ਕੀ ਈਸਟਰ ਤੋਂ ਬਾਅਦ ਆਸਟ੍ਰੇਲੀਆ ਨੂੰ ਤੇਲ ਸੰਕਟ ਨਾਲ ਜੂਝਣਾ ਪੈ ਸਕਦਾ ?

ਲੋਕਾਂ ਅੰਦਰ ਡਰ ਹੈ ਕਿ ਈਸਟਰ ਤੋਂ ਬਾਅਦ ਆਸਟ੍ਰੇਲੀਅਨ ਲੋਕਾਂ ਨੂੰ ਤੇਲ ਦੀ ਵਰਤੋਂ ‘ਤੇ ਪਾਬੰਦੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਖਾੜੀ ਯੁੱਧ ਕਾਰਣ, ਪੂਰੀ ਦੁਨੀਆਂ ਦੇ ਵਿੱਚ ਚੱਲ ਰਹੇ ਵੱਡੇ ਤੇਲ ਸੰਕਟ ਦੇ ਚੱਲਦਿਆਂ, ਕੀ ਆਸਟ੍ਰੇਲੀਆ ਦੇ ਵਿੱਚ ਈਸਟਰ ਤੋਂ ਬਾਅਦ ਤੇਲ ਦੀ ਕਮੀ ਹੋ ਸਕਦੀ ਹੈ ? ਤੇਲ ਸੰਕਟ ਦੀ ਕਮੀ ਦਾ ਸ੍ਹਾਮਣਾ ਕਰ ਰਹੇ ਹੋਰਨਾਂ ਦੇਸ਼ਾਂ ਦੇ ਲੋਕਾਂ ਵਾਂਗ, ਇੱਕ ਸਵਾਲ ਜਾਂ ਡਰ ਹਰੇਕ ਆਸਟ੍ਰੇਲੀਅਨ ਦੇ ਅੰਦਰ ਵੀ ਚੱਲ ਰਿਹਾ ਹੈ। ਲੋਕਾਂ ਅੰਦਰ ਡਰ ਹੈ ਕਿ ਈਸਟਰ ਤੋਂ ਬਾਅਦ ਆਸਟ੍ਰੇਲੀਅਨ ਲੋਕਾਂ ਨੂੰ ਤੇਲ ਦੀ ਵਰਤੋਂ ‘ਤੇ ਪਾਬੰਦੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਆਸਟ੍ਰੇਲੀਅਨ ਸਰਕਾਰ ਦੇ ਵਲੋਂ ਭਰੋਸਾ ਦਿਵਾਇਆ ਜਾ ਰਿਹਾ ਹੈ ਕਿ ਦੇਸ਼ ਵਿੱਚ ਤੇਲ ਦੀ ਸਪਲਾਈ ਸੁਰੱਖਿਅਤ ਹੈ ਅਤੇ ਸਭ ਕੁੱਝ ਕਾਬੂ ਹੇਠ ਹੈ। ਸਰਕਾਰ ਦੇ ਵਲੋਂ ਤੇਲ ਸਪਲਾਈ ਨੂੰ ਯਕੀਨੀ ਬਨਾਉਣ ਦੇ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਸਰਕਾਰ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਤੇਲ ਦੀ ਸਪਲਾਈ ਪੂਰੀ ਨਹੀਂ ਪੈ ਰਹੀ ਅਤੇ ਸਮਝਿਆ ਜਾ ਰਿਹਾ ਹੈ ਅਗਲੇ ਕੁੱਝ ਦਿਨਾਂ ਵਿੱਚ ਫਿਊਲ ਦੀ ਘਾਟ ਮਹਿਸੂਸ ਹੋ ਸਕਦੀ ਹੈ।

ਇਸ ਸਬੰਧੀ ਊਰਜਾ ਮਾਹਿਰਾਂ ਦਾ ਮੰਨਣਾ ਹੈ ਕਿ, “ਜੇਕਰ ਖਾੜੀ ਦੇ ਵਿੱਚ ਸਪਲਾਈ ਯਤਨਾਂ ਵਿੱਚ ਵਿਘਨ ਪੈਂਦਾ ਹੈ ਤਾਂ ਤੇਲ ਨੂੰ ਆਸਟ੍ਰੇਲੀਆ ਤੱਕ ਪਹੁੰਚਣ ਵਿੱਚ ਲੰਬਾ ਸਮਾਂ ਲੱਗ ਸਕਦਾ ਹੈ। ਆਸਟ੍ਰੇਲੀਆ ਦੇ ਵਿੱਚ ਕਈ ਪੈਟਰੋਲ ਪੰਪ ਤੇਲ ਸਪਲਾਈ ਨਾ ਮਿਲਣ ਕਾਰਣ ਬੰਦ ਹਨ ਪਰ ਅਸਲ ਚੁਣੌਤੀ ਅਪ੍ਰੈਲ ਤੋਂ ਸ਼ੁਰੂ ਹੋਣ ਦੀ ਸੰਭਾਵਨਾ ਹੈ। ਖਾੜੀ ਯੁੱਧ ਬੇਸ਼ੱਕ ਅੱਜ ਜਾਂ ਕੱਲ੍ਹ ਨੂੰ ਖਤਮ ਹੋ ਜਾਂਦਾ ਹੈ ਤਾਂ ਵੀ ਸਪਲਾਈ ਨੂੰ ਬਹਾਲ ਹੋਣ ਵਿੱਚ ਕਈ ਹਫ਼ਤੇ ਲੱਗ ਜਾਣ ਦੀ ਸੰਭਾਵਨਾ ਹੈ। ਜੇ ਹਾਲਾਤ ਨਹੀਂ ਸੰਭਲੇ ਤਾਂ ਲੋਕਾਂ ਨੂੰ ਆਉਣ ਵਾਲੇ ਸਮੇਂ ਵਿੱਚ ਤੇਲ ਦੀ ਕਮੀ ਅਤੇ ਇਸ ਸਬੰਧੀ ਹੋਰ ਕਈ ਤਰ੍ਹਾਂ ਦੀਆਂ ਪਾਬੰਦੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।”

Related posts

ਟਰੰਪ ਕੋਰਟ ਵਿੱਚ ਨਿੱਜੀ ਤੌਰ ‘ਤੇ ਹਾਜ਼ਰ ਹੋਣ ਵਾਲੇ ਪਹਿਲੇ ਅਮਰੀਕਨ ਰਾਸ਼ਟਰਪਤੀ ਬਣ ਗਏ !

7 ਸਾਲਾਂ ਬਾਅਦ ਈਰਾਨ ਦੇ ਖੜਗ ਟਾਪੂ ਤੋਂ ਕੱਚੇ ਤੇਲ ਦਾ ਪਹਿਲਾ ਟੈਂਕਰ ਭਾਰਤ ਪੁੱਜੇਗਾ

ਅਸੀਂ ‘ਨਫ਼ਰਤ’ ਦੀ ਥਾਂ ਵਿਕਟੋਰੀਅਨਾਂ ਦੀ ਜ਼ਿੰਦਗੀ ਨੂੰ ਸੁਰੱਖਿਅਤ ਤੇ ਹੋਰ ਕਿਫਾਇਤੀ ਬਣਾ ਰਹੇ ਹਾਂ – ਪ੍ਰੀਮੀਅਰ ਐਲਨ