ਆਸਟ੍ਰੇਲੀਆ ਦੀ ਹੋਲਸੇਲ ਬਿਜਲੀ ਦੀ ਕੀਮਤ ‘ਚ 141 ਫੀਸਦੀ ਵਾਧਾ

ਮੈਲਬੌਰਨ – ਆਸਟ੍ਰੇਲੀਆ ਵਿਚ ਬਿਜਲੀ ਦੇ ਹੋਲਸੇਲ ਖਰਚਿਆਂ ਵਿਚ ਵਾਧੇ ਨੇ ਫੈਡਰਲ ਸਰਕਾਰ ਦੀਆਂ ਨੀਤੀਆਂ ‘ਤੇ ਸਵਾਲੀਆ ਨਿਸ਼ਾਨ ਲਗਾ ਦਿੱਤਾ ਹੈ। ਖਾਸ ਕਰਕੇ ਉਦਯੋਗ ਅਤੇ ਵੱਡੇ ਵਪਾਰੀਆਂ ਦੇ ਲਈ ਇਹ ਖਰਚੇ ਹੋਰ ਵੱਧ ਗਏ ਹਨ, ਜਿਸ ਦਾ ਅਰਥਚਾਰੇ ‘ਤੇ ਵੀ ਅਸਰ ਪੈਣ ਦੀ ਸ਼ੰਕਾ ਪ੍ਰਗਟ ਕੀਤੀ ਜਾ ਰਹੀ ਹੈ।

ਆਸਟ੍ਰੇਲੀਅਨ ਐਨਰਜੀ ਮਾਰਕੀਟ ਅਪਰੇਟਰ ਦਾ ਕਹਿਣਾ ਹੈ ਕਿ ਕੌਮੀ ਬਿਜਲੀ ਮਾਰਕੀਟ ਵਿਚ ਬਿਜਲੀ 87 ਡਾਲਰ ਪ੍ਰਤੀ ਮੈਗਾਵਾਟ ਇਸ ਸਾਲ ਦੇ ਪਹਿਲੇ ਤਿੰਨ ਮਹੀਨਿਆਂ ਵਿਚ ਹੋ ਗਈ ਹੈ, ਜੋ ਕਿ ਪਿਛਲੇ ਸਾਲ ਦੇ ਦਸੰਬਰ ਤੱਕ ਦੇ ਸਮੇਂ ਮੁਕਾਬਲੇ 141 ਫੀਸਦੀ ਜ਼ਿਆਦਾ ਹੈ। ਬਿਜਲੀ ਦੀਆਂ ਹੋਲਸੇਲ ਕੀਮਤਾਂ ਹਰੇਕ ਖੇਤਰ ਵਿਚ ਵਧੀਆਂ ਹਨ। ਮੁਲਕ ਵਿਚ ਕੋਇਲੇ ਦੀ ਉਪਲਬਧਤਾ ਘਟੀ ਹੈ, ਜਿਸ ਕਰਕੇ ਥਰਮਲ ਪਲਾਂਟਾਂ ਨੂੰ ਵਧੀਆ ਕੁਆਲਟੀ ਦਾ ਕੋਇਲਾ 2002 ਤੋਂ ਨਹੀਂ ਮਿਲ ਰਿਹਾ।

ਆਸਟ੍ਰੇਲੀਅਨ ਐਨਰਜੀ ਮਾਰਕੀਟ ਅਪਰੇਟਰ ਦੇ ਕਾਰਜਕਾਰੀ ਅਧਿਕਾਰੀ ਵੋਇਲੈਟ ਮੌਚੈਲ ਦਾ ਕਹਿਣਾ ਹੈ ਕਿ ਕੁਇਨਜ਼ਲੈਂਡ ਅਤੇ ਐਨ. ਐਸ. ਡਬਲਿਊ ਜੋ ਕੋਇਲੇ ਦੀ ਬਿਜਲੀ ‘ਤੇ ਨਿਰਭਰ ਹਨ, ਵਿਚ ਬਿਜਲੀ ਦਾ ਖਰਚਾ ਜ਼ਿਆਦਾ ਹੈ। ਹਾਲਾਂਕਿ ਹਵਾ ਅਤੇ ਸੋਲਰ ਤੋਂ ਤਿਆਰ ਬਿਜਲੀ ਨਵੇਂ ਰਿਕਾਰਡ ਬਣਾ ਰਹੀ ਹੈ। ਇਸ ਲਈ ਸਮਾਲ ਸਕੇਲ ਸੋਲਰ, ਗੈਸ ਅਤੇ ਹਾਈਡਰੋ ਬਿਜਲੀ ਵਿਚ ਵਾਧਾ ਹੋਇਆ ਹੈ, ਜਦਕਿ ਭੂਰਾ ਅਤੇ ਕਾਲਾ ਕੋਇਲਾ ਵਰਤ ਕੇ ਬਿਜਲੀ ਬਣਾਉਣ ਵਿਚ ਕਮੀ ਆਈ ਹੈ।

ਵਾਤਾਵਰਣ ‘ਤੇ ਕੋਇਲੇ ਦੀ ਬਿਜਲੀ ਦੇ ਪੈਣ ਵਾਲੇ ਮਾੜੇ ਅਸਰਾਂ ਦੇ ਕਾਰਨ ਹੁਣ ਸਰਕਾਰੀ ਨੀਤੀ ਵਿਚ ਵੀ ਕੋਇਲਾ ਅਧਾਰਿਤ ਬਿਜਲੀ ਦਾ ਉਤਪਾਦਨ ਘਟਦਾ ਜਾ ਰਿਹਾ ਹੈ। ਹਾਲਾਂਕਿ ਬਿਜਲੀ ਦੀ ਮੰਗ ਵਿਚ ਵਾਧਾ ਹੋਣ ਦੇ ਕਾਰਨ ਕੋਇਲੇ ਤੋਂ ਇੰਨੀ ਜਲਦੀ ਖਹਿੜਾ ਛੁਡਾਉਣਾ ਵੀ ਆਸਾਨ ਨਹੀਂ ਹੈ। ਫੈਡਰਲ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਉਹ ਬਿਜਲੀ ਦੀਆਂ ਹੋਲਸੇਲ ਕੀਮਤਾਂ 70 ਡਾਲਰ ਪ੍ਰਤੀ ਮੈਗਾਵਾਟ ਤੋਂ ਹੇਠਾਂ ਲੈ ਆਵੇਗੀ। ਤੇਲ, ਕੋਇਲਾ ਅਤੇ ਐਲ. ਐਨ. ਜੀ. ਦੀਆਂ ਕੀਮਤਾਂ ਕੌਮਾਂਤਰੀ ਪੱਧਰ ‘ਤੇ ਵੱਧ ਰਹੀਆਂ ਹਨ, ਇਸ ਦਾ ਅਸਰ ਯੂਰਪੀ ਸੰਕਟ ਨੂੰ ਵੀ ਮੰਨਿਆ ਜਾ ਰਿਹਾ ਹੈ।

Related posts

ਨਿਊਜ਼ੀਲੈਂਡ ਦੀ ਰਾਜਧਾਨੀ ‘ਚ ਐਮਰਜੈਂਸੀ : 50 ਸਾਲਾਂ ਬਾਅਦ ਮੀਂਹ ਤੇ ਹੜ ਨਾਲ ਵੱਡੀ ਤਬਾਹੀ !

ਆਸਟ੍ਰੇਲੀਆ ‘ਚ ਹੋਰ ਘਰ ਬਨਾਉਣ ਲਈ ਫੈਡਰਲ ਸਰਕਾਰ ਵਲੋਂ ਟਸਮਾਨੀਆ ਤੇ ACT ਸਰਕਾਰਾਂ ਨਾਲ ਸਮਝੌਤੇ !

ਬਾਇਓਫਿਊਲ ਆਸਟ੍ਰੇਲੀਆ ਨੂੰ ਭਵਿੱਖ ਦੇ ਸੰਕਟਾਂ ਤੋਂ ਬਚਾਅ ਸਕਦਾ !