ਖਾੜੀ ਦੇਸ਼ਾਂ ‘ਚ ਪੀਐੱਫਆਈ ਨੇ ਮਜ਼ਬੂਤ ਕੀਤੀਆਂ ​​ਜੜ੍ਹਾਂ

ਨਵੀਂ ਦਿੱਲੀ – ਪੀਐੱਫਆਈ ਨੇ ਕਥਿਤ ਤੌਰ ‘ਤੇ ਹਵਾਲਾ ਰਾਹੀਂ ਆਪਣੇ ਯੂਏਈ ਅਤੇ ਖਾੜੀ ਦੇਸ਼ਾਂ ਦੇ ਮੈਂਬਰਾਂ ਤੋਂ ਵੱਡੀ ਰਕਮ ਪ੍ਰਾਪਤ ਕੀਤੀ ਸੀ। ਉਪਰੋਕਤ ਜਾਣਕਾਰੀ ਦਿੰਦਿਆਂ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਦੇ ਸੂਤਰਾਂ ਨੇ ਦੱਸਿਆ ਕਿ ਖਾੜੀ ਦੇਸ਼ਾਂ ਤੋਂ ਫੰਡ ਭੇਜਣ ਲਈ ਪੀਐੱਫਆਈ ਦੇ ਮੈਂਬਰਾਂ ਵੱਲੋਂ ਪ੍ਰਵਾਸੀ ਭਾਰਤੀਆਂ ਦੇ ਖਾਤਿਆਂ ਦੀ ਵਰਤੋਂ ਕੀਤੀ ਜਾ ਰਹੀ ਸੀ। ਸੂਤਰਾਂ ਨੇ ਦੱਸਿਆ ਕਿ ਫੰਡ ਮਿਲਣ ਤੋਂ ਬਾਅਦ ਮੈਂਬਰ ਇਸ ਨੂੰ ਕਿਸੇ ਹੋਰ ਖਾਤੇ ‘ਚ ਟਰਾਂਸਫਰ ਕਰ ਦਿੰਦੇ ਸਨ। ਬਾਅਦ ਵਿੱਚ ਇਹ ਰਕਮ ਇਧਰ-ਉਧਰ ਘੁੰਮ ਕੇ ਪੀਐਫਆਈ ਤੱਕ ਪਹੁੰਚ ਜਾਂਦੀ ਸੀ।
ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਪੀਐੱਫਆਈ ਦੇ ਸਮਰਥਕ ਅਤੇ ਮੈਂਬਰ ਯੂਏਈ, ਕਤਰ, ਤੁਰਕੀ ਅਤੇ ਓਮਾਨ ਵਿੱਚ ਕੰਮ ਕਰ ਰਹੇ ਸਨ। ਇਨ੍ਹਾਂ ਦੇਸ਼ਾਂ ਤੋਂ ਉਹ ਨੂੰ ਵਿੱਤੀ ਮਦਦ ਦੇ ਰਹੇ ਸਨ। ਇਹ ਪੈਸਾ ਕਥਿਤ ਤੌਰ ‘ਤੇ ਪੀਐੱਫਆਈ ਦੁਆਰਾ ਏਜੰਸੀਆਂ ਦੀਆਂ ਨਜ਼ਰਾਂ ਤੋਂ ਛੁਪਾਇਆ ਗਿਆ ਸੀ। ਇੰਨਾ ਹੀ ਨਹੀਂ, ਪੀਐੱਫਆਈ ਨੇ ਜਾਂਚ ਏਜੰਸੀਆਂ ਨੂੰ ਮੂਰਖ ਬਣਾਉਣ ਲਈ ਕਈ ਫ਼ਰਜ਼ੀ ਸੰਗਠਨ ਬਣਾਏ। ਇਨ੍ਹਾਂ ਵਿਚੋਂ ਤਿੰਨ ਵਿਦੇਸ਼ ਵਿਚ ਸਥਾਪਿਤ ਕੀਤੇ ਸਨ।
ਸੂਤਰਾਂ ਨੇ ਕਿਹਾ ਕਿ ਪਿਛਲੇ ਦੋ ਸਾਲਾਂ ਵਿੱਚ, ਕਈ ਪੀਐੱਫਆਈ ਕਾਰਕੁਨਾਂ ਨੇ ਯੂਏਈ ਦੀ ਯਾਤਰਾ ਕੀਤੀ। ਕਥਿਤ ਤੌਰ ‘ਤੇ ਇਸ ਦਾ ਮਕਸਦ ਸੰਗਠਨ ਲਈ ਫੰਡ ਇਕੱਠਾ ਕਰਨਾ ਸੀ। PFI ਦੇ ਮੈਂਬਰਾਂ ਦੁਆਰਾ ਕਥਿਤ ਤੌਰ ‘ਤੇ ਹਵਾਲਾ ਰਾਹੀਂ ਭਾਰਤ ਨੂੰ ਵੱਡੀ ਮਾਤਰਾ ਵਿੱਚ ਨਕਦੀ ਭੇਜੀ ਗਈ ਸੀ। ਪੀਐੱਫਆਈ ਦੇ ਕਾਰਕੁਨਾਂ ਨੇ ਹਵਾਲਾ ਰੂਟਾਂ ਰਾਹੀਂ ਓਮਾਨ ਤੋਂ ਭਾਰਤ ਨੂੰ ਕਰੀਬ 44 ਲੱਖ ਰੁਪਏ ਭੇਜੇ।
ਏਜੰਸੀਆਂ ਦਾ ਦੋਸ਼ ਹੈ ਕਿ ਪੀਐੱਫਆਈ ਨੇ ਖਾੜੀ ਦੇਸ਼ਾਂ ਵਿੱਚ ਆਪਣੇ ਮੈਂਬਰਾਂ ਅਤੇ ਕਾਰੋਬਾਰੀਆਂ ਨੂੰ ਕੱਟੜਪੰਥੀ ਬਣਾ ਕੇ ਫੰਡ ਇਕੱਠਾ ਕੀਤਾ। ਸੂਤਰਾਂ ਨੇ ਕਿਹਾ ਕਿ ਪੀਐੱਫਆਈ ਵਪਾਰੀਆਂ ਨੂੰ ਭਰਮਾਉਣ ਲਈ ਵਿਸ਼ੇਸ਼ ਵੀਡੀਓ ਦਿਖਾਉਂਦੀ ਸੀ ਤਾਂ ਜੋ ਇਹ ਦਿਖਾਇਆ ਜਾ ਸਕੇ ਕਿ ਭਾਰਤ ਵਿੱਚ ਮੁਸਲਮਾਨ ਕਿੰਨੇ ਅਸੁਰੱਖਿਅਤ ਹਨ। ਸੈਫੂ, ਜੋ ਅਬੂ ਧਾਬੀ ਵਿੱਚ ਪੀਐੱਫਆਈ ਦਾ ਕਥਿਤ ਮੈਂਬਰ ਹੈ, ਰੀਅਲ ਅਸਟੇਟ ਕਾਰੋਬਾਰ ਨੂੰ ਸੰਭਾਲਦਾ ਹੈ। ਸਾਊਦੀ ਅਰਬ ਵਿੱਚ ਲੋਕ ਉਨ੍ਹਾਂ ਦੀ ਮਦਦ ਕਰਨ ਦੇ ਬਹਾਨੇ ਪੀਐਫਆਈ ਮੈਂਬਰਾਂ ਵਿੱਚ ਸ਼ਾਮਲ ਹੁੰਦੇ ਹਨ, ਜਦੋਂ ਕਿ ਉਨ੍ਹਾਂ ਦਾ ਅਸਲ ਉਦੇਸ਼ ਉਨ੍ਹਾਂ ਨੂੰ ਕੱਟੜਪੰਥੀ ਬਣਾਉਣਾ ਹੈ।

Related posts

ਪ੍ਰਧਾਨ ਮੰਤਰੀ ਸੂਰਿਆ ਘਰ ਯੋਜਨਾ: ਘਰਾਂ ‘ਤੇ 30 ਲੱਖ ਸੋਲਰ ਲਾਉਣ ਦਾ ਟੀਚਾ ਪੂਰਾ

ਹੁਣ ਭਾਰਤ ਦੇ ਛੋਟੇ ਸ਼ਹਿਰਾਂ ਵਿੱਚ 70 ਫੀਸਦੀ ਰੁਜ਼ਗਾਰ ਦੇ ਮੌਕੇ

ਆਈਫੋਨ 2025 ਵਿੱਚ ਭਾਰਤ ਦਾ ਸਭ ਤੋਂ ਵੱਧ ਨਿਰਯਾਤ ਉਤਪਾਦ ਬਣਿਆ