ਆਸਟ੍ਰੇਲੀਆ-ਭਾਰਤ ਵਲੋਂ ਸਿੱਖਿਆ ਮੁਸ਼ਕਿਲਾਂ ਦੇ ਹੱਲ ਲਈ ਟਾਸਕਫੋਰਸ ਗਠਿਤ

ਕੈਨਬਰਾ – ਪ੍ਰਵਾਸੀ ਭਾਰਤੀਆਂ, ਕੌਮਾਂਤਰੀ ਵਿਦਿਆਰਥੀਆਂ ਨੂੰ ਆਉਂਦੀਆਂ ਦਿੱਕਤਾਂ ਦਾ ਹੱਲ ਕਰਨ ਲਈ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰਿਸਨ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਇਕ ਟਾਸਕ ਫੋਰਸ ਗਠਿਤ ਕੀਤੀ ਗਈ ਹੈ। ਇਹ ਟਾਸਕ ਫੋਰਸ ਵਿਦਿਆਰਥੀਆਂ ਦੀ ਆਨਲਾਈਨ ਪੜ੍ਹਾਈ ਅਤੇ ਹੋਰ ਮੁਸ਼ਕਿਲਾਂ ਦੇ ਹੱਲ ਲਈ ਕੰਮ ਕਰੇਗੀ। ਕਾਰਜਕਾਰੀ ਸਿੱਖਿਆ ਮੰਤਰੀ ਸਟੂਅਰਟ ਰਾਬਰਟ ਨੇ ਦੱਸਿਆ ਕਿ ਆਸਟ੍ਰੇਲੀਆ ਅਤੇ ਭਾਰਤ ਦੇ ਉਚ ਸਿੱਖਿਆ ਕੁਆਲੀਫਿਕੇਸ਼ਨ ਅਤੇ ਸਿਧਾਂਤਾਂ ਅਤੇ ਆਪਸੀ ਵਿਵਾਦ ਨਿਪਟਾਉਣ ਆਦਿ ਲਈ ਇਹ ਟਾਸਕ ਫੋਰਸ ਕੰਮ ਕਰਦਿਆਂ ਆ ਰਹੀਆਂ ਦਿੱਕਤਾਂ ਦੀ ਪਛਾਣ ਕਰੇਗੀ। ਟਾਸਕਫੋਰਸ ਭਾਰਤ ਅਤੇ ਆਸਟ੍ਰੇਲੀਆ ਦੇ ਗ੍ਰੈਜੂਏਟਸ ਲਈ ਯੋਗਤਾ ਦੀ ਸਹੀ ਵਰਤੋਂ ਕਰਨ ਸਬੰਧੀ ਨਵੇਂ ਮੌਕੇ ਪ੍ਰਦਾਨ ਕਰੇਗੀ। ਇਸ ਟਾਸਕ ਫੋਰਸ ਦੁਆਰਾ ਕੀਤੀਆਂ ਜਾਣ ਵਾਲੀਆਂ ਸਿਫਾਰਸ਼ਾਂ 2023 ਤੱਕ ਲਾਗੂ ਕਰ ਦਿੱਤੀਆਂ ਜਾਣਗੀਆਂ।

ਯੂਨੀਵਰਸਿਟੀਜ਼ ਆਸਟ੍ਰੇਲੀਆ ਦੇ ਮੁੱਖ ਕਾਰਜਕਾਰੀ ਕੈਟਰੋਨੀਆ ਜੈਕਸਨ ਦਾ ਕਹਿਣਾ ਹੈ ਕਿ ਟਾਸਕ ਫੋਰਸ ਆਸਟ੍ਰੇਲੀਅਨ ਅਤੇ ਭਾਰਤੀ ਯੂਨੀਵਰਸਿਟੀ ਵਿਦਿਆਰਥੀਆਂ ਦੇ ਲਾਭ ਲਈ ਬਿਹਤਰੀਨ ਕੰਮ ਕਰੇਗੀ। ਜੈਕਸਨ ਦਾ ਕਹਿਣਾ ਹੈ ਕਿ ਇਹ ਯਕੀਨੀ ਹੋ ਸਕੇਗਾ ਕਿ ਸਾਡੀਆਂ ਡਿਗਰੀਆਂ ਬਿਲਕੁਲ ਫਿੱਟ ਹਨ ਜਾਂ ਨਹੀਂ।

Related posts

ਮੈਲਬੌਰਨ – ਅਮਰੀਕਾ ਫਲਾਈਟ ‘ਚ ਅਟੈਂਡੈਂਟ ਨੂੰ ਵੱਢਣ ਅਤੇ ਫਲਾਈਟ ‘ਚ ਭੜਥੂ ਪਾਏ ਜਾਣ ਦੀ ਕਹਾਣੀ !

ਆਸਟ੍ਰੇਲੀਆ 2026 ਮਹਿਲਾ ਟੀ-20 ਵਿਸ਼ਵ ਕੱਪ ਦਾ ਪਹਿਲਾ ਮੈਚ ਸਾਊਥ-ਅਫਰੀਕਾ ਨਾਲ ਖੇਡੇਗਾ

ਆਸਟ੍ਰੇਲੀਆਨ ਬਜਟ 2026 : ਸੁਧਾਰਾਂ ‘ਤੇ ਫ਼ੋਕਸ ਕਰਨ ਵਾਲਾ !