ਕੋਰੋਨਾ ਵਾਇਰਸ ਦੇ ਵੱਧ ਰਹੇ ਕਹਿਰ ਦੇ ਦੌਰਾਨ ਭਾਰਤ ਵਿੱਚ ਚਿਕਨ ਦੀ ਵਿਕਰੀ ਵਿੱਚ 50 ਪ੍ਰਤੀਸ਼ਤ ਤੋਂ ਵੱਧ ਦੀ ਗਿਰਾਵਟ ਆਈ ਹੈ। ਚਿਕਨ ਦੀਆਂ ਕੀਮਤਾਂ ਪਿਛਲੇ ਇਕ ਮਹੀਨੇ ਵਿਚ 70 ਪ੍ਰਤੀਸ਼ਤ ਤੋਂ ਵੀ ਜ਼ਿਆਦਾ ਘੱਟ ਗਈਆਂ ਹਨ।
ਗੋਦਰੇਜ ਐਗਰੋਵੇਟ ਦੇ ਇਕ ਉੱਚ ਅਧਿਕਾਰੀ ਨੇ ਵੀਰਵਾਰ ਨੂੰ ਕਿਹਾ ਕਿ ਅਜਿਹੀਆਂ ਅਫਵਾਹਾਂ ਸੋਸ਼ਲ ਮੀਡੀਆ ‘ਤੇ ਚੱਲ ਰਹੀਆਂ ਹਨ ਕਿ ਚਿਕਨ ਤੋਂ ਕੋਰੋਨਾ ਵਾਇਰਸ ਫੈਲ ਸਕਦੀ ਹੈ। ਇਸ ਦੇ ਕਾਰਨ ਬਾਜ਼ਾਰ ਵਿੱਚ ਚਿਕਨ ਦੀ ਕੀਮਤ ਅਤੇ ਵਿਕਰੀ ਦੋਵੇਂ ਹੇਠਾਂ ਆ ਗਏ ਹਨ।
ਗੋਦਰੇਜ ਐਗਰੋਵੇਟ ਦੇ ਮੈਨੇਜਿੰਗ ਡਾਇਰੈਕਟਰ ਬੀਐਸ ਯਾਦਵ ਨੇ ਕਿਹਾ ਕਿ ਗਰੁੱਪ ਦੀ ਪੋਲਟਰੀ ਬ੍ਰਾਂਚ – ਗੋਦਰੇਜ ਟਾਇਸਨ ਫੂਡਜ਼ ਉਪਰ ਵੀ ਇਸਦਾ ਅਸਰ ਪਿਆ ਹੈ ਕਿਉਂਕਿ ਪਿਛਲੇ ਇੱਕ ਮਹੀਨੇ ਵਿੱਚ ਉਨ੍ਹਾਂ ਦੀ ਵਿਕਰੀ ਵਿੱਚ 40 ਪ੍ਰਤੀਸ਼ਤ ਦੀ ਕਮੀ ਆਈ ਹੈ। ਪਹਿਲਾਂ ਕੰਪਨੀ ਇੱਕ ਹਫ਼ਤੇ ਵਿੱਚ ਛੇ ਲੱਖ ਚਿਕਨ ਵੇਚਦੀ ਸੀ ਜੋ ਕਿ ਹੁਣ ਕਾਫ਼ੀ ਘੱਟ ਗਈ ਹੈ। ਉਨ੍ਹਾਂ ਕਿਹਾ ਜੇ ਅਗਲੇ 2-3 ਮਹੀਨਿਆਂ ਵਿਚ ਜੇ
ਵਰਨਣਯੋਗ ਹੈ ਕਿ ਗੋਦਰੇਜ ਟਾਇਸਨ ਫੂਡਜ਼ ‘ਰੀਅਲ ਗੁੱਡ ਚਿਕਨ’ ਅਤੇ ‘ਯੰਮੀਜ਼’ ਦੇ ਬ੍ਰਾਂਡ ਦੇ ਤਹਿਤ ਤਾਜ਼ੇ ਅਤੇ ਫਰੋਜ਼ਨ ਚਿਕਨ ਨੂੰ ਵੇਚਦਾ ਹੈ। ਇਹ ਦੇਸ਼ ਵਿੱਚ ਚਿਕਨ ਦਾ ਸਭ ਤੋਂ ਵੱਡਾ ਉਤਪਾਦਕ ਹੈ ਅਤੇ ਇਸਦੇ ਬਾਅਦ ਵੈਂਕੀ ਅਤੇ ਸੁਗੁਨਾ ਦਾ ਸਥਾਨ ਆਉਂਦਾ ਹੈ। ਯਾਦਵ ਨੇ ਕਿਹਾ ਕਿ ਭਾਰਤ ਵਿਚ ਪ੍ਰਤੀ ਵਿਅਕਤੀ ਚਿਕਨ ਦੀ ਖਪਤ ਸਾਲਾਨਾ 4.5 ਕਿਲੋਗ੍ਰਾਮ ਹੈ ਜਦਕਿ ਇਸ ਮਾਮਲੇ ਵਿਚ ਵਿਸ਼ਵ ਪੱਧਰ ਤੇ ਔਸਤਨ 11 ਕਿਲੋਗ੍ਰਾਮ ਹੈ। ਸਭ ਤੋਂ ਵੱਧ ਔਸਤਨ 13 ਕਿਲੋ ਖਪਤ ਤਾਮਿਲਨਾਡੂ ਵਿੱਚ ਹੈ ਅਤੇ ਸਭ ਤੋਂ ਘੱਟ ਖਪਤ ਰਾਜਸਥਾਨ ਅਤੇ ਮੱਧ ਪ੍ਰਦੇਸ਼ ਵਿੱਚ ਹੈ।
ਅਫਵਾਹਾਂ ਨੂੰ ਰੋਕਣ ਵਾਲਿਆਂ ਖਿਲਾਫ ਕਾਰਵਾਈ ਦੀ ਮੰਗ
ਇੱਕੇ ਹਫਤੇ ਵਿਚ ਚਿਕਨ ਦੀ ਵਿਕਰੀ 3.5 ਕਰੋੜ ਰਹਿ ਗਈ
ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਇੱਕ ਹਫ਼ਤੇ ਵਿੱਚ ਚਿਕਨ ਦੀ ਵਿਕਰੀ 7.5 ਕਰੋੜ ਦੇ ਮੁਕਾਬਲੇ ਘੱਟ ਕੇ ਸਿਰਫ਼ 3.5 ਕਰੋੜ ਰਹਿ ਗਈ ਹੈ ਜਦਕਿ ਥੋਕ ਮੁੱਲ ਜੋ ਕਿ ਪਿਛਲੇ ਇੱਕ ਮਹੀਨੇ ਵਿੱਚ 100 ਰੁਪਏ ਕਿੱਲੋ ਸੀ, ਬਾਜ਼ਾਰ ਵਿੱਚ 35 ਰੁਪਏ ਪ੍ਰਤੀ ਕਿਲੋ ਰਹਿ ਗਿਆ ਹੈ ਜਦਕਿ ਇਸ ਦੀ ਲਾਗਤ ਕੀਮਤ ਹੀ 75 ਰੁਪਏ ਪ੍ਰਤੀ ਕਿੱਲੋ ਹੈ।
ਪਸ਼ੂ ਪਾਲਣ ਮੰਤਰੀ ਨੇ ਕੀ ਕਿਹਾ
ਭਾਰਤ ਸਰਕਾਰ ਦੇ ਪਸ਼ੂ ਪਾਲਣ ਮੰਤਰੀ ਗਿਰੀਰਾਜ ਸਿੰਘ ਨੇ ਹਾਲ ਹੀ ਵਿੱਚ ਕਿਹਾ ਹੈ ਕਿ ਮਨਘੜਤ ਜਾਣਕਾਰੀ ਨਜ਼ਰਅੰਦਾਜ਼ ਕਰਨਾ ਚਾਹੀਦਾ ਹੈ ਕਿਉਂਕਿ ਕੋਰੋਨਾ ਵਾਇਰਸ ਨਾਲ ਪੋਲਟਰੀ ਉਤਪਾਦਾਂ ਦਾ ਕੋਈ ਸਬੰਧ ਨਹੀਂ ਹੁੰਦਾ। ਇਹ ਚਿਕਨ ਪੂਰੀ ਤਰ੍ਹਾਂ ਸੁਰੱਖਿਅਤ ਹਨ। ਲੋਕ ਬੇਝਿਜਕ ਹੋ ਕੇ ਪੋਲਟਰੀ ਚਿਕਨ ਦਾ ਸੇਵਨ ਕਰਨਾ ਨਿਸ਼ਚਤ ਕਰ ਸਕਦੇ ਹਨ।
ਪਸ਼ੂ ਪਾਲਣ ਮੰਤਰਾਲੇ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਕੋਰੋਨਾ ਵਾਇਰਸ ਦਾ ਪੋਲਟਰੀ ਉਤਪਾਦਾਂ ਨਾਲ ਕੋਈ ਸੰਪਰਕ ਦੁਨੀਆ ਭਰ ਵਿੱਚ ਨਹੀਂ ਮਿਲਿਆ ਹੈ ਅਤੇ ਨਾ ਹੀ ਪੋਲਟਰੀ ਪੰਛੀ ਜਾਂ ਪੋਲਟਰੀ ਉਤਪਾਦਾਂ ਤੋਂ ਕਿਸੇ ਵਿੱਚ ਇਹ ਵਾਇਰਸ ਫੈਲਿਆ ਹੈ।