ਇਟਲੀ ’ਚ ਬਰਫ ਦਾ ਤੋਦਾ ਡਿੱਗਣ ਕਾਰਣ 6 ਮਰੇ

ਰੋਮ ਇਟਲੀ – ਇਟਲੀ ਵਿੱਚ ਪਿਛਲੇ ਕੁਝ ਦਿਨਾਂ ਤੋਂ ਤਾਪਮਾਨ ਵਿੱਚ ਕਾਫੀ ਉਤਰਾਅ ਚੜ੍ਹਾਅ ਦੇਖਣ ਨੂੰ ਮਿਲ ਰਿਹਾ ਹੈ, ਇਟਲੀ ਵਿੱਚ ਜਿਉਂ ਗਰਮੀ ਦੇ ਮੌਸਮ ਵਿੱਚ ਤਾਪਮਾਨ ਵਧਣ ਕਾਰਨ ਗਰਮੀ ਦਾ ਪ੍ਰਕੋਪ ਵਧਦਾ ਹੈ, ਤੇ ਕਈ ਲੋਕ ਗਰਮੀ ਤੋਂ ਰਾਹਤ ਪਾਉਣ ਲਈ ਬਰਫ਼ੀਲੇ ਪਹਾੜੀ ਖੇਤਰਾਂ ਵੱਲ ਸੈਰ ਸਪਾਟੇ ਲਈ ਜਾਂਦੇ ਹਨ ਅਤੇ ਕਈ ਵਾਰ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਹਨ, ਅਜਿਹਾ ਹੀ ਇੱਕ ਭਿਆਨਕ ਹਾਦਸਾ ਇਟਲੀ ਦੇ ਸੂਬੇ ਤਰਨਤੀਨੋ ਤੇ ਵੇਨਤੋਂ ਦੇ ਬਾਰਡਰ ’ਤੇ ਪੈਂਦੇ ਪਿੰਡ ਮਰਮੋਲਾਦਾ ਵਿਖੇ ਵਾਪਰਿਆ ਜਿੱਥੇ ਇੱਕ ਬਰਫ਼ੀਲੇ ਪਹਾੜ ਤੋ ਬਰਫ ਦੇ ਵੱਡੇ ਟੁਕੜੇ ਦੇ ਡਿੱਗਣ ਨਾਲ 6 ਲੋਕਾਂ ਦੀ ਮੌਤ 9 ਜ਼ਖ਼ਮੀ ਅਤੇ 20 ਤੋਂ ਵੀ ਜ਼ਿਆਦਾ ਲੋਕ ਲਾਪਤਾ ਹਨ, ਮੀਡੀਆ ਵਿੱਚ ਛਪੀਆਂ ਰਿਪੋਰਟਾਂ ਮੁਤਾਬਕ ਇਹ ਹਾਦਸਾ ਦੁਪਹਿਰ ਕਰੀਬ 1:45 ਵਜੇ (ਸਥਾਨਕ ਸਮੇਂ ਅਨੁਸਾਰ) ਵਾਪਰਿਆ, ਜਦੋਂ ਪੁਨਟੋ ਰੌਕਾ ਗਲੇਸ਼ੀਅਰ‘ਤੇ ਇੱਕ ਬਰਫ਼ ਦਾ ਤੋਦਾ ਟੁੱਟ ਗਿਆ, ਜਿਸ ਨਾਲ ਪਹਾੜ ਉੱਤੇ ਚੜ੍ਹਨ ਵਾਲੇ ਅਤੇ ਪੈਦਲ ਚੱਲਣ ਵਾਲੇ ਲੋਕ ਮੌਤ ਦੇ ਮੂੰਹ ਵਿੱਚ ਜਾ ਪਏ ਤੇ ਜ਼ਖ਼ਮੀ ਹੋ ਗਏ, ਅਧਿਕਾਰੀਆਂ ਨੇ ਦੱਸਿਆ ਕਿ ਇਲਾਕੇ ’ਚ ਜ਼ਮੀਨ ਖਿਸਕਣ ਦਾ ਵੀ ਖਤਰਾ ਹੈ। ਇਸ ਹਾਦਸੇ ਵਿੱਚ ਜ਼ਖਮੀ ਲੋਕਾਂ ਸ਼ਹਿਰਾਂ ਦੇ ਨੇੜਲੇ ਹਸਪਤਾਲਾਂ ਵਿੱਚ ਲਿਜਾਇਆ ਗਿਆ, ਬਚਾਅਕਰਤਾ ਮ੍ਰਿਤਕਾਂ, ਜ਼ਖਮੀਆਂ ਤੇ ਲਾਪਤਾ ਲੋਕਾਂ ਦਾ ਪਤਾ ਲਗਾਉਣ ’ਚ ਮਦਦ ਲਈ ਹੈਲੀਕਾਪਟਰ, ਕੁੱਤਿਆਂ ਦੀਆਂ ਯੂਨਿਟਾਂ ’ਤੇ ਅਤਿ-ਆਧੁਨਿਕ ਗਲੋਬਲ ਪੋਜੀਸ਼ਨਿੰਗ ਤਕਨੀਕਾਂ ਦੀ ਵਰਤੋਂ ਕਰ ਰਹੇ ਸਨ। ਬਚਾਅ ਕਾਰਜ ਅਜੇ ਤੱਕ ਜਾਰੀ ਹਨ ਤੇ ਲੋਕਾਂ ਨੂੰ ਲੱਭਣ ਲਈ ਸਥਾਨਕ ਪ੍ਰਸ਼ਾਸਨ ਵੱਲੋਂ ਯਤਨ ਜਾਰੀ ਹਨ, ਤਾਂ ਜੋ ਲਾਪਤਾ ਲੋਕਾਂ ਨੂੰ ਲੱਭਿਆ ਜਾ ਸਕੇ।

Related posts

ਈਰਾਨ-ਅਮਰੀਕਾ ਦੀ ਜੇਨੇਵਾ ‘ਚ ਦੂਜੇ ਦੌਰ ਦੀ ਗੱਲਬਾਤ ਬੇ-ਸਿੱਟਾ ਰਹੀ !

ਡੁਬਈ ਵਿੱਚ ਦੁਨੀਆਂ ਦੀ ਪਹਿਲੀ ‘ਗੋਲਡ ਸਟ੍ਰੀਟ’ ਸ਼ੁਰੂ ਹੋਵੇਗੀ !

ਸਪੇਸ ਐਕਸ ਯੋਜਨਾ : ਚੰਦ ਅਤੇ ਮੰਗਲ ਗ੍ਰਹਿਆਂ ਉਪਰ ਕਿਹੋ ਜਿਹੇ ਹੋਣਗੇ ਸ਼ਹਿਰ ?