ਅਰਦਾਸ’ ਸਮੇਂ ਦਰਸ਼ਕ ਸ਼ਰਧਾ ਨਾਲ ਨੰਗੇ ਪੈਰੀਂ, ਸਿਰ ਢੱਕ ਕੇ ਹੁੰਦੇ ਨੇ ਸ਼ਾਮਲ

ਲੰਡਨ – ਲੰਡਨ ਦੇ ਸਿਨਮਾਘਰਾਂ ’ਚ ‘ਅਰਦਾਸ ਸਰਬੱਤ ਦੇ ਭਲੇ ਦੀ’ ਪੰਜਾਬੀ ਫ਼ਿਲਮ ਤੀਜੇ ਹਫ਼ਤੇ ’ਚ ਵੀ ਦਰਸ਼ਕਾਂ ਨੂੰ ਆਪਣੇ ਵਲ ਖਿੱਚਣ ’ਚ ਕਾਮਯਾਬ ਹੋ ਰਹੀ ਹੈ।
ਲੰਡਨ ਦੇ ਸਿਨੇਵਰਲਡ ਫ਼ੈਲਥਮ ’ਚ ਲੱਗੀਆਂ ਵੱਖ-ਵੱਖ ਪੰਜਾਬੀ ਫ਼ਿਲਮਾਂ ਦੇ ਮੁਕਾਬਲੇ ‘ਅਰਦਾਸ ਸਰਬੱਤ ਦੇ ਭਲੇ ਦੀ’ ’ਚ ਦਰਸ਼ਕਾਂ ਦਾ ਭਾਰੀ ਇੱਕੱਠ ਵੇਖਣ ਨੂੰ ਮਿਲਿਆ। ਇਸ ਫ਼ਿਲਮ ’ਚ ਗੁਰਮੁੱਖ ਸਿੰਘ (ਗੁਰਪ੍ਰੀਤ ਘੁੱਗੀ) ਇੱਕ ਪਿੰਡ ਤੋਂ ਬੱਸ ਰਾਹੀਂ ਸ੍ਰੀ ਹਜ਼ੂਰ ਸਾਹਿਬ ਦੀ ਯਾਤਰਾ ਲਈ ਰਵਾਨਾ ਹੁੰਦੇ ਵਿਖਾਇਆ ਗਿਆ ਹੈ । ਇਸ ਫ਼ਿਲਮ ’ਚ ਸਾਥੀ ਸ਼ਰਧਾਲੂਆਂ ’ਚ ਮੁੱਖ ਭੂਮਿਕਾ ’ਚ ਗਿੱਪੀ ਗਰੇਵਾਲ, ਗੁਰਪ੍ਰੀਤ ਘੁੱਗੀ, ਨਿਰਮਲ ਰਿਸ਼ੀ, ਸੀਮਾ, ਮਲਕੀਤ ਰੌਣੀ, ਪ੍ਰਿੰਸ ਕੰਵਲਜੀਤ ਸਿੰਘ, ਰੁਪਿੰਦਰ ਰੂਪੀ ਵੀ ਸ਼ਾਮਲ ਹਨ।
‘ਅਰਦਾਸ’ ਫ਼ਿਲਮ ਲੜੀ ਦੀ ਤੀਜੀ ਫ਼ਿਲਮ ‘ਅਰਦਾਸ ਸਰਬੱਤ ਦੇ ਭਲੇ ਦੀ’ ਮਨੁੱਖੀ ਸਥਿਤੀ ਦੀਆਂ ਮੁਸੀਬਤਾਂ ਅਤੇ ਉਨ੍ਹਾਂ ਨਾਲ ਦ੍ਰਿੜਤਾ ਨਾਲ ਨਜਿੱਠਣ ਦੀ ਅਸਮਰੱਥਾ ਨੂੰ ਉਜਾਗਰ ਕਰਦੀ ਹੈ। ਗਿੱਪੀ ਗਰੇਵਾਲ ਵਲੋਂ ਨਿਰਦੇਸ਼ਿਤ ਅਤੇ ਲਿਖੀ ਗਈ ਹੈ ਇਸ ਫ਼ਿਲਮ ’ਚ ਦਰਸ਼ਕਾਂ ’ਚ ਭਾਰੀ ਸ਼ਰਧਾ ਵੇਖਣ ਨੂੰ ਮਿਲੀ। ਜਦੋਂ ਤਖ਼ਤ ਹਜ਼ੂਰ ਸਾਹਿਬ ਅਬਚਲ ਨਗਰ ’ਚ ‘ਅਰਦਾਸ ਸਰਬੱਤ ਦੇ ਭਲੇ ਦੀ’ ਸ਼ੁਰੂ ਹੋਈ ਤਾਂ ਹਾਲ ’ਚ ਬੈਠੇ ਸਮੂਹ ਦਰਸ਼ਕ ਸ਼ਰਧਾ ਨਾਲ ਨੰਗੇ ਪੈਰੀਂ, ਸਿਰ ਢੱਕ ਕੇ ਸ਼ਾਮਲ ਹੋਏ ਤੇ ਅੰਤ ਸਮੂਹ ਹਾਲ ’ਚ ਸਤਿ ਸ਼੍ਰੀ ਅਕਾਲ ਦੇ ਜੈਕਾਰੇ ਗੂੰਜਣ ਲੱਗੇ।
ਨਿਰਦੇਸ਼ਕ ਗਿੱਪੀ ਗਰੇਵਾਲ ਦੀ 2 ਘੰਟੇ 30 ਮਿੰਟ ਸਮੇਂ ਦੀ ਇਸ ਫ਼ਿਲਮ ’ਚ ਗਰੇਵਾਲ, ਗੁਰਪ੍ਰੀਤ ਘੁੱਗੀ, ਜੈਸਮੀਨ ਭਸੀਨ ਅਤੇ ਪ੍ਰਿੰਸ ਕੰਵਲਜੀਤ ਸਿੰਘ ਆਦਿ ਦੇ ਕੰਮ ਨੂੰ ਦਰਸ਼ਕਾਂ ਨੇ ਕਾਫ਼ੀ ਪਸੰਦ ਕੀਤਾ ਗਿਆ। ਯੂ.ਕੇ.’ਚ ਜੰਮੇ ਬੱਚੇ ‘ਅਰਦਾਸ ਸਰਬੱਤ ਦੇ ਭਲੇ ਦੀ’ ਫ਼ਿਲਮ ਦੀ ਅੰਗਰੇਜ਼ੀ ’ਚ ਸਬ-ਟਾਈਟਲ ਹੋਣ ਕਾਰਨ ਮੁੜ ਵੇਖਣ ਆ ਰਹੇ ਹਨ।

Related posts

ਆਪਣੀ ਗੋਦ ਲਈ ਭੈਣ ਨੂੰ ਸਕੀ ਭੈਣ ਨਾਲੋਂ ਵੱਧ ਪਿਆਰ ਕਰਦਾ ਸਲਮਾਨ ਖਾਨ !

ਬਾਲੀਵੁੱਡ ਹੀਰੋਇਨ ਕੈਟਰੀਨਾ ਦੀ ਸੁੰਦਰਤਾ ਅਤੇ ਬਿਜ਼ਨਸ ਵੋਮੈਨ ਵਜੋਂ ਸਫ਼ਲਤਾ ਦਾ ਰਾਜ਼ !

ਬੌਲੀਵੁੱਡ ਮੂਵੀ ਧੁਰੰਧਰ ਦੇ ਭਾਗ-2 ਨੇ ਕਮਾਈ ਦੇ ਪੱਖੋਂ ਨਵੇਂ ਰਿਕਾਰਡ ਕਾਇਮ ਕਰਨੇ ਸ਼ੁਰੂ ਕਰ ਦਿੱਤੇ !