ਆਸਟ੍ਰੇਲੀਆ ਦੇ ਵਿੱਚ ਮਹਿੰਗਾਈ ਸਿਖਰਾਂ ਨੂੰ ਛੋਹਣ ਲੱਗੀੇ !

ਕੈਨਬਰਾ – “ਆਸਟ੍ਰੇਲੀਆ ਦੇ ਵਿੱਚ ਮਹਿੰਗਾਈ ਦੀ ਦਰ ਇਸ ਸਾਲ ਦੇ ਅਖੀਰ ਤੱਕ 7.75 ਫੀਸਦੀ ਤੱਕ ਪਹੁੰਚ ਸਕਦੀ ਹੈ ਅਤੇ ਇਸ ਨਾਲ ਆਰਥਿਕ ਵਿਕਾਸ ਵੀ ਪ੍ਰਭਾਵਿਤ ਹੋ ਸਕਦਾ ਹੈ।”

ਖਜ਼ਾਨਾ ਮੰਤਰੀ ਨੇ ਇਹ ਬਿਆਨ ਫੈਡਰਲ ਪਾਰਲੀਮੈਂਟ ਵਿਚ ਦਿੰਦਿਆਂ ਖੁਲਾਸਾ ਕੀਤਾ ਕਿ, ‘ਇਸ ਨਾਲ ਆਰਥਿਕ ਵਿਕਾਸ ਵੀ ਪ੍ਰਭਾਵਿਤ ਹੋ ਸਕਦਾ ਹੈ। ਉਹਨਾਂ ਨੇ ਪਿਛਲੀ ਸਰਕਾਰ ਨੂੰ ਇਸ ਲਈ ਦੋਸ਼ੀ ਹੋਣ ਦਾ ਇਸ਼ਾਰਾ ਕਰਦਿਆਂ ਕਿਹਾ ਕਿ ਆਸਟ੍ਰੇਲੀਅਨ ਲੋਕ ਬਰਬਾਦ ਹੋਏ ਦਹਾਕੇ ਦੀ ਭਾਰੀ ਕੀਮਤ ਅਦਾ ਕਰ ਰਹੇ ਹਨ। ਤਿੰਨ ਮਹੀਨੇ ਪਹਿਲਾਂ ਇਸ ਸਾਲ ਦੀ ਪਹਿਲੀ ਤਿਮਾਹੀ ਦੀ ਰਿਪੋਰਟ ਵਿਚ ਮਹਿੰਗਾਈ ਦੀ ਦਰ 4.25 ਫੀਸਦੀ ਹੋਣ ਦੀ ਪੇਸ਼ਨਗੋਈ ਕੀਤੀ ਗਈ ਹੈ। ਜੂਨ ਵਿਚ ਮਹਿੰਗਾਈ ਦੀ ਦਰ 6.1 ਫੀਸਦੀ ਤੇ ਪਹੁੰਚ ਗਈ ਸੀ ਅਤੇ ਹੁਣ 7.75 ਫੀਸਦੀ ਦਸੰਬਰ ਮਹੀਨੇ ਤੱਕ ਹੋਣ ਦਾ ਖਦਸ਼ਾ ਜ਼ਾਹਿਰ ਕੀਤਾ ਜਾ ਰਿਹਾ ਹੈ। ਖਜਾਨਾ ਮੰਤਰੀ ਨੇ ਉਪਰੋਕਤ ਅੰਕੜੇ ਪਾਰਲੀਮੈਂਟ ਵਿਚ ਪੇਸ਼ ਕਰਦਿਆਂ ਕਿਹਾ ਕਿ ਉਮੀਦ ਹੈ ਇਸ ਸਾਲ ਵਿਗਾੜ ਪੈਣ ਤੋਂ ਬਾਅਦ ਅਗਲੇ ਸਾਲ ਇਹ ਹੇਠਾਂ ਆ ਜਾਵੇਗੀ ਅਤੇ ਅਗਲੇ ਸਾਲ ਆਮ ਹੋ ਜਾਵੇਗੀ। ਅਸੀਂ ਅਜੇ ਸਿਖਰ `ਤੇ ਨਹੀਂ ਪਹੁੰਚੇ ਹਾਂ ਪਰ ਅਸੀਂ ਇਸਨੂੰ ਅੰਕੜਿਆਂ ਤੋਂ ਦੇਖ ਸਕਦੇ ਹਾਂ। ਉਹਨਾਂ ਕਿਹਾ ਕਿ 2023 ਦੇ ਅੱਧ ਤੱਕ ਮਹਿੰਗਾਈ ਦੀ ਦਰ 5.5 ਫੀਸਦੀ ਹੋ ਜਾਵੇਗੀ ਅਤੇ ਅਗਲੇ ਸਾਲ ਦੇ ਅੰਤ ਤੱਕ 3.5 ਫੀਸਦੀ ਤੱਕ ਡਿੱਗਣ ਦੀ ਭਵਿੱਖਬਾਣੀ ਕੀਤੀ ਜਾ ਸਕਦੀ ਹੈ। 2024 ਦੇ ਅੱਧ ਤੱਕ ਇਹ 2.75 ਫੀਸਦੀ ਤੱਕ ਪਹੁੰਚ ਸਕਦੀ ਹੈ ਅਤੇ ਰਿਜ਼ਰਵ ਬੈਂਕ ਆਫ਼ ਆਸਟ੍ਰੇਲੀਆ ਦੇ ਤਰਜੀਹੀ ਦੋ ਤੋਂ ਤਿੰਨ ਫੀਸਦੀ ਦੇ ਅੰਦਰ ਆ ਜਾਵੇਗੀ। ਖਜ਼ਾਨਾ ਮੰਤਰੀ ਨੇ ਕਿਹਾ ਕਿ ਮਹਿੰਗਾਈ ਘਟੇਗੀ ਪਰ ਬਿਲਕੁਲ ਸਿਫਰ ਨਹੀਂ ਹੋਵੇਗੀ। ਫਿਲਹਾਲ ਕੁੱਝ ਘਰੇਲੂ ਤਾਕਤਾਂ ਸਪਲਾਈ ਦੇ ਦਬਾਅ ਲਈ ਕੰਮ ਕਰ ਰਹੀਆਂ ਹਨ ਪਰ ਜਦੋਂ ਦਬਾਅ ਘਟੇਗਾ ਤਾਂ ਮਹਿੰਗਾਈ ਹੇਠਾਂ ਆਉਣੀ ਆਰੰਭ ਹੋ ਜਾਵੇਗੀ। ਇਸ ਦਰਮਿਆਨ ਸਾਨੂੰ ਜ਼ਿਆਦਾ ਵਿਆਜ ਦਰਾਂ, ਕੌਮਾਂਤਰੀ ਮੰਦਵਾੜਾ ਵਰਗੇ ਅਸਰਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੁਲਕ ਵਿਚ ਵਿਕਾਸ ਦੀ ਦਰ ਬੀਤੇ ਮਾਲੀ ਸਾਲ ਦਰਮਿਆਨ 3.75 ਫੀਸਦੀ ਦੇ ਕਰੀਬ ਰਹੀ। ਇਸ ਸਾਲ ਦੇ ਅੰਕੜੇ ਸਤੰਬਰ ਤੱਕ ਆਉਣੇ ਬਾਕੀ ਹਨ। ਅਰਥਚਾਰਾ ਇਸ ਸਾਲ ਤਿੰਨ ਫੀਸਦੀ ਅਤੇ ਅਗਲੇ ਸਾਲ 2 ਫੀਸਦੀ ਵਧਣ ਦੀ ਉਮੀਦ ਹੈ। ਆਰਥਿਕ ਵਿਕਾਸ ਦੀ ਇਸ ਕਮਜ਼ੋਰੀ ਦਾ ਇਕ ਮੁੱਖ ਕਾਰਨ ਖਪਤ ਵਿਚ ਆਈ ਕਮੀ ਵੀ ਹੈ। ਜ਼ਿਆਦਾ ਮੁਦਰਾ ਪਸਾਰ ਦਰ ਅਤੇ ਜ਼ਿਆਦਾ ਵਿਆਜ ਦਰਾਂ ਵੀ ਇਸ ਦੇ ਲਈ ਮੁੱਖ ਜ਼ਿੰਮੇਵਾਰ ਦੱਸੀਆਂ ਜਾ ਰਹੀਆਂ ਹਨ।

ਖਜ਼ਾਨਾ ਮੰਤਰੀ ਨੇ ਕਿਹਾ ਕਿ ਆਵਾਜਾਈ ਦੀ ਸਮੱਸਿਆ ਅਤੇ ਗਲੋਬਲ ਵਿਕਾਸ ਦੀ ਗਤੀ ਵੀ ਘਟੀ ਹੈ ਪਰ ਇਸ ਲਈ ਪਿਛਲੀਆਂ ਸਰਕਾਰਾਂ ਜ਼ਿਆਦਾ ਜ਼ਿੰਮੇਵਾਰ ਹਨ। ਉਹਨਾਂ ਕਿਹਾ ਕਿ ਪਿਛਲੀ ਸਰਕਾਰ ਸਿਆਸੀ ਲਾਭ ਲੈਣ ਲਈ ਮੁਸ਼ਕਿਲ ਭਰੀ ਜਾਣਕਾਰੀ ਦਬਾਅ ਕੇ ਰੱਖਦੀ ਰਹੀ ਹੈ। ਉਹਨਾਂ ਹੇਠਲੇ ਸਦਨ ਵਿਚ ਕਿਹਾ ਅਸੀਂ ਮੌਕਿਆਂ ਨੂੰ ਗੁਆਉਂਦੇ ਰਹੇ ਹਾਂ, ਜਿਸ ਨਾਲ ਸਾਡਾ ਇਕ ਦਹਾਕਾ ਬਰਬਾਦੀ ਵੱਲ ਵਧਿਆ ਅਤੇ ਤਰਜੀਹਾਂ ਦੀ ਸਹੀ ਵਰਤੋਂ ਨਹੀਂ ਹੋ ਸਕੀ। ਅਸੀਂ ਪਹਿਲਾਂ ਹੀ ਵਧਦੀ ਮਹਿੰਗਾਈ, ਅਸਲ ਉਜ਼ਰਤਾਂ ਵਿਚ ਗਿਰਾਵਟ ਅਤੇ ਇਕ ਟ੍ਰਿਲੀਅਨ ਦੇ ਕਰਜ਼ੇ ਦਾ ਭੁਗਤਾਨ ਕਰ ਰਹੇ ਹਾਂ, ਜੋ ਸਾਡੀ ਪੀੜ੍ਹੀ ਨੂੰ ਚੁਕਾਉਣਾ ਪਵੇਗਾ।

Related posts

ਮਲਟੀਕਲਚਰਲ ਯੂਥ ਨੈੱਟਵਰਕ ਦੇ ਨਵੇਂ ਲੀਡਰ ਨੌਜਵਾਨਾਂ ਦੇ ਮੁੱਦਿਆਂ ‘ਤੇ ਸਰਕਾਰ ਨੂੰ ਸਲਾਹ ਦੇਣਗੇ

ਨੌਜਵਾਨ ਫਿਲਮਕਾਰਾਂ ਦੀਆਂ ਛੋਟੀਆਂ ਫਿਲਮਾਂ ਸੜਕ ਸੁਰੱਖਿਆ ਸਬੰਧੀ ਵੱਡੇ ਸੰਦੇਸ਼ ਦਿੰਦੀਆਂ !

ਮਾਰਕ ਟੇਲਰ ਓਵਲ ‘ਚ ਨਵਾਂ ਪੈਵਿਲਿਅਨ ਅਤੇ ਨਵੇਂ ਗ੍ਰੈਂਡਸਟੈਂਡ ਦੀ ਓਪਨਿੰਗ