ਆਸਟ੍ਰੇਲੀਆ ਨੂੰ ਪ੍ਰਮਾਣੂ ਪਣਡੁੱਬੀਆਂ ਦੀ ਸਪਲਾਈ ਦੀ ਚੀਨ ਵਲੋਂ ਦੀ ਸ਼ਿਕਾਇਤ

ਸਿਡਨੀ – ਆਸਟ੍ਰੇਲੀਆ ਨੂੰ ਅਮਰੀਕਾ ਅਤੇ ਬ੍ਰਿਟੇਨ ਦੁਆਰਾ ਪ੍ਰਮਾਣੂ ਪਣਡੁੱਬੀਆਂ ਦੀ ਸਪਲਾਈ ਦਾ ਚੀਨ ਨੇ ਵਿਰੋਧ ਕੀਤਾ ਹੈ ਅਤੇ ਇਸਦੀ ਸ਼ਿਕਾਇਤ ਆਈ ਏ ਈ ਏ ਕੋਲ ਕੀਤੀ ਹੈ।

ਇੰਟਰਨੈਸ਼ਨਲ ਪ੍ਰਮਾਣੂ ਊਰਜਾ ਏਜੰਸੀ (ਆਈ ਏ ਈ ਏ) ਚੀਨ ਦੀ ਇਸ ਸ਼ਿਕਾਇਤ ‘ਤੇ ਚਰਚਾ ਕਰੇਗੀ ਕਿ ‘ਔਕਸ’ ਗਠਜੋੜ ਦੇ ਤਹਿਤ ਆਸਟ੍ਰੇਲੀਆ ਨੂੰ ਅਮਰੀਕਾ ਅਤੇ ਬ੍ਰਿਟੇਨ ਦੁਆਰਾ ਪ੍ਰਮਾਣੂ ਪਣਡੁੱਬੀਆਂ ਦੀ ਸਪਲਾਈ ਪ੍ਰਮਾਣੂ ਅਪ੍ਰਸਾਰ ਸੰਧੀ (ਐਨ ਪੀ ਟੀ) ਦੀ ਉਲੰਘਣਾ ਹੈ।

ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਝਾਓ ਲਿਜ਼ੀਅਨ ਇਹ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਚੀਨ ਨੇ ਆਸਟ੍ਰੇਲੀਆ, ਅਮਰੀਕਾ ਅਤੇ ਬ੍ਰਿਟੇਨ ਦੇ ਉਸ ‘ਔਕਸ’ ਸਮਝੌਤੇ ਦਾ ਸਖ਼ਤ ਵਿਰੋਧ ਕੀਤਾ ਹੈ, ਜਿਸ ਦੇ ਤਹਿਤ ਅਮਰੀਕਾ ਅਤੇ ਬ੍ਰਿਟੇਨ ਰਣਨੀਤਕ ਇੰਡੋ-ਪੈਸੀਫਿਕ ਖੇਤਰ ‘ਚ ਬੀਜਿੰਗ ਦੇ ਵਧਦੇ ਪ੍ਰਭਾਵ ਨੂੰ ਘਟਾਉਣ ਲਈ ਆਸਟ੍ਰੇਲੀਆ ਨੂੰ ਪ੍ਰਮਾਣੂ ਪਣਡੁੱਬੀਆਂ ਹਾਸਲ ਕਰਨ ‘ਚ ਮਦਦ ਕਰਨ ਲਈ ਵਚਨਬੱਧ ਹਨ।

Related posts

38ਵੀਆਂ ‘ਆਸਟ੍ਰੇਲੀਅਨ ਸਿੱਖ ਗੇਮਜ਼’ : 3 ਦਿਨਾਂ ਦੌਰਾਨ 3 ਲੱਖ ਦਰਸਕ਼ਾਂ ਦੇ ਪੁੱਜਣ ਦੀ ਉਮੀਦ !

ਕੀ ਈਸਟਰ ਤੋਂ ਬਾਅਦ ਆਸਟ੍ਰੇਲੀਆ ਨੂੰ ਤੇਲ ਸੰਕਟ ਨਾਲ ਜੂਝਣਾ ਪੈ ਸਕਦਾ ?

ਅਸੀਂ ‘ਨਫ਼ਰਤ’ ਦੀ ਥਾਂ ਵਿਕਟੋਰੀਅਨਾਂ ਦੀ ਜ਼ਿੰਦਗੀ ਨੂੰ ਸੁਰੱਖਿਅਤ ਤੇ ਹੋਰ ਕਿਫਾਇਤੀ ਬਣਾ ਰਹੇ ਹਾਂ – ਪ੍ਰੀਮੀਅਰ ਐਲਨ