ਅੰਮ੍ਰਿਤਸਰ ਹਵਾਈ ਅੱਡਾ 1 ਅਪ੍ਰੈਲ ਤੋਂ 5 ਮਹੀਨੇ ਰੋਜ਼ਾਨਾ 8 ਘੰਟੇ ਬੰਦ ਰਹੇਗਾ

ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡਾ, ਅੰਮ੍ਰਿਤਸਰ।

ਅੰਮ੍ਰਿਤਸਰ – ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਉੱਤੇ ਰਨਵੇਅ ਨੂੰ ਨਵੀਆਂ ਆਧੁਨਿਕ ਐਲਈਡੀ ਲਾਈਟਾਂ ਲਾਉਣ ਅਤੇ ਰਨਵੇਅ ਨੂੰ ਦੁਬਾਰਾ ਬਣਾਉਣ ਦਾ ਕੰਮ ਸ਼ੁਰੂ ਹੋ ਗਿਆ ਹੈ। ਇਸ ਕੰਮ ਲਈ 1 ਅਪ੍ਰੈਲ ਤੋਂ 27 ਸਤੰਬਰ ਤੱਕ ਰਨਵੇਅ ਰੋਜ਼ਾਨਾ 8 ਘੰਟੇ ਪੂਰੀ ਤਰ੍ਹਾਂ ਬੰਦ ਰਹੇਗਾ। ਇਸ ਦੌਰਾਨ ਆਉਣ-ਜਾਣ ਵਾਲੀਆਂ ਉਡਾਣਾਂ ਦਾ ਸਮਾਂ ਬਦਲ ਦਿੱਤਾ ਗਿਆ ਹੈ। ਇਸ ਪੂਰੇ ਕੰਮ ਉੱਤੇ ਲਗਭਗ 50 ਕਰੋੜ ਰੁਪਏ ਖਰਚ ਹੋਣਗੇ। ਇਸ ਤੋਂ ਇਲਾਵਾ ਡੀਵੀਓਆਰ ਨੇਵੀਗੇਸ਼ਨ ਸਿਸਟਮ ਵੀ ਨਵਾਂ ਲਗਾਇਆ ਜਾ ਰਿਹਾ ਹੈ। ਸਾਰਾ ਕੰਮ ਸਤੰਬਰ ਤੱਕ ਪੂਰਾ ਹੋ ਜਾਵੇਗਾ। ਰਨਵੇਅ ਦੀ ਰੀ-ਕਾਰਪੇਂਟਿੰਗ) ਕੀਤੀ ਜਾ ਰਹੀ ਹੈ ਅਤੇ ਇਸ ਵਿਚ ਦੋ ਲੇਅਰ ਲਗਾਈਆਂ ਜਾਣਗੀਆਂ। ਰਨਵੇਅ ਉੱਤੇ ਇੱਕ ਨਵਾਂ ਵਿਅਕਤੀਗਤ ਲੈਂਪ ਕੰਟਰੋਲ ਸਿਸਟਮ ਲਾਇਆ ਜਾ ਰਿਹਾ ਹੈ, ਜਿਸ ਨਾਲ ਲਾਈਟ ਖਰਾਬ ਹੋਣ ਤੇ ਤੁਰੰਤ ਪਤਾ ਲੱਗ ਜਾਵੇਗਾ। ਡੀਵੀਓਆਰ ਭਾਵ ‘ਡੌਪਲਰ ਵੈਰੀ ਹਾਈ ਫ਼੍ਰੀਕੁਐਂਸੀ ਓਮਨੀ–ਡਾਇਰੈਕਸ਼ਨਲ ਰੇਂਜ’ ਸਿਸਟਮ ਨੂੰ ਅਪਗ੍ਰੇਡ ਕੀਤਾ ਜਾ ਰਿਹਾ ਹੈ, ਜੋ ਜਹਾਜ਼ਾਂ ਨੂੰ ਸਹੀ ਦਿਸ਼ਾ ਦੱਸਦਾ ਹੈ।

ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਰਨਵੇਅ ਬੰਦ ਰਹਿਣ ਦਾ ਸਮਾਂ 1 ਅਪ੍ਰੈਲ ਤੋਂ 27 ਸਤੰਬਰ ਤੱਕ ਹੈ ਅਤੇ ਇਸ ਸਮੇਂ ਦੌਰਾਨ ਰੋਜ਼ਾਨਾ 8 ਘੰਟੇ ਰਨਵੇਅ ਬੰਦ ਰਹੇਗਾ। ਏਅਰਪੋਰਟ ਅਥਾਰਟੀ ਨੇ ਏਅਰਲਾਈਨਾਂ ਨਾਲ ਗੱਲਬਾਤ ਕਰਕੇ ਉਡਾਣਾਂ ਦਾ ਸਮਾਂ-ਸਾਰਣੀ ਪਹਿਲਾਂ ਹੀ ਬਦਲ ਦਿੱਤਾ ਹੈ ਤਾਂ ਜੋ ਯਾਤਰੀਆਂ ਨੂੰ ਘੱਟ ਤੋਂ ਘੱਟ ਤਕਲੀਫ ਹੋਵੇ। ਰਨਵੇਅ ਦੀ ਲੰਬਾਈ 3658 ਮੀਟਰ ਹੈ। ਆਮ ਤੌਰ ਤੇ 6 ਸਾਲ ਬਾਅਦ ਰਨਵੇਅ ਨੂੰ ਦੁਬਾਰਾ ਬਣਾਉਣਾ ਚਾਹੀਦਾ ਹੈ, ਪਰ ਇਥੇ 8 ਸਾਲ ਬਾਅਦ ਕੰਮ ਸ਼ੁਰੂ ਹੋਇਆ ਹੈ। ਇਹ ਕੰਮ ਜਹਾਜ਼ਾਂ ਦੀ ਸੁਰੱਖਿਆ ਅਤੇ ਸੁਚਾਰੂ ਉਡਾਣ ਲਈ ਬਹੁਤ ਜ਼ਰੂਰੀ ਹੈ। ਪੁਰਾਣਾ ਰਨਵੇਅ ਖਰਾਬ ਹੋਣ ਨਾਲ ਹਾਦਸਿਆਂ ਦਾ ਖਤਰਾ ਵਧ ਜਾਂਦਾ ਹੈ।

Related posts

ਬਿਕਰਮ ਮਜੀਠੀਆ ਸਮੇਤ 9 ਵਿਅਕਤੀਆਂ ਨੇ ਨਿੱਜੀ ਪੇਸ਼ੀ ਤੋਂ ਮੰਗੀ ਛੋਟ

ਆਮ ਆਦਮੀ ਪਾਰਟੀ ਨੇਤਾ ਤੇ ਪੰਜਾਬ ਦੇ ਸਾਬਕਾ ਮੰਤਰੀ ਲਾਲਜੀਤ ਭੁੱਲਰ ਮੁੜ ਰਿਮਾਂਡ ‘ਤੇ

ਏਆਈ ਯੁੱਗ ‘ਚ ਨਿਰਭਰ ਕਰਦਾ ਕਿ ਇਸਦੀ ਵਰਤੋਂ ਉਸਾਰੂ  ਢੰਗ ਨਾਲ ਕਰਨੀ ਜਾਂ ਨਾਕਾਰਤਮਕ – ਡਾ. ਆਤਮ ਸਿੰਘ ਰੰਧਾਵਾ