ਕੇਂਦਰੀ ਗ੍ਰਹਿ ਮੰਤਰਾਲੇ ਦੇ ਦਫ਼ਤਰ ’ਚ ਅੱਗ ਲੱਗਣ ਕਾਰਨ ਮਚਿਆ ਹੜਕੰਪ

ਨਵੀਂ ਦਿੱਲੀ – ਦਿੱਲੀ ’ਚ ਕੇਂਦਰੀ ਸਕੱਤਰੇਤ ਦੇ ਉੱਤਰੀ ਬਲਾਕ ’ਚ ਸਥਿਤ ਗ੍ਰਹਿ ਮੰਤਰਾਲੇ (M81) ਦੇ ਦਫਤਰ ਦੀ ਦੂਜੀ ਮੰਜ਼ਿਲ ’ਤੇ ਮੰਗਲਵਾਰ ਨੂੰ ਅੱਗ ਲੱਗ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਅੱਗ ਬੁਝਾਊ ਵਿਭਾਗ ਦੇ ਅਧਿਕਾਰੀ ਨੇ ਦਸਿਆ ਕਿ ਅੱਗ ਲੱਗਣ ਕਾਰਨ ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।ਦਿੱਲੀ ਫਾਇਰ ਸਰਵਿਸ (ਡੀਐਫਐਸ) ਦੇ ਇਕ ਸੀਨੀਅਰ ਅਧਿਕਾਰੀ ਨੇ ਦਸਿਆ ਕਿ ਸੂਚਨਾ ਮਿਲਣ ਤੋਂ ਤੁਰੰਤ ਬਾਅਦ ਫਾਇਰ ਬਿ੍ਰਗੇਡ ਦੀਆਂ ਸੱਤ ਗੱਡੀਆਂ ਮੌਕੇ ’ਤੇ ਪਹੁੰਚੀਆਂ ਅਤੇ ਸਵੇਰੇ 9:35 ਵਜੇ ਅੱਗ ’ਤੇ ਕਾਬੂ ਪਾ ਲਿਆ ਗਿਆ। ਡੀਐਫਐਸ ਦੇ ਅਨੁਸਾਰ, ਗ੍ਰਹਿ ਮੰਤਰਾਲੇ ਦੇ ਦਫ਼ਤਰ ਦੇ ਆਈਸੀ ਡਿਵੀਜ਼ਨ ਵਿਚ ਦੂਜੀ ਮੰਜ਼ਿਲ ’ਤੇ ਸਵੇਰੇ 9.20 ਵਜੇ ਅੱਗ ਲੱਗਣ ਦੀ ਸੂਚਨਾ ਮਿਲੀ, ਜਿਸ ਤੋਂ ਬਾਅਦ ਫਾਇਰਫਾਈਟਰਜ਼ ਨੇ 9.35 ਵਜੇ ਅੱਗ ’ਤੇ ਕਾਬੂ ਪਾਇਆ।ਅਧਿਕਾਰੀ ਨੇ ਦਸਿਆ ਕਿ ਜ਼ੀਰੋਕਸ ਮਸ਼ੀਨ, ਕੁੱਝ ਕੰਪਿਊਟਰ ਅਤੇ ਕੁੱਝ ਦਸਤਾਵੇਜ਼ਾਂ ਨੂੰ ਅੱਗ ਲੱਗ ਗਈ ਸੀ। ਉਨ੍ਹਾਂ ਕਿਹਾ ਕਿ ਇਸ ਘਟਨਾ ਵਿਚ ਕਿਸੇ ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ। ਅਧਿਕਾਰੀ ਨੇ ਦਸਿਆ ਕਿ ਅੱਗ ਲੱਗਣ ਸਮੇਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਇਮਾਰਤ ਵਿਚ ਮੌਜੂਦ ਨਹੀਂ ਸਨ ਪਰ ਕਈ ਸੀਨੀਅਰ ਅਧਿਕਾਰੀ ਉੱਥੇ ਮੌਜੂਦ ਸਨ।

Related posts

ਪੱਛਮੀ ਬੰਗਾਲ ‘ਚ 152 ਸੀਟਾਂ ਅਤੇ ਤਾਮਿਲਨਾਡੂ ‘ਚ 234 ਸੀਟਾਂ ‘ਤੇ ਵੋਟਿੰਗ ਜਾਰੀ

ਭਾਰਤ ‘ਚ ਅਰਬਪਤੀਆਂ ਦੀ ਗਿਣਤੀ ਅਮਰੀਕਾ ਤੇ ਚੀਨ ਤੋਂ ਬਾਅਦ ਸਭ ਤੋਂ ਵੱਧ

ਕਿਸੇ ਨਾਲ ਵੀ ਬੇਇਨਸਾਫ਼ੀ ਨਹੀਂ ਹੋਣ ਦਿੱਤੀ ਜਾਵੇਗੀ – ਯੋਗੀ ਆਦਿੱਤਿਆਨਾਥ