ਆਰ.ਬੀ.ਆਈ. ਨੇ ਰੇਪੋ ਰੇਟ ’ਚ ਨਹੀਂ ਕੀਤਾ ਕੋਈ ਬਦਲਾਅ

ਨਵੀਂ ਦਿੱਲੀ – ਭਾਰਤੀ ਰਿਜ਼ਰਵ ਬੈਂਕ ਨੇ ਲਗਾਤਾਰ 7ਵੀਂ ਵਾਰ ਵਿਆਜ ਦਰਾਂ ਵਿਚ ਬਦਲਾਅ ਨਹੀਂ ਕੀਤਾ ਹੈ। ਆਰ.ਬੀ.ਆਈ. ਨੇ ਵਿਆਜ ਦਰਾਂ ਨੂੰ 6.5 ’ਤੇ ਜਿਉਂ ਦਾ ਤਿਉਂ ਹੀ ਰੱਖਿਆ ਹੈ ਯਾਨੀ ਲੋਨ ਮਹਿੰਗੇ ਨਹੀਂ ਹੋਣਗੇ ਤੇ ਤੁਹਾਡੀ ਈ.ਐੱਮ.ਆਈ. ਵੀ ਨਹੀਂ ਵਧੇਗੀ। ਆਰ.ਬੀ.ਆਈ. ਨੇ ਫਰਵਰੀ, 2023 ਵਿਚ ਦਰਾਂ 0.25 ਫੀਸਦੀ ਤੋਂ ਵਧਾ ਕੇ 6.5 ਫੀਸਦੀ ਕੀਤੀ ਸੀ। 3 ਅਪ੍ਰੈਲ ਤੋਂ ਚੱਲ ਰਹੇ ਮਾਨੇਟਰੀ ਪਾਲਿਸੀ ਕਮੇਟੀ ਦੀ ਮੀਟਿੰਗ ਲਈ ਲਏ ਗਏ ਫੈਸਲਿਆਂ ਦੀ ਜਾਣਕਾਰੀ ਆਰ.ਬੀ.ਆਈ. ਗਵਰਨਰ ਸ਼ਕਤੀਕਾਂਤ ਦਾਸ ਨੇ ਅੱਜ ਦਿੱਤੀ। ਇਹ ਮੀਟਿੰਗ ਹਰ ਦੋ ਮਹੀਨੇ ਵਿਚ ਹੁੰਦੀ ਹੈ। ਆਰ.ਬੀ.ਆਈ. ਨੇ ਪਹਿਲਾਂ ਫਰਵਰੀ ਵਿਚ ਹੋਈ ਬੈਠਕ ਵਿਚ ਵਿਆਜ ਦਰਾਂ ਵਿਚ ਕੋਈ ਵਾਧਾ ਨਹੀਂ ਕੀਤਾ ਸੀ। ਆਰ.ਬੀ.ਆਈ. ਦੀ ਮਾਨੇਟਰੀ ਪਾਲਿਸੀ ਕਮੇਟੀ ਵਿਚ 6 ਮੈਂਬਰ ਹਨ। ਇਸ ਵਿਚ ਬਾਹਰੀ ਤੇ ਆਰ.ਬੀ.ਆਈ. ਅਧਿਕਾਰੀ ਦੋਵੇਂ ਹਨ। ਗਵਰਨਰ ਨਾਲ ਆਰਬੀਆਈ ਅਧਿਕਾਰੀ ਰਾਜੀਵ ਰੰਜਨ, ਕਾਰਜਕਾਰੀ ਡਾਇਰੈਕਟਰ ਦੇ ਰੂਪ ਵਿਚ ਕੰਮ ਕਰ ਰਹੇ ਹਨ ਤੇ ਮਾਈਕਲ ਦੇਬਬ੍ਰਤ ਪਾਤਰਾ, ਡਿਪਟੀ ਗਵਰਨਰ ਹਨ।
ਸ਼ਸ਼ਾਂਕ ਭਿੜੇ, ਆਸ਼ਿਮਾ ਗੋਇਲ ਤੇ ਜਯੰਤ ਆਰ ਵਰਮਾ ਬਾਹਰੀ ਮੈਂਬਰ ਹਨ। ਜਾਣਕਾਰਾਂ ਮੁਤਾਬਕ ਆਰਬੀਆਈ ਇਸ ਵਾਰ ਵੀ ਰੈਪੋ ਰੇਟ ਯਾਨੀ ਵਿਆਜ ਦਰਾਂ ਵਿਚ ਬਦਲਾਅ ਨਹੀਂ ਕਰੇਗੀ। ਹੁਣ ਰੈਪੋ ਰੇਟ 6.50 ਫੀਸਦੀ ’ਤੇ ਬਣੀ ਹੋਈ ਹੈ। ਆਰ.ਬੀ.ਆਈ. ਨੇ ਇਸ ਤੋਂ ਪਹਿਲਾਂ ਫਰਵਰੀ, 2024 ਵਿਚ ਹੋਈ ਬੈਠਕ ਵਿਚ ਵਿਆਜ ਦਰਾਂ ਵਿਚ ਕੋਈ ਵਾਧਾ ਨਹੀਂ ਕੀਤਾ ਸੀ। ਇਹ ਲਗਾਤਾਰ ਛੇਵੀਂ ਵਾਰ ਹੈ ਜਦੋਂ ਆਰ.ਬੀ.ਆਈ. ਨੇ ਵਿਆਜ ਦਰਾਂ ਵਿਚ ਕੋਈ ਬਦਲਾਅ ਨਹੀਂ ਕੀਤਾ ਹੈ।

Related posts

ਭਾਰਤ ਅਤੇ ਕੈਨੇਡਾ ਵਲੋਂ 2030 ਤੱਕ 50 ਬਿਲੀਅਨ ਡਾਲਰ ਦੇ ਵਪਾਰ ਦਾ ਟੀਚਾ

ਯਾਤਰੀ ਪਰੇਸ਼ਾਨ : ਹਵਾਈ ਖੇਤਰ ਬੰਦ ਹੋਣ ਨਾਲ ਮਿਡਲ-ਈਸਟ ਬਾਕੀ ਦੁਨੀਆਂ ਨਾਲੋਂ ਕੱਟਿਆ ਗਿਆ

ਅਸੀਂ ਸੁਰੱਖਿਅਤ ਹਾਂ ਤੇ ਹਾਲਾਤ ਠੀਕ ਹੋਣ ਦੀ ਉਡੀਕ ਕਰ ਰਹੇ ਹਾਂ – ਪੀਵੀ ਸਿੰਧੂ