ਐੱਸਐੱਸਪੀ ਨੇ ਕੀਤੀ ਸਰਹੱਦੀ ਚੌਕੀਆਂ ਦੀ ਚੈਕਿੰਗ

ਅੰਮਿ੍ਤਸਰ – ਤਿਉਹਾਰੀ ਸੀਜ਼ਨ ਵਿਚ ਸ਼ਰਾਰਤੀ ਅਨਸਰਾਂ ਦੀਆਂ ਕਾਰਵਾਈਆਂ ਨੂੰ ਨਾਕਾਮ ਕਰਨ ਲਈ ਅਤੇ ਦਿਹਾਤੀ ਖੇਤਰ ਵਿਚ ਕਰਮਚਾਰੀਆਂ ਅਧਿਆਰੀਆਂ ਦੀਆਂ ਮੁਸ਼ਕਿਲਾਂ ਸੁਣਨ ਲਈ ਅੱਜ ਅੰਮਿ੍ਤਸਰ ਦਿਹਾਤੀ ਮੁਖੀਆਂ ਨੇ ਦਿਹਾਤੀ ਇਲਾਕੇ ਦੀ ਹਦੂਦ ਅੰਦਰ ਚੈਕਿੰਗ ਕੀਤੀ ਅਤੇ ਨਾਕਿਆਂ ਦੀ ਜਾਚ ਕੀਤੀ। ਇਸ ਦੇ ਨਾਲ ਹੀ ਆਈਜੀ ਬਾਰਡਰ ਰੇਂਜ ਆਈਪੀਐੱਸ ਮਨੀਸ਼ ਚਾਵਲਾ ਅਤੇ ਆਈਪੀਐਸ ਐੱਸਐੱਸਪੀ ਅੰਮਿ੍ਤਸਰ ਦਿਹਾਤੀ ਰਾਕੇਸ਼ ਕੌਸ਼ਲ ਸਮੇਤ ਐਸਐੱਫ ਅਧਿਕਾਰੀਆਂ ਕੁਲਵੰਤ ਕੁਮਾਰ ਕਮਾਡੈਂਟ (10 ਬਟਾਲੀਆਨ) , ਕੇਐੱਸ ਰਾਣਾ ਅਸਿਸਟੈਂਟ ਕਮਾਡੈਂਟ (10 ਬਟਾਲੀਅਨ), ਰਾਮ ਇੰਦਰ ਮੱਲ ਡਿਪਟੀ ਕਮਾਡੈਂਟ (73 ਬਟਾਲੀਆਨ), ਵਿਪਨ ਕੁਮਾਰ ਡੀਐੱਸਪੀ ਅਜਨਾਲਾ, ਐੱਸਆਈ ਕਰਮਪਾਲ ਸਿੰਘ ਦੁਆਰਾ ਥਾਣਾ ਰਮਦਾਸ ਅਤੇ ਥਾਣਾ ਅਜਨਾਲਾ ਦੀਆਂ ਬਾਰਡਰ ਨਾਲ ਲੱਗਦੀਆ ਬੀਐੱਸਐੱਫ ਚੌਂਕੀਆ ਧਰਮ ਪ੍ਰਕਾਸ਼, ਸਿੰਘਕੇ, ਪੰਜਗਰਾਈਆ, ਸ਼ਾਹਪੁਰ ਅਤੇ ਹੋਰ ਸੈਂਸਟਿਵ ਪੁਆਇੰਟਾਂ ਨੂੰ ਚੈੱਕ ਕੀਤਾ ਗਿਆ। ਇਸ ਮੌਕੇ ਆਈਜੀ ਬਾਰਡਰ ਰੇਂਜ ਅਤੇ ਐੱਸਐੱਸਪੀ ਅੰਮਿ੍ਤਸਰ ਦਿਹਾਤੀ ਦੁਆਰਾ ਉਕਤ ਪੁਆਇੰਟਾਂ ਤੋਂ ਡਿਊਟੀ ਕਰਦੇ ਕਰਮਚਾਰੀਆਂ ਦੀਆਂ ਮੁਸ਼ਕਲਾਂ ਨੂੰ ਸੁਣਿਆ ਗਿਆ ਅਤੇ ਉਨਾਂ੍ਹ ਦੀਆਂ ਸੁੱਖ ਸਹੂਲਤਾਂ ਦਾ ਨਰੀਖਣ ਵੀ ਕੀਤਾ ਗਿਆ। ਇਸ ਮੌਕੇ ਆਈਜੀ ਬਾਰਡਰ ਰੇਂਜ ਦੁਆਰਾ ਬੀਐੱਸਐੱਫ ਦੇ ਅਧਿਕਾਰੀਆਂ ਨਾਲ ਮੀਟਿੰਗ ਵੀ ਕੀਤੀ, ਜੋ ਮੀਟਿੰਗ ਦੌਰਾਨ ਅੱਗੇ ਆ ਰਹੇ ਤਿਉਹਾਰਾਂ ਨੂੰ ਮੱਦੇ ਨਜਰ ਰੱਖਦੇ ਹੋਏ ਬਾਰਡਰ ਪਾਰ ਤੋਂ ਹੋਣ ਵਾਲੀ ਇੰਨਫਿਲਟੇ੍ਸ਼ਨ ਨੂੰ ਰੋਕਣ ਦੇ ਢੰਗ ਤਰੀਕਿਆਂ ‘ਤੇ ਵਿਚਾਰ ਕੀਤਾ ਗਿਆ। ਇਸ ਤੋਂ ਇਲਾਵਾ ਮੀਟਿੰਗ ਦੌਰਾਨ ਬਾਰਡਰ ਪਾਰ ਤੋਂ ਹੋਣ ਵਾਲੀ ਡਰੋਨ ਐਕਟੀਵਿਟੀ, ਧੁੰਦ ਦੌਰਾਨ ਪੈਟਰੋਲੰਗਿ ਵਿਚ ਆਉਣ ਵਾਲੀਆਂ ਮੁਸ਼ਕਿਲਾਂ ਆਦਿ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ।

Related posts

ਅਕਾਲ ਤਖ਼ਤ ਸਰਵ-ਉੱਚ ਹੈ, ਮੈਂ ਨਿਮਾਣੇ ਸ਼ਰਧਾਲੂ ਸਿੱਖ ਵਜੋਂ ਪੇਸ਼ ਹੋਵਾਂਗਾ : ਮੁੱਖ-ਮੰਤਰੀ ਭਗਵੰਤ ਸਿੰਘ ਮਾਨ

‘ਆਪ ਸਰਕਾਰ ‘ਸਾਮ, ਦਾਮ, ਦੰਡ, ਭੇਦ’ ਨੀਤੀ ਅਧੀਨ ਸੁਖਬੀਰ ਬਾਦਲ ਨੂੰ ਕਿਸੇ ਵੀ ਝੂਠੇ ਮਾਮਲੇ ਵਿੱਚ ਫਸਾਉਣ ਚਾਹੁੰਦੀ : ਸ਼੍ਰੋਮਣੀ ਅਕਾਲੀ ਦਲ

ਲੋਹੜੀ ਜਸ਼ਨ ਸਦਭਾਵਨਾ ਨੂੰ ਵਧਾਉਂਦੇ ਹਨ ਤੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਦੇ : ਰਾਜਪਾਲ