ਆਸਟ੍ਰੇਲੀਆ ‘ਚ ਭਾਰਤ ਨੇ ਚੀਨ ਨੂੰ ਪਛਾੜਿਆ ਤੇ ਪੰਜਾਬੀ ਬੋਲਣ ਵਾਲਿਆਂ ਦਾ ਹੜ !

ਕੈਨਬਰਾ – 2021 ਦੀ ਮਰਦਮਸ਼ਮਾਰੀ ਵਿਚ ਆਸਟ੍ਰੇਲੀਆ ਵਿਚ 25.5 ਮਿਲੀਅਨ ਲੋਕਾਂ ਦੀ ਗਿਣਤੀ ਕੀਤੀ ਗਈ ਅਤੇ ਇਹ ਸਭਿਆਚਾਰਕ ਵਿਭਿੰਨਤਾ, ਪਰਿਵਾਰਾਂ ਤੇ ਘਰਾਂ ਸਮੇਤ ਕਈ ਖੇਤਰਾਂ ਦੀ ਸਮਝ ਮੁਹੱਈਆ ਕਰਦੀ ਹੈ ਅਤੇ ਇਹ ਵੀ ਕਿ ਮਹਾਂਮਾਰੀ ਦੌਰਾਨ ਦੇਸ਼ ਵਿਚ ਕਿਵੇਂ ਬਦਲਾਅ ਆਇਆ ਹੈ।

ਆਸਟ੍ਰੇਲੀਅਨ ਬਿਊਰੋ ਆਫ ਸਟੈਟਿਸਟਿਕਸ ਵਲੋਂ ਜਾਰੀ ਅੰਕੜਿਆਂ ਮੁਤਾਬਿਕ 2016 ਵਿਚ ਪਿਛਲੀ ਮਰਦਮਸ਼ਮਾਰੀ ਦੇ ਮੁਕਾਬਲੇ ਲਗਪਗ 220,000 ਹੋਰ ਲੋਕਾਂ ਬਾਰੇ ਦੱਸਿਆ ਗਿਆ ਕਿ ਉਨ੍ਹਾਂ ਦਾ ਜਨਮ ਭਾਰਤ ਵਿਚ ਹੋਇਆ ਹੈ। ਇਸ ਨਾਲ ਵਿਦੇਸ਼ਾਂ ਵਿਚ ਜਨਮੇ ਲੋਕਾਂ ਨਾਲ ਭਾਰਤ ਚੀਨ ਤੇ ਨਿਊਜ਼ੀਲੈਂਡ ਨੂੰ ਪਛਾੜਦੇ ਹੋਏ ਆਸਟ੍ਰੇਲੀਆ ਤੇ ਇੰਗਲੈਂਡ ਤੋਂ ਬਾਅਦ ਤੀਸਰਾ ਵੱਡਾ ਦੇਸ਼ ਬਣ ਗਿਆ ਹੈ। 2016 ਤੇ 2021 ਦੀ ਮਰਦਮਸ਼ਮਾਰੀ ਵਿਚਕਾਰ ਹੋਰ 217,963 ਭਾਰਤ ਦੇ ਜੰਮਪਲ ਲੋਕ ਆਸਟ੍ਰੇਲੀਆ ਦੇ ਵਾਸੀ ਬਣੇ ਹਨ।

2021 ਦੀ ਮਰਦਮਸ਼ਮਾਰੀ ਨੇ ਇਹ ਵੀ ਪੁਸ਼ਟੀ ਕੀਤੀ ਹੈ ਕਿ ਆਸਟ੍ਰੇਲੀਆ ਵਿਚ ਪੰਜਾਬੀ ਸਭ ਤੋਂ ਤੇਜ਼ ਵਧਣ ਵਾਲੀ ਭਾਸ਼ਾ ਬਣੀ ਹੋਈ ਹੈ। ਘਰ ਵਿਖੇ 239,000 ਤੋਂ ਵੀ ਵੱਧ ਵਿਅਕਤੀ ਪੰਜਾਬੀ ਦੀ ਵਰਤੋਂ ਕਰਦੇ ਹਨ ਅਤੇ ਇਹ 2016 ਤੋਂ 80 ਫ਼ੀਸਦੀ ਤੋਂ ਵੀ ਵੱਧ ਹੈ।

ਕੌਮੀ ਪੱਧਰ ’ਤੇ ਪਰਿਵਾਰਕ ਪ੍ਰਸ਼ਨਾਵਲੀ ਮਰਦਮਸ਼ਮਾਰੀ ਹਰੇਕ ਪੰਜ ਸਾਲਾਂ ਵਿਚ ਕੀਤੀ ਜਾਂਦੀ ਹੈ ਅਤੇ ਇਹ ਪਿਛਲੇ ਸਾਲ ਅਗਸਤ ਮਹੀਨੇ ਸਿਖਰ ’ਤੇ ਪੁੱਜੀ ਕੋਵਿਡ-19 ਮਹਾਂਮਾਰੀ ਦਰਮਿਆਨ ਹੋਈ ਸੀ। ਆਸਟ੍ਰੇਲੀਆ ਲੰਬੇ ਸਮੇਂ ਤੋਂ ਵਿਸ਼ਵ ਦੇ ਵੱਡੇ ਇਮੀਗ੍ਰੇਸ਼ਨ ਦੇਸ਼ਾਂ ਵਿੱਚੋਂ ਇਕ ਰਿਹਾ ਹੈ ਅਤੇ ਬਹੁਤੇ ਦੂਸਰੇ ਦੇਸ਼ਾਂ ਨਾਲੋਂ ਜ਼ਿਆਦਾ ਲੋਕਾਂ ਨੂੰ ਸਵੀਕਾਰ ਕਰ ਰਿਹਾ ਹੈ। ਪਿਛਲੇ ਸਾਲ ਜਨਸੰਖਿਆ ਦਾ ਲਗਪਗ ਅੱਧਾ (48.2 ਫ਼ੀਸਦੀ) ਪਹਿਲੀ ਜਾਂ ਦੂਸਰੀ ਪੀੜ੍ਹੀ ਦੇ ਪ੍ਰਵਾਸੀ ਸਨ ਜਿਨ੍ਹਾਂ ਦੇ ਮਾਪਿਆਂ ਵਿੱਚੋਂ ਘੱਟੋ-ਘੱਟ ਇਕ ਵਿਦੇਸ਼ ਵਿਚ ਪੈਦਾ ਹੋਇਆ ਸੀ। ਇਹ ਜਨਸੰਖਿਆ 30 ਸਾਲ ਪਹਿਲਾਂ 41.1 ਫ਼ੀਸਦੀ ਸੀ। 27.6 ਫ਼ੀਸਦੀ ਆਸਟ੍ਰੇਲੀਅਨ ਜਿਹੜੇ ਆਪਣੇ ਆਪ ਨੂੰ ਵਿਦੇਸ਼ਾਂ ਵਿਚ ਪੈਦਾ ਹੋਏ ਦੱਸਦੇ ਹਨ ਉਨ੍ਹਾਂ ਵਿਚੋਂ ਬਹੁਤਿਆਂ ਦਾ ਜਨਮ ਇੰਗਲੈਂਡ ਵਿਚ ਹੋਇਆ ਹੈ ਪਰ ਭਾਰਤ ਚੀਨ ਤੇ ਨਿਊਜ਼ੀਲੈਂਡ ਨੂੰ ਪਛਾੜਦੇ ਹੋਏ ਦੂਸਰਾ ਸਭ ਤੋਂ ਵੱਡਾ ਪ੍ਰਵਾਸੀਆਂ ਦਾ ਸਰੋਤ ਬਣ ਗਿਆ ਹੈ। ਮਰਦਮਸ਼ਮਾਰੀ ਵਿਚ ਆਸਟ੍ਰੇਲੀਅਨਾਂ ਨੂੰ ਆਪਣੇ ਜਨਮ ਵਾਲੇ ਦੇਸ਼ ਜਾਂ ਨਸਲ ਦੇ ਉਲਟ ਆਪਣੀ ਵੰਸ਼ ਦੱਸਣ ਲਈ ਵੀ ਕਿਹਾ ਗਿਆ ਸੀ। ਸਭ ਤੋਂ ਵੱਧ ਰਿਸਪਾਂਸ ਇੰਗਲਿਸ਼ (33 ਫ਼ੀਸਦੀ), ਆਸਟ੍ਰੇਲੀਅਨ (29.9 ਫ਼ੀਸਦੀ), ਆਇਰਸ਼ (9.5 ਫ਼ੀਸਦੀ) ਜਾਂ ਸਕੌਟਿਸ਼ (8.6 ਫ਼ੀਸਦੀ) ਅਤੇ 5.5 ਫ਼ੀਸਦੀ ਹੋਰਨਾਂ ਨੇ ਚੀਨੀ ਦੱਸਿਆ ਹੈ। 2016 ਵਿਚ 45.5 ਫ਼ੀਸਦੀ ਆਸਟ੍ਰੇਲੀਅਨਾਂ ਦੇ ਮਾਪਿਆਂ ਦੇ ਵਿੱਚੋਂ ਘੱਟੋ-ਘੱਟ ਇਕ ਦਾ ਜਨਮ ਵਿਦੇਸ਼ ਵਿਚ ਹੋਇਆ ਸੀ।

ਆਸਟ੍ਰੇਲੀਅਨਾਂ ਨੂੰ ਜਨਮ ਵਾਲੇ ਦੇਸ਼ ਬਾਰੇ ਸਵਾਲ ਤੋਂ ਵੱਖਰਾ ਦੋ ਵੰਸ਼ਾਂ ਦੀ ਜਾਣਕਾਰੀ ਦੇਣ ਲਈ ਵੀ ਕਿਹਾ ਗਿਆ ਸੀ। ਨੇਪਾਲੀ ਲੋਕਾਂ ਦੀ ਗਿਣਤੀ ਦੁੱਗਣੀ ਹੈ। ਇਕ ਹੋਰ ਮਹੱਤਵਪੂਰਣ ਪ੍ਰਵਾਸ ਦਾ ਰੁਝਾਨ ਨੇਪਾਲੀ ਆਬਾਦੀ ਦਾ ਵਾਧਾ ਸੀ ਜਿਹੜੀ ਪਿਛਲੀ ਮਰਦਮਸ਼ਮਾਰੀ ਤੋਂ ਦੁੱਗਣੀ ਹੋ ਗਈ ਹੈ। 67752 ਲੋਕਾਂ ਦੀ ਵਾਧੂ ਗਿਣਤੀ ਨਾਲ ਨੇਪਾਲ ਦੇਸ਼ ਵਿਚ ਜਨਮ ਵਾਲਾ ਦੂਸਰਾ ਸਭ ਤੋਂ ਵੱਡਾ ਦੇਸ਼ ਬਣ ਗਿਆ ਹੈ। ਅੰਗਰੇਜ਼ੀ ਤੋਂ ਬਾਅਦ ਮੈਂਡਰਿਨ ਸਭ ਤੋਂ ਜ਼ਿਆਦਾ ਬੋਲੀ ਜਾਣ ਵਾਲੀ ਭਾਸ਼ਾ ਬਣੀ ਹੋਈ ਹੈ। ਲਗਪਗ 700,000 ਲੋਕਾਂ ਨੇ ਦੱਸਿਆ ਕਿ ਉਹ ਘਰ ਵਿਚ ਮੈਂਡਰਿਨ ਬੋਲਦੇ ਹਨ ਅਤੇ ਇਸ ਪਿੱਛੋਂ 367,000 ਲੋਕ ਘਰ ਵਿਚ ਅਰਬੀ ਭਾਸ਼ਾ ਬੋਲਦੇ ਹਨ। 2016 ਪਿੱਛੋਂ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ 80 ਫ਼ੀਸਦੀ ਵਧੀ ਹੈ ਅਤੇ ਹੁਣ ਘਰ ਵਿਚ 239,000 ਤੋਂ ਜਿਆਦਾ ਆਸਟ੍ਰੇਲੀਅਨ ਆਪਣੇ ਘਰਾਂ ਵਿਚ ਪੰਜਾਬੀ ਬੋਲਦੇ ਹਨ। 2021 ਦੇ ਮਰਦਮਸ਼ਮਾਰੀ ਦੇ ਅੰਕੜਿਆਂ ਨੇ 250 ਤੋਂ ਵੀ ਵੱਧ ਵੰਸ਼ਾਂ ਤੇ 350 ਭਾਸ਼ਾਵਾਂ ਬਾਰੇ ਜਾਣਕਾਰੀ ਇਕੱਤਰ ਕੀਤੀ ਹੈ।

Related posts

ਮਲਟੀਕਲਚਰਲ ਯੂਥ ਨੈੱਟਵਰਕ ਦੇ ਨਵੇਂ ਲੀਡਰ ਨੌਜਵਾਨਾਂ ਦੇ ਮੁੱਦਿਆਂ ‘ਤੇ ਸਰਕਾਰ ਨੂੰ ਸਲਾਹ ਦੇਣਗੇ

ਨੌਜਵਾਨ ਫਿਲਮਕਾਰਾਂ ਦੀਆਂ ਛੋਟੀਆਂ ਫਿਲਮਾਂ ਸੜਕ ਸੁਰੱਖਿਆ ਸਬੰਧੀ ਵੱਡੇ ਸੰਦੇਸ਼ ਦਿੰਦੀਆਂ !

ਮਾਰਕ ਟੇਲਰ ਓਵਲ ‘ਚ ਨਵਾਂ ਪੈਵਿਲਿਅਨ ਅਤੇ ਨਵੇਂ ਗ੍ਰੈਂਡਸਟੈਂਡ ਦੀ ਓਪਨਿੰਗ