ਆਸਟ੍ਰੇਲੀਆ ਨੇ ਆਪਣਾ ਲਗਾਤਾਰ ਪੰਜਵਾਂ ਐਸ਼ੇਜ਼ ਖਿਤਾਬ ਆਪਣੇ ਨਾਮ ਕੀਤਾ ਹੈ। ਚੱਲ ਰਹੀ ਪੰਜ ਮੈਚਾਂ ਦੀ ਲੜੀ ਦੇ ਤੀਜੇ ਮੈਚ ਵਿੱਚ ਆਸਟ੍ਰੇਲੀਆ ਨੇ ਇੰਗਲੈਂਡ ਨੂੰ 82 ਦੌੜਾਂ ਨਾਲ ਹਰਾਇਆ ਹੈ। ਇਸ ਤੋਂ ਪਹਿਲਾਂ ਆਸਟ੍ਰੇਲੀਆ ਨੇ ਪਰਥ ਅਤੇ ਬ੍ਰਿਸਬੇਨ ਵਿੱਚ 8-8 ਵਿਕਟਾਂ ਨਾਲ ਜਿੱਤ ਪ੍ਰਾਪਤ ਕੀਤੀ ਸੀ। ਆਸਟ੍ਰੇਲੀਆ ਨੇ ਐਸ਼ੇਜ਼ 2025-26 ਦਾ ਖਿਤਾਬ ਆਪਣੇ ਨਾਮ ਕੀਤਾ ਹੈ। ਪਰਥ ਅਤੇ ਬ੍ਰਿਸਬੇਨ ਤੋਂ ਬਾਅਦ ਆਸਟ੍ਰੇਲੀਆ ਦੀ ਟੀਮ ਨੇ ਐਡੀਲੇਡ ਟੈਸਟ ਵਿੱਚ ਇੰਗਲੈਂਡ ਨੂੰ 82 ਦੌੜਾਂ ਨਾਲ ਹਰਾਇਆ। ਇਸ ਦੇ ਨਾਲ ਆਸਟ੍ਰੇਲੀਆ ਨੇ ਆਪਣਾ ਲਗਾਤਾਰ ਪੰਜਵਾਂ ਐਸ਼ੇਜ਼ ਖਿਤਾਬ ਵੀ ਆਪਣੇ ਨਾਮ ਕਰ ਲਿਆ ਹੈ। ਸਾਲ 2000 ਤੋਂ ਬਾਅਦ ਆਸਟ੍ਰੇਲੀਆ ਨੇ 14 ਵਿੱਚੋਂ ਆਪਣਾ ਨੌਵਾਂ ਐਸ਼ੇਜ਼ ਖਿਤਾਬ ਜਿੱਤਿਆ ਹੈ।
ਕੁੱਲ ਮਿਲਾ ਕੇ ਇਹ 74ਵੀਂ ਐਸ਼ੇਜ਼ ਲੜੀ ਹੈ ਜੋ ਕਿ 35ਵੀਂ ਵਾਰ ਆਸਟ੍ਰੇਲੀਆ ਨੇ ਖਿਤਾਬ ਜਿੱਤਿਆ ਹੈ। ਇੰਗਲੈਂਡ ਨੇ 32 ਵਾਰ ਖਿਤਾਬ ਜਿੱਤਿਆ ਹੈ। ਇੰਗਲੈਂਡ ਨੇ ਆਖਰੀ ਵਾਰ 2015 ਵਿੱਚ ਐਸ਼ੇਜ਼ ਜਿੱਤੀ ਸੀ ਜਾਣੀ ਕਿ ਇੰਗਲੈਂਡ ਨੇ ਇੱਕ ਦਹਾਕੇ ਵਿੱਚ ਆਸਟ੍ਰੇਲੀਆ ਵਿਰੁੱਧ ਇਹ ਲੜੀ ਨਹੀਂ ਜਿੱਤੀ ਹੈ।
ਆਸਟ੍ਰੇਲੀਆ ਦੁਆਰਾ ਜਿੱਤੇ ਗਏ ਪਿਛਲੇ 5 ਐਸ਼ੇਜ਼ ਸੀਰੀਜ਼ ਦੇ ਨਤੀਜੇ ਹੇਠ ਲਿਖੇ ਅਨੁਸਾਰ ਹਨ:
- 2025-26: ਆਸਟ੍ਰੇਲੀਆ ਨੇ 3-0 ਦੀ ਅਜੇਤੂ ਲੀਡ ਲੈ ਲਈ ਹੈ
- 2023: ਸੀਰੀਜ਼ 2-2 ਨਾਲ ਡਰਾਅ ਹੋਈ (ਆਸਟ੍ਰੇਲੀਆ ਨੇ ਟਰਾਫੀ ਬਰਕਰਾਰ ਰੱਖੀ)
- 2021-22: ਆਸਟ੍ਰੇਲੀਆ ਨੇ ਸੀਰੀਜ਼ 4-0 ਨਾਲ ਜਿੱਤੀ
- 2019: ਸੀਰੀਜ਼ 2-2 ਨਾਲ ਡਰਾਅ ਹੋਈ (ਆਸਟ੍ਰੇਲੀਆ ਨੇ ਟਰਾਫੀ ਬਰਕਰਾਰ ਰੱਖੀ)
- 2017-18: ਆਸਟ੍ਰੇਲੀਆ ਨੇ ਸੀਰੀਜ਼ 4-0 ਨਾਲ ਜਿੱਤੀ
ਐਡੀਲੇਡ ਟੈਸਟ ਵਿੱਚ ਆਸਟ੍ਰੇਲੀਆ ਨੇ ਇੰਗਲੈਂਡ ਲਈ 435 ਦੌੜਾਂ ਦਾ ਟੀਚਾ ਰੱਖਿਆ। ਜਵਾਬ ਵਿੱਚ ਵਿਲ ਜੈਕਸ ਅਤੇ ਜੈਮੀ ਸਮਿਥ ਨੇ ਅੰਤ ਤੱਕ ਲੜਾਈ ਜਾਰੀ ਰੱਖਣ ਦੀ ਕੋਸ਼ਿਸ਼ ਕੀਤੀ ਪਰ ਟੀਮ ਸਿਰਫ਼ 352 ਦੌੜਾਂ ਹੀ ਬਣਾ ਸਕੀ। ਪੈਟ ਕਮਿੰਸ ਅਤੇ ਮਿਸ਼ੇਲ ਸਟਾਰਕ ਨੇ 3-3 ਵਿਕਟਾਂ ਲਈਆਂ। ਐਲੇਕਸ ਕੈਰੀ ਦੀ 106 ਅਤੇ 72 ਦੌੜਾਂ ਦੀ ਪਾਰੀ ਅਤੇ ਦੂਜੀ ਪਾਰੀ ਵਿੱਚ ਟ੍ਰੈਵਿਸ ਹੈੱਡ ਦੀਆਂ 170 ਦੌੜਾਂ, ਆਸਟ੍ਰੇਲੀਆ ਲਈ ਮਹੱਤਵਪੂਰਨ ਸਾਬਤ ਹੋਈਆਂ।
ਪਹਿਲੀ ਪਾਰੀ ਵਿੱਚ ਆਸਟ੍ਰੇਲੀਆ ਨੇ 371 ਦੌੜਾਂ ਬਣਾਈਆਂ ਜਿਸ ਵਿੱਚ ਐਲੇਕਸ ਕੈਰੀ ਦਾ ਇੱਕ ਸੈਂਕੜਾ ਅਤੇ ਖਵਾਜਾ ਦਾ 82 ਦੌੜਾਂ ਸ਼ਾਮਲ ਸਨ। ਜਵਾਬ ਵਿੱਚ ਇੰਗਲੈਂਡ ਸਿਰਫ਼ 286 ਦੌੜਾਂ ਹੀ ਬਣਾ ਸਕਿਆ। ਦੂਜੀ ਪਾਰੀ ਵਿੱਚ ਆਸਟ੍ਰੇਲੀਆ ਨੇ 349 ਦੌੜਾਂ ਜੋੜੀਆਂ ਜਿਸ ਵਿੱਚ ਹੈੱਡ ਦਾ ਸੈਂਕੜਾ ਵੀ ਸ਼ਾਮਲ ਸੀ ਅਤੇ 85 ਦੌੜਾਂ ਦੀ ਲੀਡ ਸ਼ਾਮਲ ਸੀ। ਫਿਰ ਇੰਗਲੈਂਡ ਨੂੰ 435 ਦੌੜਾਂ ਦਾ ਟੀਚਾ ਦਿੱਤਾ ਗਿਆ ਸੀ ਜਿਸਨੂੰ ਇੰਗਲੈਂਡ ਦੀ ਟੀਮ ਪ੍ਰਾਪਤ ਕਰਨ ਵਿੱਚ ਅਸਫਲ ਰਹੀ। ਆਸਟ੍ਰੇਲੀਆ ਨੇ ਹੁਣ ਲੜੀ ਵਿੱਚ ਇੱਕ ਅਜਿੱਤ ਲੀਡ ਲੈ ਲਈ ਹੈ ਪਰ ਇੰਗਲੈਂਡ ਹੁਣ ਸਨਮਾਨ ਬਚਾਉਣ ‘ਤੇ ਕੇਂਦ੍ਰਿਤ ਹੋਵੇਗਾ। ਚੌਥਾ ਟੈਸਟ 26 ਦਸੰਬਰ ਤੋਂ ਮੈਲਬੌਰਨ ਵਿੱਚ ਖੇਡਿਆ ਜਾਵੇਗਾ।