ਅਮਰੀਕਾ ਨੂੰ 2-1 ਨਾਲ ਹਰਾ ਕੇ ਚੋਟੀ ‘ਤੇ ਰਿਹਾ ਨੀਦਰਲੈਂਡ

ਗਲਾਸਗੋ – ਨੀਦਰਲੈਂਡ ਨੇ ਅਮਰੀਕਾ ਨੂੰ 2-1 ਨਾਲ ਹਰਾ ਕੇ ਡੇਵਿਸ ਕੱਪ ਟੈਨਿਸ ਟੂਰਨਾਮੈਂਟ ਦੇ ਫਾਈਨਲਜ਼ ਦੇ ਗਰੁੱਪ ਡੀ ਵਿਚ ਸਿਖਰਲਾ ਸਥਾਨ ਹਾਸਲ ਕੀਤਾ। ਨੀਦਰਲੈਂਡ ਨੇ ਆਪਣੇ ਦੋਵੇਂ ਸਿੰਗਲਜ਼ ਮੈਚ ਜਿੱਤੇ। ਬਾਟਿਕ ਵੈਨ ਡੇ ਜ਼ੈਂਡਸਚੁਲਪ ਨੇ ਦੂਜੇ ਸਿੰਗਲਜ਼ ਮੈਚ ਵਿਚ ਟੇਲਰ ਫਰਿਟਜ ਨੂੰ 6-4, 7-6 (3) ਨਾਲ ਹਰਾ ਕੇ ਨੀਦਰਲੈਂਡ ਦੀ ਜਿੱਤ ਯਕੀਨੀ ਬਣਾਈ। ਇਸ ਤੋਂ ਪਹਿਲਾਂ ਟਾਲੋਨ ਗਿ੍ਕਸਪੁਰ ਨੇ ਟਾਮੀ ਪਾਲ ਨੂੰ 7-5, 7-6 (3) ਨਾਲ ਮਾਤ ਦਿੱਤੀ ਸੀ। ਨੀਦਰਲੈਂਡ ਨੇ ਪਹਿਲਾਂ ਹੀ ਜੇਤੂ ਬੜ੍ਹਤ ਬਣਾ ਲਈ ਸੀ ਤੇ ਇਸ ਕਾਰਨ ਰਾਜੀਵ ਰਾਮ ਤੇ ਜੈਕ ਸਾਕ ਨੇ ਡਬਲਜ਼ ਮੈਚ ਵਿਚ ਵੇਸਲੀ ਕੂਲਹੋਫ ਤੇ ਮੈਟਵੇ ਮਿਡੇਲਕੋਪ ਨੂੰ ਹਰਾ ਕੇ ਸਿਰਫ਼ ਹਾਰ ਦਾ ਫ਼ਰਕ ਘੱਟ ਕੀਤਾ। ਅਮਰੀਕਾ ਤੇ ਨੀਦਰਲੈਂਡ ਗਰੁੱਪ-ਡੀ ਤੋਂ ਕੁਆਰਟਰ ਫਾਈਨਲ ਵਿਚ ਆਪਣੀ ਥਾਂ ਪਹਿਲਾਂ ਹੀ ਪੱਕੀ ਕਰ ਚੁੱਕੇ ਸਨ। ਹੋਰ ਮੁਕਾਬਲਿਆਂ ਵਿਚ ਕ੍ਰੋਏਸ਼ੀਆ ਨੇ ਅਰਜਨਟੀਨਾ ਨੂੰ 3-0 ਨਾਲ ਹਰਾਇਆ ਜਦਕਿ ਸਰਬੀਆ ਨੇ ਕੈਨੇਡਾ ‘ਤੇ 2-1 ਨਾਲ ਜਿੱਤ ਦਰਜ ਕੀਤੀ। ਫਰਾਂਸ ਨੇ ਇਕ ਹੋਰ ਮੈਚ ਵਿਚ ਬੈਲਜੀਅਮ ਨੂੰ 2-1 ਨਾਲ ਮਾਤ ਦਿੱਤੀ।

Related posts

ਆਸਮੀਨ ਕੌਰ ਨੇ ਮੁੱਕੇਬਾਜ਼ੀ ਵਿੱਚ ਚਾਂਦੀ ਦਾ ਮੈਡਲ ਜਿੱਤਿਆ

ਟੀ-20 ਵਿਸ਼ਵ ਕੱਪ : ਆਸਟ੍ਰੇਲੀਆ ਨੇ ਓਮਾਨ ਨੂੰ ਹਰਾ ਕੇ ਆਖਰੀ ਮੈਚ ਜਿੱਤਿਆ

ਟੀ-20 ਵਿਸ਼ਵ ਕੱਪ 2026 : ਨਿਊਜ਼ੀਲੈਂਡ ਨੇ ਕੈਨੇਡਾ ਨੂੰ ਹਰਾ ਕੇ ਸੁਪਰ 8 ‘ਚ ਜਗ੍ਹਾ ਬਣਾਈ