ਆਸਟ੍ਰੇਲੀਆ ਵਲੋਂ ਰੂਸ ਤੇ ਬੇਲਾਰੂਸ ਖ਼ਿਲਾਫ਼ ਹੋਰ ਪਾਬੰਦੀਆਂ

ਕੈਨਬਰਾ – ਆਸਟ੍ਰੇਲੀਆ 25 ਅਪ੍ਰੈਲ ਤੋਂ ਰੂਸ ਅਤੇ ਬੇਲਾਰੂਸ ਤੋਂ ਹੋਣ ਵਾਲੀਆਂ ਸਾਰੀਆਂ ਦਰਾਮਦਾਂ ‘ਤੇ 35 ਫੀਸਦੀ ਦੀ ਵਾਧੂ ਡਿਊਟੀ ਲਗਾਏਗਾ। ਆਸਟ੍ਰੇਲੀਆ ਸਰਕਾਰ ਨੇ ਇਕ ਬਿਆਨ ‘ਚ ਇਹ ਜਾਣਕਾਰੀ ਦਿੱਤੀ। ਬਿਆਨ ਵਿੱਚ ਕਿਹਾ ਗਿਆ ਕਿ 1 ਅਪ੍ਰੈਲ, 2022 ਨੂੰ ਆਸਟ੍ਰੇਲੀਆ ਰੂਸ ਅਤੇ ਬੇਲਾਰੂਸ ਤੋਂ ਮੋਸਟ ਫੇਵਰਡ ਨੇਸ਼ਨ (MFN) ਦਾ ਦਰਜਾ ਵਾਪਸ ਲੈਣ ਅਤੇ ਇਹਨਾਂ ਦੇਸ਼ਾਂ ਤੋਂ ਸਾਰੇ ਆਯਾਤ ‘ਤੇ 35 ਫੀਸਦੀ ਦੀ ਵਾਧੂ ਟੈਰਿਫ ਡਿਊਟੀ ਲਗਾਉਣ ਲਈ ਲਈ ਇੱਕ ਰਸਮੀ ਨੋਟੀਫਿਕੇਸ਼ਨ ਜਾਰੀ ਕਰੇਗਾ। ਇਹ ਨਿਯਮ 25 ਅਪ੍ਰੈਲ 2022 ਤੋਂ ਪ੍ਰਭਾਵੀ ਹੋਵੇਗਾ ਅਤੇ ਵਰਤਮਾਨ ਵਿੱਚ ਲਾਗੂ ਆਮ ਟੈਰਿਫ ਦਰਾਂ ਤੋਂ ਇਲਾਵਾ ਹੋਵੇਗਾ। ਬੀਤੀ 20 ਮਾਰਚ ਨੂੰ ਆਸਟ੍ਰੇਲੀਅਨ ਸਰਕਾਰ ਨੇ ਕਿਹਾ ਸੀ ਕਿ ਯੂਕ੍ਰੇਨ ਵਿੱਚ ਨਾਗਰਿਕਾਂ ਦੀ ਸਹਾਇਤਾ ਲਈ ਆਸਟ੍ਰੇਲੀਆ ਵੱਲੋਂ ਵਾਧੂ 3 ਕਰੋੜ ਆਸਟ੍ਰੇਲੀਅਨ ਡਾਲਰ ਅਲਾਟ ਕੀਤੇ ਜਾਣਗੇ। ਹੁਣ ਤੱਕ ਇੱਥੋਂ ਦੀ ਸਰਕਾਰ ਵੱਲੋਂ ਯੂਕ੍ਰੇਨ ਨੂੰ ਮਨੁੱਖੀ ਸਹਾਇਤਾ ਦੇ ਰੂਪ ਵਿੱਚ 6.5 ਕਰੋੜ ਆਸਟ੍ਰੇਲੀਅਨ ਡਾਲਰ ਦਿੱਤੇ ਜਾ ਚੁੱਕੇ ਹਨ।

ਵਰਨਣਯੋਗ ਹੈ ਕਿ ਰੂਸ ਨੇ 24 ਫਰਵਰੀ ਨੂੰ ਯੂਕ੍ਰੇਨ ‘ਚ ਵਿਸ਼ੇਸ਼ ਫ਼ੌਜੀ ਮੁਹਿੰਮ ਸ਼ੁਰੂ ਕੀਤੀ ਸੀ। ਆਸਟ੍ਰੇਲੀਆ ਉਨ੍ਹਾਂ ਸਾਰੇ ਰੂਸੀ ਨਾਗਰਿਕਾਂ, ਸੰਸਥਾਵਾਂ, ਬੈਂਕਾਂ ਅਤੇ ਸੰਸਥਾਵਾਂ ‘ਤੇ ਪਾਬੰਦੀਆਂ ਲਗਾ ਚੁੱਕਾ ਹੈ, ਜਿਨ੍ਹਾਂ ਨੇ ਯੂਕ੍ਰੇਨ ਵਿਚ ਰੂਸੀ ਫ਼ੌਜੀ ਕਾਰਵਾਈ ਦਾ ਸਮਰਥਨ ਕੀਤਾ ਹੈ। ਇਸ ਤੋਂ ਇਲਾਵਾ ਆਸਟ੍ਰੇਲੀਆ ਨੇ ਬੇਲਾਰੂਸ ਦੇ ਰਾਸ਼ਟਰਪਤੀ ਅਲੈਗਜ਼ੈਂਡਰ ਲੂਕਾਸ਼ੈਂਕੋ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਦੇ ਨਾਲ-ਨਾਲ ਬੇਲਾਰੂਸੀਅਨ ਨਾਗਰਿਕਾਂ ਅਤੇ ਰੂਸ ਦਾ ਸਮਰਥਨ ਕਰਨ ਵਾਲੀਆਂ ਸੰਸਥਾਵਾਂ ‘ਤੇ ਪਾਬੰਦੀਆਂ ਲਗਾਈਆਂ ਹਨ।

Related posts

ਲੇਬਰ ਪਾਰਟੀ ਨੇ ਮੁਫ਼ਤ ਕਿੰਡਰ ਵਿੱਚ ਨਿਵੇਸ਼ ਕੀਤਾ – ਇੰਗ੍ਰਿਡ ਸਟਿੱਟ

ਡੇਵਿਡ ਬ੍ਰੈਟ ਆਸਟ੍ਰੇਲੀਆ ‘ਚ ਅਗਲੇ ਅਮਰੀਕੀ ਰਾਜਦੂਤ ਹੋਣਗੇ !

ਮੋਦੀ ਤੇ ਜਾਪਾਨ ਦੀ ਪ੍ਰਧਾਨ ਮੰਤਰੀ ਸਮੇਤ ਕਈ ਵਿਸ਼ਵ ਨੇਤਾ ਆਸਟ੍ਰੇਲੀਆ ਦਾ ਦੌਰਾ ਕਰਨਗੇ !