ਲਹਿਰਾਗਾਗਾ – ਜਦੋਂ ਤੱਕ ਗੁਲਾਬੀ ਸੂੰਡੀ ਨਾਲ ਖ਼ਰਾਬ ਹੋਏ ਨਰਮੇ ਦਾ ਮੁਆਵਜ਼ਾ ਨਹੀਂ ਮਿਲਦਾ, ਉਦੋਂ ਤੱਕ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਕਾਂਗਰਸ ਸਰਕਾਰ ਦਾ ਕਿਸੇ ਵੀ ਛੋਟੇ-ਮੋਟੇ ਨੁਮਾਇੰਦਿਆਂ ਨੂੰ ਪਿੰਡਾਂ ਵਿੱਚ ਨਹੀਂ ਵੜਨ ਦਿੱਤਾ ਜਾਵੇਗਾ। ਪਿੰਡਾਂ ਸ਼ਹਿਰਾਂ ਵਿਚ ਮੁਆਵਜ਼ਾ ਦੇਣ ਸਬੰਧੀ ਲਗਾਏ ਪ੍ਰਚਾਰ ਬੋਰਡਾਂ ਉੱਤੇ ਕਾਲਖ ਫੇਰਨ ਦੇ ਸੂਬਾ ਕਮੇਟੀ ਦੇ ਐਲਾਨ ਮੁਤਾਬਕ ਲਹਿਰਾ ਅੱਜ ਸ਼ਹਿਰ ਵਿਚ ਬਲਾਕ ਦੇ ਆਗੂਆਂ ਨੇ ਕਿਸਾਨਾਂ ਮਜ਼ਦੂਰਾਂ ਦੀ ਵੱਡੀ ਗਿਣਤੀ ਲੈ ਕੇ ਕਾਲਖ ਫ਼ੇਰੀ ਗਈ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਵਲੋਂ ਲਿਪਾ ਪੋਚੀ ਕਰਨ ਲਈ ਬਣਾਏ ਹਨ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਇਆ ਗਿਆ ਹੈ।ਪੰਜਾਬ ਵਿੱਚ ਗੁਲਾਬੀ ਸੁੰਡੀ ਦੇ ਕਹਿਰ ਨੇ ਕਿਸਾਨਾਂ- ਮਜ਼ਦੂਰਾਂ ਨੂੰ ਮਾਰ ਕੇ ਰੱਖ ਦਿੱਤਾ ਹੈ । ਮਹਿੰਗੇ ਠੇਕੇ ਤੇ ਜ਼ਮੀਨਾਂ ਲੈ ਕੇ ਕਿਸਾਨਾਂ ਨੇ ਨਰਮਾ ਲਗਾਇਆ ਸੀ,ਪਰ ਬੀਜ ,ਖਾਦਾਂ ਅਤੇ ਸਪਰੇਹਾਂ ਮਾੜੀਆਂ ਮਿਲਣ ਕਰਕੇ ਪੁਤਾਂ ਵਾਂਗ ਪਾਲੀ ਫ਼ਸਲ ਤੂੰ ਜਦੋਂ ਕੁਝ ਪ੍ਰਾਪਤ ਨਹੀਂ ਹੋਇਆ ਤਾਂ ਆਪਣੇ ਹੱਥੀਂ ਰੋਂਦੇ ਕੁਰਲਾਉਂਦੇ ਇਹ ਫਸਲ ਵਾਹੁਣੀ ਪਈ।ਉਹਨਾਂ ਕਿਹਾ ਕਿ 25 ਤੋਂ 29 ਅਕਤੂਬਰ ਤੱਕ ਬਠਿੰਡਾ ਦੇ ਮਿਨੀ ਸੈਕਟਰੀਏਟ ਦਫ਼ਤਰ ਦੇ ਲਗਾਤਾਰ ਘਿਰਾਓ ਤੋਂ ਬਾਅਦ ਸਰਕਾਰ ਨੇ ਕੁਝ ਵੀ ਪੱਲੇ ਨਹੀਂ ਪਾਇਆ। ਸਰਕਾਰ ਦੇ ਅਜਿਹੇ ਵਤੀਰੇ ਨੂੰ ਵੇਖਦਿਆਂ ਕਿਸਾਨਾਂ ਮਜ਼ਦੂਰਾਂ ਦੇ ਮਨਾਂ ਵਿਚ ਭਾਰੀ ਰੋਸ ਹੈ। ਉਹ ਉਨ੍ਹਾਂ ਟਾਇਮ ਕਾਂਗਰਸ ਦਾ ਵਿਰੋਧ ਕੀਤਾ ਜਾਵੇਗਾ ਜਿਨ੍ਹਾਂ ਟਾਇਮ ਮੁਆਵਜ਼ਾ ਨਹੀਂ ਮਿਲਦਾ।ਇਸ ਮੌਕੇ ਸੂਬਾ ਸਿੰਘ ਸੰਗਤਪੁਰਾ, ਬਹਾਦਰ ਸਿੰਘ ਭੁਟਾਲ ਖੁਰਦ, ਮੱਖਣ ਸਿੰਘ ਪਾਪੜਾ, ਹਰਜਿੰਦਰ ਸਿੰਘ ਨੰਗਲਾ, ਰਾਮਾ ਸਿੰਘ ਢੀਂਡਸਾ, ਜਗਦੀਪ ਸਿੰਘ ਲਹਿਲ ਖੁਰਦ, ਜੈਦੀਪ ਸਿੰਘ ਲਹਿਲ ਖੁਰਦ, ਕਰਨੈਲ ਸਿੰਘ ਗਨੋਟਾ, ਰਾਮਚੰਦ ਸਿੰਘ ਚੋਟੀਆਂ, ਪਰੀਤਮ ਸਿੰਘ ਲਹਿਲ ਕਲਾ, ਕੁਲਦੀਪ ਸਿੰਘ ਰਾਮਗੜ੍ਹ, ਬਬਲੀ ਘੋੜੇਨਬ ,ਜਸਵੰਤ ਕੌਰ ਰਾਏਧਰਾਣਾ, ਦਰਸ਼ਨਾਂ ਕੋਰ ਲਦਾਲ, ਦਲੀਪ ਕੌਰ ਗਾਗਾ, ਅਤੇ ਹੋਰ ਆਗੂ ਹਾਜ਼ਰ ਸਨ।