ਅਮਿਤਾਭ ਬੱਚਨ ਦੀ ਭਤੀਜੀ ਨੈਨਾ ਬੱਚਨ ਦੇ ਘਰ ਪੁੱਤਰ ਦੀ ਦਾਤ

ਮੁੰਬਈ – ਅਦਾਕਾਰ ਕੁਨਾਲ ਕਪੂਰ ਅਤੇ ਉਸ ਦੀ ਪਤਨੀ ਨੈਨਾ ਬੱਚਨ ਦੇ ਘਰ ਲੜਕੇ ਨੇ ਜਨਮ ਲਿਆ ਹੈ। ਇਹ ਉਨ੍ਹਾਂ ਦਾ ਪਹਿਲਾ ਬੱਚਾ ਹੈ। ‘ਰੰਗ ਦੇ ਬਸੰਤੀ’, ‘ਆਜਾ ਨੱਚਲੇ’, ‘ਲਵ ਸ਼ਵ ਤੇ ਚਿਕਨ ਖੁਰਾਨਾ’ ਵਰਗੀਆਂ ਫਿਲਮਾਂ ਸਮੇਤ ਸੀਰੀਜ਼ ‘ਦਿ ਐਂਪਾਇਰ’ ਲਈ ਮਸ਼ਹੂਰ ਅਦਾਕਾਰ ਨੇ ਟਵੀਟ ਕੀਤਾ, ‘‘ਸਾਰੇ ਸ਼ੁਭਚਿੰਤਕਾਂ ਨੂੰ ਇਹ ਦੱਸਦਿਆਂ ਮੈਨੂੰ ਅਤੇ ਨੈਨਾ ਨੂੰ ਬੜੀ ਖ਼ੁਸ਼ੀ ਹੋ ਰਹੀ ਹੈ ਕਿ ਅਸੀਂ ਖੂਬਸੂਰਤ ਲੜਕੇ ਦੇ ਮਾਤਾ-ਪਿਤਾ ਬਣ ਗਏ ਹਾਂ। ਪ੍ਰਮਾਤਮਾ ਦਾ ਸ਼ੁਕਰੀਆ।’’ ਅਮਿਤਾਭ ਬੱਚਨ ਦੀ ਭਤੀਜੀ ਨੈਨਾ ਬੱਚਨ ਅਤੇ ਕੁਨਾਲ ਕਪੂਰ ਦਾ ਵਿਆਹ 2015 ਵਿਚ ਹੋਇਆ ਸੀ। ਕੁਨਾਲ ਆਖਰੀ ਵਾਰ 2021 ਵਿਚ ਆਈ ਨੈੱਟਫਲਿਕਸ ਫਿਲਮ ‘ਅਨਕਹੀ ਕਹਾਨੀਆਂ’ ਵਿਚ ਨਜ਼ਰ ਆਇਆ ਸੀ।

Related posts

ਐਕਟਿੰਗ ਦੀ ਥਾਂ ਵੱਖਰਾ ਰਸਤਾ ਚੁਣਨ ਵਾਲੀ ਮਨੋਰੰਜਨ ਜਗਤ ਦੀ ਧਾਕੜ ਪ੍ਰੋਡਿਊਸਰ !

ਐਸ਼ਵਰਿਆ ਰਾਏ ਹਮੇਸ਼ਾ ਸਫ਼ਰ ਦੌਰਾਨ ਕਾਲੇ ਕੱਪੜੇ ਹੀ ਕਿਉਂਂ ਪਾਉਂਦੀ ਹੈ ?

ਦਿਲਜੀਤ ਦੋਸਾਂਝ ਦੇ ਘਰ ਅਤੇ ਲੁਧਿਆਣਾ ਮੇਅਰ ਦਫ਼ਤਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ