’ਤੇ ਬੁੱਧਵਾਰ ਨੂੰ ਕੈਨੇਡਾ ਵੱਲ ਲਾਸ਼ਾਂ ਮਿਲੀਆਂ ਹਨ। ਏਧਰ ਅਮਰੀਕੀ ਅਧਿਕਾਰੀਆਂ ਮੁਤਾਬਕ ਲੱਗਦਾ ਹੈ ਕਿ ਉਹ ਭਾਰਤ ਤੋਂ ਆਏ ਸਨ ਤੇ ਅਮਰੀਕਾ ’ਚ ਦਾਖ਼ਲ ਹੋਣ ਦਾ ਯਤਨ ਕਰ ਰਹੇ ਸਨ।

ਆਰਸੀਐੱਮਪੀ ਸਹਾਇਕ ਕਮਿਸ਼ਨਰ ਜੇਨ ਮੈਕਲੈਚੀ ਨੇ ਕਿਹਾ, ‘ਮੈਂ ਜੋ ਕੁਝ ਸਾਂਝਾ ਕਰਨ ਜਾ ਰਿਹਾਂ ਹਾਂ ਉਹ ਕਈ ਲੋਕਾਂ ਲਈ ਨਾਸਹਿਣਯੋਗ ਹੋ ਸਕਦਾ ਹੈ। ਇਹ ਪੂਰੀ ਤਰ੍ਹਾਂ ਨਾਲ ਦਿਲ ਕੰਬਾਅ ਦੇਣ ਵਾਲੀ ਘਟਨਾ ਹੈ। ਮੁੱਢਲੀ ਜਾਂਚ ’ਚ ਜੋ ਸਾਹਮਣੇ ਆਇਆ ਹੈ ਉਸ ਤੋਂ ਪਤਾ ਲੱਗਦਾ ਹੈ ਕਿ ਸਰਦ ਮੌਸਮ ਕਾਰਨ ਸਾਰਿਆਂ ਦੀ ਮੌਤ ਹੋਈ ਹੈ।

Related posts

ਕੀ ਜੇਲ੍ਹ ਵਿੱਚ ਹੀ ਮਾਰ-ਮੁਕਾ ਦਿੱਤਾ ਹੈ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ?

ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦਾ ਭਾਰਤ ਦੌਰਾ 4 ਦਸੰਬਰ ਤੋਂ

ਲਾਹੌਰ ਦੁਨੀਆਂ ਦੇ ਸਭ ਤੋਂ ਪ੍ਰਦੂਸ਼ਤ ਸ਼ਹਿਰਾਂ ਦੀ ਸੂਚੀ ਵਿੱਚ ਸਿਖਰਾਂ ਨੂੰ ਛੋਹਣ ਲੱਗਾ !