ਉਹ ਹੀ ਸਾਮਾਨ ਖਰੀਦੋ, ਜਿਸ ’ਚ ਦੇਸ਼ ਵਾਸੀਆਂ ਦਾ ਪਸੀਨਾ ਹੋਵੇ : ਮੋਦੀ

ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਰੇਡੀਓ ਪ੍ਰੋਗਰਾਮ ’ਮਨ ਕੀ ਬਾਤ’ ਦਾ ਅੱਜ 106ਵਾਂ ਐਪੀਸੋਡ ਪ੍ਰਸਾਰਿਤ ਹੋਇਆ। ਪ੍ਰਧਾਨ ਮੰਤਰੀ ਨੇ ਆਕਾਸ਼ਵਾਣੀ ’ਤੇ ਮਨ ਕੀ ਬਾਤ ਦਾ ਸਿੱਧਾ ਪ੍ਰਸਾਰਣ ਕੀਤਾ। ਆਪਣੇ ਸੰਬੋਧਨ ਜ਼ਰੀਏ ਪ੍ਰਧਾਨ ਨੇ ਕਿਹਾ ਕਿ ਹਰ ਵਾਰ ਵਾਂਗ ਇਸ ਵਾਰ ਵੀ ਸਾਡੇ ਤਿਉਹਾਰਾਂ ਵਿਚ ਸਾਡੀ ਤਰਜੀਹ ਹੋਵੇ ’ਵੋਕਲ ਫਾਰ ਲੋਕਲ’ ਅਤੇ ਅਸੀਂ ਮਿਲ ਕੇ ਉਸ ਸੁਫ਼ਨੇ ਨੂੰ ਪੂਰਾ ਕਰੀਏ।
ਸਾਡਾ ਸੁਫ਼ਨਾ ਹੈ ’ਆਤਮਨਿਰਭਰ ਭਾਰਤ’। ਪ੍ਰਧਾਨ ਮੰਤਰੀ ਨੇ ਦੇਸ਼ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਹੀ ਸਾਮਾਨ ਖਰੀਦੋ, ਜਿਸ ਵਿਚ ਦੇਸ਼ ਵਾਸੀਆਂ ਦਾ ਪਸੀਨਾ ਹੋਵੇ। ਦੇਸ਼ ਦੇ ਨੌਜਵਾਨ ਦਾ ਟੈਲੇਂਟ ਹੋਵੇ। ਇਸ ਨਾਲ ਦੇਸ਼ ਵਾਸੀਆਂ ਨੂੰ ਰੁਜ਼ਗਾਰ ਮਿਲੇਗਾ। ਉਨ੍ਹਾਂ ਕਿਹਾ ਕਿ ਅੱਜ ਭਾਰਤ ਦੁਨੀਆ ਦਾ ਵੱਡਾ ਮੈਨਿਊਫੈਕਚਰਿੰਗ ਹੱਬ ਬਣ ਰਿਹਾ ਹੈ। ਕਈ ਵੱਡੇ ਬਰਾਂਡ ਇੱਥੇ ਆਪਣੇ ਪ੍ਰੋਡਕਟ ਨੂੰ ਤਿਆਰ ਕਰ ਰਹੇ ਹਨ। ਜੇਕਰ ਅਸੀਂ ਉਨ੍ਹਾਂ ਪ੍ਰੋਡਕਟਾਂ ਨੂੰ ਅਪਣਾਉਾਂਦੇਹਾਂ ਤਾਂ ਮੇਕ ਇਨ ਇੰਡੀਆ ਨੂੰ ਹੱਲਾ-ਸ਼ੇਰੀ ਮਿਲਦੀ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਦੋ ਦਿਨਾਂ ਬਾਅਦ 31 ਅਕਤੂਬਰ ਨੂੰ ਇਸ ਬਹੁਤ ਵੱਡੇ ਦੇਸ਼ ਵਿਆਪੀ ਸੰਗਠਨ ਦੀ ਨੀਂਹ ਰੱਖੀ ਜਾ ਰਹੀ ਸੀ। ਉਹ ਵੀ ਸਰਦਾਰ ਸਾਬ੍ਹ ਦੇ ਜਨਮ ਦਿਨ ’ਤੇ। ਇਸ ਸੰਸਥਾ ਦਾ ਨਾਮ ਹੈ- ਮੇਰਾ ਯੁਵਾ ਭਾਰਤ। ਮਤਲਬ ਮਾਈ ਇੰਡੀਆ ਸੰਸਥਾ। ਇਹ ਸੰਸਥਾ ਭਾਰਤ ਸਰਕਾਰ ਦੇ ਵੱਖ-ਵੱਖ ਸਮਾਗਮਾਂ ਵਿਚ ਸਰਗਰਮ ਭੂਮਿਕਾ ਨਿਭਾਉਣ ਦਾ ਮੌਕਾ ਪ੍ਰਦਾਨ ਕਰੇਗੀ। ਇਹ ਨੌਜਵਾਨ ਸ਼ਕਤੀ ਨੂੰ ਇਕਜੁੱਟ ਕਰਨ ਦਾ ਵੱਡਾ ਉਪਰਾਲਾ ਹੈ। ਮੈਂ ਨੌਜਵਾਨਾਂ ਨੂੰ ਬੇਨਤੀ ਕਰਾਂਗਾ ਕਿ ਤੁਸੀਂ ਸਾਰੇ ਮੇਰੇ ਦੇਸ਼ ਦੇ ਨੌਜਵਾਨ ਠਖਲੀ ’ਤੇ ਰਜਿਸਟਰ ਕਰੋ ਅਤੇ ਵੱਖ-ਵੱਖ ਪ੍ਰੋਗਰਾਮਾਂ ਵਿਚ ਸ਼ਾਮਲ ਹੋਵੋ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ਵਾਸੀਓ, ਤਿਉਹਾਰਾਂ ਦੇ ਇਸ ਮੌਸਮ ਵਿਚ ਇਸ ਸਮੇਂ ਦੇਸ਼ ’ਚ ਸਪੋਰਟਸ ਦਾ ਵੀ ਝੰਡਾ ਲਹਿਰਾ ਰਿਹਾ ਹੈ। ਪਿਛਲੇ ਦਿਨੀਂ ਏਸ਼ੀਅਨ ਗੇਮਜ਼ ਮਗਰੋਂ ਪੈਰਾ ਏਸ਼ੀਅਨ ਗੇਮਜ਼ ਵਿਚ ਵੀ ਭਾਰਤੀ ਖਿਡਾਰੀਆਂ ਨੇ ਜ਼ਬਰਦਸਤ ਸਫ਼ਲਤਾ ਹਾਸਲ ਕੀਤੀ। ਇਨ੍ਹਾਂ ਖੇਡਾਂ ਵਿਚ ਭਾਰਤ ਨੇ 111 ਤਮਗੇ ਜਿੱਤ ਕੇ ਇਕ ਨਵਾਂ ਇਤਿਹਾਸ ਰਚਿਆ ਹੈ। ਮੈਂ ਪੈਰਾ ਏਸ਼ੀਅਨ ਗੇਮਜ਼ ਵਿਚ ਹਿੱਸਾ ਲੈਣ ਵਾਲੇ ਸਾਰੇ ਐਥਲੀਟਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ।

Related posts

ਪ੍ਰਧਾਨ ਮੰਤਰੀ ਸੂਰਿਆ ਘਰ ਯੋਜਨਾ: ਘਰਾਂ ‘ਤੇ 30 ਲੱਖ ਸੋਲਰ ਲਾਉਣ ਦਾ ਟੀਚਾ ਪੂਰਾ

ਹੁਣ ਭਾਰਤ ਦੇ ਛੋਟੇ ਸ਼ਹਿਰਾਂ ਵਿੱਚ 70 ਫੀਸਦੀ ਰੁਜ਼ਗਾਰ ਦੇ ਮੌਕੇ

ਆਈਫੋਨ 2025 ਵਿੱਚ ਭਾਰਤ ਦਾ ਸਭ ਤੋਂ ਵੱਧ ਨਿਰਯਾਤ ਉਤਪਾਦ ਬਣਿਆ