ਐਂਬੂਲੈਂਸ ਵਿਕਟੋਰੀਆ ਦੀ ਕ੍ਰਾਂਤੀਕਾਰੀ VAT ਟੈਕਨੋਲੋਜੀ ਨੂੰ ਅੰਤਰਰਾਸ਼ਟਰੀ ਮਾਨਤਾ ਮਿਲੀ

ਐਂਬੂਲੈਂਸ ਵਿਕਟੋਰੀਆ ਦੀ ਕ੍ਰਾਂਤੀਕਾਰੀ VAT ਟੈਕਨੋਲੋਜੀ ਨੂੰ ਅੰਤਰਰਾਸ਼ਟਰੀ ਮਾਨਤਾ ਮਿਲੀ ਹੈ।

ਐਂਬੂਲੈਂਸ ਵਿਕਟੋਰੀਆ (AV) ਦੀ ਕ੍ਰਾਂਤੀਕਾਰੀ ਵੀਡੀਓ ਅਸਿਸਟਡ ਟ੍ਰਾਈਜ (VAT) ਟੈਕਨੋਲੋਜੀ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਮਾਨਤਾ ਦਿੱਤੀ ਗਈ ਹੈ ਅਤੇ ਇਸਨੂੰ ਐਮਰਜੈਂਸੀ ਨਰਸਾਂ ਦੇ ਲਈ ਅੰਤਰਰਾਸ਼ਟਰੀ ਕਾਨਫਰੰਸ ਵਿੱਚ ਇੱਕ ਟੌਪ ਇਨੋਵੇਸ਼ਨ ਐਵਾਰਡ ਮਿਲਿਆ ਹੈ।

ਐਂਬੂਲੈਂਸ ਵਿਕਟੋਰੀਆ ਦੇ ਕਾਰਜਕਾਰੀ ਮੈਨੇਜਰ ਕਲੀਨਿਕਲ ਟ੍ਰਾਈਜ, ਸਕਾਟ ਕਲਾਰਕ ਨੇ ‘ਏਜੰਸੀ ਫਾਰ ਕ਼ਲੀਨੀਕਲ ਇਨੋਵੇਸ਼ਨ ਐਵੀਡੈਂਸ ਇਨ ਟੂ ਪ੍ਰੈਕਟਿਸ’ ਐਵਾਰਡ ਜਿੱਤਿਆ ਹੈ। ਇਹ ਉਹਨਾਂ ਦੀ ਪ੍ਰੈਜੈਂਟੇਸ਼ਨ ਦੇ ਲਈ ਮਿਲਿਆ ਹੈ ਕਿ ਇੱਕ ਵੀਡੀਓ ਅਸਿਸਟਡ ਟ੍ਰਾਈਜ (VAT) ਕਿਸ ਤਰ੍ਹਾਂ ਦੇ ਨਾਲ ਹੋਰ ਵਧੇਰੇ ਮਰੀਜ਼ਾਂ ਨੂੰ ਦੂਸਰੇ ਕੇਅਰ ਆਪਸ਼ਨ ਦੇ ਲਈ ਸਹੀ ਢੰਗ ਦੇ ਨਾਲ ਰੈਫ਼ਰ ਕਰਕੇ ਆਰਗੇਨਾਈਜੇਸ਼ਨ ਦੀ ਸੈਕੰਡਰੀ ਟ੍ਰਾਈਜ ਸੇਵਾ ਨੂੰ ਬਿਹਤਰ ਬਣਾਉਂਦਾ ਹੈ।

ਆਸਟ੍ਰੇਲੀਆ ਦੀ ਪਹਿਲੀ ਵੀਡੀਓ ਟੈਕਨੋਲੋਜੀ ਐਂਬੂਲੈਂਸ ਵਿਕਟੋਰੀਆ ਦੇ ਟ੍ਰਾਈਜ ਪ੍ਰੈਕਟੀਸ਼ਨਰਾਂ ਨੂੰ ਵੀਡੀਓ ਕਾਲ ਰਾਹੀਂ ਟ੍ਰਿਪਲ ਜ਼ੀਰੋ (000) ‘ਤੇ ਗੈਰ-ਜ਼ਰੂਰੀ ਕਾਲ ਕਰਨ ਵਾਲਿਆਂ ਨਾਲ ਜੁੜਨ ਦੀ ਆਗਿਆ ਦਿੰਦੀ ਹੈ, ਤਾਂ ਜੋ ਉਨ੍ਹਾਂ ਦੀ ਸਥਿਤੀ ਦਾ ਹੋਰ ਬਿਹਤਰ ਮੁਲਾਂਕਣ ਕੀਤਾ ਜਾ ਸਕੇ ਅਤੇ ਉਨ੍ਹਾਂ ਲਈ ਸਭ ਤੋਂ ਵਧੀਆ ਡਾਕਟਰੀ ਦੇਖਭਾਲ ਨਿਰਧਾਰਤ ਕੀਤੀ ਜਾ ਸਕੇ।

ਵੀਡੀਓ ਦੀ ਵਰਤੋਂ ਹੋਰ ਜਿਆਦਾ ਸਹੀ ਅੰਦਾਜ਼ਾ ਦਿੰਦੀ ਹੈ, ਜਿਸ ਨਾਲ ਸਟਾਫ ਮਰੀਜ਼ਾਂ ਨੂੰ ਵਿਕਟੋਰੀਅਨ ਵਰਚੁਅਲ ਐਮਰਜੈਂਸੀ ਡਿਪਾਰਟਮੈਂਟ (VVED) ਜਾਂ ਉਨ੍ਹਾਂ ਦੇ ਜੀਪੀ ਵਰਗੇ ਹੋਰ ਵਧੇਰੇ ਢੁਕਵੇਂ ਤੇ ਸਹੀਂ ਕੇਅਰ ਆਪਸ਼ਨ ਦੇ ਲਈ ਸੁਰੱਖਿਅਤ ਢੰਗ ਨਾਲ ਰੈਫਰ ਕਰ ਸਕਦਾ ਹੈ, ਜਿਸ ਨਾਲ ਗੰਭੀਰ ਅਤੇ ਜਾਨਲੇਵਾ ਮਾਮਲਿਆਂ ਦੇ ਲਈ ਐਂਬੂਲੈਂਸ ਅਤੇ ਐਮਰਜੈਂਸੀ ਵਿਭਾਗ ਖਾਲੀ ਹੋ ਜਾਂਦੇ ਹਨ।

ਸਕਾਟ ਨੇ ਐਵਾਰਡ ਮਿਲਣ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ, “ਇੰਨੀ ਵੱਡੀ ਗਿਣਤੀ ਵਿੱਚ ਮਜ਼ਬੂਤ ਐਂਟਰੀਆਂ ਦੇ ਵਿੱਚੋਂ ਪੁਰਸਕਾਰ ਜਿੱਤਣਾ ਉਹਨਾਂ ਦੇ ਲਈ ਇੱਕ ਝਟਕਾ ਅਤੇ ਸਨਮਾਨ ਦੋਵੇਂ ਤਰ੍ਹਾਂ ਦਾ ਸੀ। ਮੈਂ ਇਹ ਪੁਰਸਕਾਰ ਜਿੱਤਣ ਦੀ ਸੰਭਾਵਨਾ ਬਾਰੇ ਸੋਚਿਆ ਵੀ ਨਹੀਂ ਸੀ, ਖਾਸ ਕਰਕੇ ਐਮਰਜੈਂਸੀ ਨਰਸਿੰਗ ਵਾਤਾਵਰਣ ਵਿੱਚ ਅਤੇ ਇੰਨੇ ਸਾਰੇ ਸੱਚਮੁੱਚ ਸ਼ਾਨਦਾਰ ਅਤੇ ਨਵੀਨਤਾਕਾਰੀ ਪ੍ਰੋਜੈਕਟਾਂ ਦੇ ਹੁੰਦਿਆਂ ਹੋਇਆਂ। ਤੁਹਾਡੀ ਪ੍ਰਾਪਤੀ ਅਤੇ ਸਖ਼ਤ ਮਿਹਨਤ ਨੂੰ ਪਛਾਣ ਮਿਲਣਾ ਹਮੇਸ਼ਾ ਚੰਗਾ ਲੱਗਦਾ ਹੈ ਅਤੇ ਇਹ ਪੁਰਸਕਾਰ ਟ੍ਰਾਈਜ ਸਰਵਿਸਿਜ਼ ਅਤੇ ਐਂਬੂਲੈਂਸ ਵਿਕਟੋਰੀਆ ਵਿੱਚ ਉਨ੍ਹਾਂ ਸਾਰਿਆਂ ਦੇ ਲਈ ਸਹੀ ਪਛਾਣ ਹੈ ਜਿਨ੍ਹਾਂ ਨੇ ਵੈਟ ਨੂੰ ਇੰਨਾ ਸਫਲ ਬਣਾਇਆ ਹੈ। ਜਨੂੰਨੀ ਸਬਜੈਕਟ ਮੈਟਰ ਐਕਸਪਰਟਸ ਦੀਆਂ ਕਈ ਸ਼ਾਨਦਾਰ ਪੇਸ਼ਕਾਰੀਆਂ ਸਨ, ਅਤੇ ਹੈਲਥ ਕੇਅਰ ਪ੍ਰਵੀਜ਼ਨ ਨੂੰ ਬਿਹਤਰ ਬਣਾਉਣ ਲਈ ਦੂਸਰਿਆਂ ਦੇ ਸ਼ਾਨਦਾਰ ਕੰਮਾਂ ਦੇ ਵਾਰੇ ਵਿੱਚ ਸੁਣਨਾ, ਇੱਕ ਪ੍ਰੇਰਨਾਦਾਇਕ ਸੀ। ਵੈਟ ਵਰਗੀ ਟੈਕਨੋਲੋਜੀ ਨੇ ਐਂਬੂਲੈਂਸ ਵਿਕਟੋਰੀਆ ਦੀਆਂ ਬਹੁਤ ਹੀ ਉੱਚ ਹੁਨਰਮੰਦ ਰਜਿਸਟਰਡ ਨਰਸਾਂ ਅਤੇ ਪੈਰਾਮੈਡਿਕਸ ਦੀ ਟੀਮ ਦੇ ਮਰੀਜ਼ਾਂ ਨੂੰ ਟ੍ਰਾਈਜ ਕਰਨ ਦੇ ਤਰੀਕੇ ਨੂੰ ਬਦਲ ਦਿੱਤਾ ਹੈ। ਸਾਡੇ ਟ੍ਰਾਈਜ ਪ੍ਰੈਕਟੀਸ਼ਨਰਾਂ ਲਈ ਵੀਡੀਓ ਲਿੰਕ ਦੇ ਰਾਹੀਂ ਮਰੀਜ਼ਾਂ ਨੂੰ ਦੇਖਣ ਦੀ ਯੋਗਤਾ ਬਿਹਤਰ ਕਲੀਨਿਕਲ ਨਤੀਜੇ ਲਿਆਂ ਰਹੀ ਹੈ, ਜਿਸ ਵਿੱਚ ਸਮੇਂ ਦੀ ਕਮੀ ਵਾਲੀ ਬਹੁਤ ਹੀ ਨਾਜ਼ੁਕ ਐਮਰਜੈਂਸੀ ਦਾ ਜਵਾਬ ਦੇਣ ਦੇ ਲਈ ਵਧੇਰੇ ਐਂਬੂਲੈਂਸਾਂ ਉਪਲਬਧ ਹੋ ਰਹੀਆਂ ਹਨ ਅਤੇ ਸਾਡੇ ਪਹਿਲਾਂ ਹੀ ਜ਼ਿਆਦਾ ਬੋਝ ਵਾਲੇ ਐਮਰਜੈਂਸੀ ਵਿਭਾਗਾਂ ਵਿੱਚ ਘੱਟ ਵਿਕਟੋਰੀਅਨ ਲੋਕ ਆ ਰਹੇ ਹਨ। VAT ਦੇ ਨਾਲ ਅਸੀਂ ਦੇਖਭਾਲ ਕਿਵੇਂ ਪ੍ਰਦਾਨ ਕਰਦੇ ਹਾਂ, ਇਸ ਵਿੱਚ ਵੀ ਤਰੱਕੀ ਦਾ ਮੌਕਾ ਮਿਲਦਾ ਹੈ। ਮੈਂ ਇਹ ਦੇਖਣ ਲਈ ਉਤਸ਼ਾਹਿਤ ਹਾਂ ਕਿ ਟੈਕਨੋਲੋਜੀ ਦੇ ਮਾਮਲੇ ਦੇ ਵਿੱਚ ਭਵਿੱਖ ਵਿੱਚ ਕੀ ਹੁੰਦਾ ਹੈ ਤਾਂ ਕਿ ਮਰੀਜ਼ਾਂ ਦੇ ਲਈ ਸਾਡੀ ਪ੍ਰੈਕਟਿਸ ਅਤੇ ਕਲੀਨਿਕਲ ਨਤੀਜਿਆਂ ਨੂੰ ਹੋਰ ਬਿਹਤਰ ਬਣਾਇਆ ਜਾ ਸਕੇ।”

ਵਰਨਣਯੋਗ ਹੈ ਕਿ VAT ਦਾ ਪਹਿਲੀ ਵਾਰ ਨਵੰਬਰ 2023 ਤੋਂ ਫਰਵਰੀ 2024 ਤੱਕ ਟ੍ਰਾਇਲ ਕੀਤਾ ਗਿਆ ਸੀ ਅਤੇ ਫਿਰ ਅਪ੍ਰੈਲ 2024 ਵਿੱਚ ਇਸਨੂੰ ਰਸਮੀ ਤੌਰ ‘ਤੇ ਲਾਗੂ ਕੀਤਾ ਗਿਆ। ਇਸਦੇ ਅਪਰੇਸ਼ਨ ਦੇ ਪਹਿਲੇ ਸਾਲ (17 ਅਪ੍ਰੈਲ 2024 – 17 ਅਪ੍ਰੈਲ 2025) ਵਿੱਚ, VAT ਦੀ ਵਰਤੋਂ ਕਰਕੇ 24,500 ਤੋਂ ਵੱਧ ਮਰੀਜ਼ਾਂ ਦੀ ਜਾਂਚ ਕੀਤੀ ਗਈ, ਜਿਸ ਨਾਲ ਹਜ਼ਾਰਾਂ ਮਰੀਜ਼ਾਂ ਨੂੰ ਐਮਰਜੈਂਸੀ ਵਿਭਾਗਾਂ ਤੋਂ ਹਟਾਇਆ ਗਿਆ ਅਤੇ ਗੰਭੀਰ ਲੋੜਾਂ ਵਾਲੇ ਲੋਕਾਂ ਲਈ ਪਹੁੰਚ ਵਿੱਚ ਸੁਧਾਰ ਹੋਇਆ।

ਗੈਰ-ਐਮਰਜੈਂਸੀ ਮਾਮਲਿਆਂ ਲਈ ਵਿਕਲਪਿਕ ਦੇਖਭਾਲ ਵਿਕਲਪਾਂ ਬਾਰੇ ਹੋਰ ਜਾਣਕਾਰੀ ਲਈ, ਇੱਥੇ ਜਾਓ: www.ambulance.vic.gov.au/non-emergency-services

Related posts

‘ਰੌਸ਼ਨੀ ਜਿੱਤੇਗੀ’ ਪੂਰੇ ਆਸਟ੍ਰੇਲੀਆ ‘ਚ ਸੋਗ ਦਿਵਸ 22 ਜਨਵਰੀ ਨੂੰ ਹੋਵੇਗਾ

Sussan Ley Extends Thai Pongal 2026 Greetings to Tamil Community

ਵਿਕਟੋਰੀਅਨ ਅੱਗ ਪੀੜਤਾਂ ਲਈ ਹੋਰ ਫੰਡ, ‘ਲੁੱਕ ਓਵਰ ਦ ਫਾਰਮ ਗੇਟ’ ਦੀ ਵੀ ਸ਼ੁਰੂਆਤ !