‘ਟੀ-20 ਵਰਲਡ ਕੱਪ 2026’ 7 ਫ਼ਰਵਰੀ ਤੋਂ 8 ਮਾਰਚ ਤੱਕ ਹੋਵੇਗਾ

‘ਟੀ-20 ਵਰਲਡ ਕੱਪ 2026’ 7 ਫ਼ਰਵਰੀ ਤੋਂ 8 ਮਾਰਚ ਤੱਕ ਖੇਡਿਆ ਜਾਵੇਗਾ।

ਮੁੰਬਈ – 2026 ਦੇ ਪੁਰਸ਼ ਟੀ-20 ਵਿਸ਼ਵ ਕੱਪ ਦਾ ਪ੍ਰੋਗਰਾਮ ਜਾਰੀ ਕਰ ਦਿਤਾ ਗਿਆ ਹੈ। ਵਿਸ਼ਵ ਕੱਪ 7 ਫ਼ਰਵਰੀ ਤੋਂ 8 ਮਾਰਚ ਤੱਕ ਅੱਠ ਸਥਾਨਾਂ (ਭਾਰਤ ਵਿਚ ਪੰਜ ਅਤੇ ਸ਼੍ਰੀਲੰਕਾ ਵਿਚ ਤਿੰਨ) ਉਤੇ ਹੋਵੇਗਾ। ਟੂਰਨਾਮੈਂਟ ਦੌਰਾਨ ਦਿੱਲੀ, ਕੋਲਕਾਤਾ, ਅਹਿਮਦਾਬਾਦ, ਚੇਨਈ, ਮੁੰਬਈ, ਕੋਲੰਬੋ ਅਤੇ ਕੈਂਡੀ ਵਿਚ 55 ਮੈਚ ਖੇਡੇ ਜਾਣਗੇ। ਰਵਾਇਤੀ ਵਿਰੋਧੀ ਭਾਰਤ ਅਤੇ ਪਾਕਿਸਤਾਨ ਨੂੰ ਗਰੁੱਪ ਏ ਵਿਚ ਸ਼ਾਮਲ ਕੀਤਾ ਗਿਆ ਹੈ। ਗਰੁੱਪ ਬੀ ਵਿਚ ਆਸਟ੍ਰੇਲੀਆ, ਸ਼੍ਰੀਲੰਕਾ, ਆਇਰਲੈਂਡ, ਜ਼ਿੰਬਾਬਵੇ ਅਤੇ ਓਮਾਨ ਸ਼ਾਮਲ ਹਨ ਜਦਕਿ ਗਰੁੱਪ ਸੀ ਵਿਚ ਇੰਗਲੈਂਡ, ਵੈਸਟਇੰਡੀਜ਼, ਬੰਗਲਾਦੇਸ਼, ਨੇਪਾਲ ਅਤੇ ਇਟਲੀ ਦੀਆਂ ਟੀਮਾਂ ਹੋਣਗੀਆਂ। ਗਰੁੱਪ ਡੀ ’ਚ ਨਿਊਜ਼ੀਲੈਂਡ, ਦਖਣੀ ਅਫਰੀਕਾ, ਅਫਗਾਨਿਸਤਾਨ, ਕੈਨੇਡਾ ਅਤੇ ਸੰਯੁਕਤ ਅਰਬ ਅਮੀਰਾਤ ਸ਼ਾਮਲ ਹਨ।

ਮੌਜੂਦਾ ਚੈਂਪੀਅਨ ਭਾਰਤ 7 ਫ਼ਰਵਰੀ ਨੂੰ ਮੁੰਬਈ ਵਿਚ ਅਮਰੀਕਾ ਵਿਰੁੱਧ ਅਪਣੀ ਮੁਹਿੰਮ ਦੀ ਸ਼ੁਰੂਆਤ ਕਰੇਗਾ। 12 ਫ਼ਰਵਰੀ ਨੂੰ ਦਿੱਲੀ ਵਿਚ ਭਾਰਤ ਦਾ ਸਾਹਮਣਾ ਨਾਮੀਬੀਆ ਨਾਲ ਹੋਵੇਗਾ ਅਤੇ 15 ਫ਼ਰਵਰੀ ਨੂੰ ਭਾਰਤ ਅਤੇ ਪਾਕਿਸਤਾਨ ਕੋਲੰਬੋ ਦੇ ਆਰ. ਪ੍ਰੇਮਦਾਸਾ ਸਟੇਡੀਅਮ ਵਿੱਚ ਆਹਮੋ-ਸਾਹਮਣੇ ਹੋਣਗੇ। ਟੂਰਨਾਮੈਂਟ ਲਈ ਬੀ.ਸੀ.ਸੀ.ਆਈ. ਅਤੇ ਪੀਸੀਬੀ ਵਿਚਾਲੇ ਹੋਏ ਸਮਝੌਤੇ ਅਨੁਸਾਰ ਪਾਕਿਸਤਾਨ ਅਪਣੇ ਸਾਰੇ ਮੈਚ ਸ਼੍ਰੀਲੰਕਾ ਵਿਚ ਖੇਡੇਗਾ।

Related posts

ਪੂਰੇ ਵਿਸ਼ਵ ਦੇ ਨੇਤਾਵਾਂ ਦੀਆਂ ਨਜ਼ਰਾਂ ਮੋਦੀ-ਮਰਜ਼ ਮੁਲਾਕਾਤ ਉਪਰ ਲੱਗੀਆਂ !

ਪ੍ਰਧਾਨ ਮੰਤਰੀ ਮੋਦੀ ਨੇ AI ਸਟਾਰਟ-ਅੱਪਸ ਨੂੰ ‘ਮੇਡ ਇਨ ਇੰਡੀਆ, ਮੇਡ ਫਾਰ ਦ ਵਰਲਡ’ ਲਈ ਪ੍ਰੇਰਿਆ !

ਚੋਣ ਕਮਿਸ਼ਨ ‘ਇੰਡੀਆ ਇੰਟਰਨੈਸ਼ਨਲ ਕਾਨਫਰੰਸ ਆਨ ਡੈਮੋਕਰੇਸੀ ਐਂਡ ਇਲੈਕਸ਼ਨ ਮੈਨੇਜਮੈਂਟ-2026’ ਦੀ ਮੇਜ਼ਬਾਨੀ ਕਰੇਗਾ