ਗੁਲਾਮ ਨਬੀ ਆਜ਼ਾਦ ਨੇ ਆਪਣੀ ਨਵੀਂ – ਡੈਮੋਕਰੇਟਿਕ ਆਜ਼ਾਦ ਪਾਰਟੀ ਦਾ ਕੀਤਾ ਐਲਾਨ

ਜੰਮੂ : ਗੁਲਾਮ ਨਬੀ ਆਜ਼ਾਦ ਨੇ ਅੱਜ ਇੱਥੇ ਆਪਣੀ ਨਵੀਂ ਡੈਮੋਕ੍ਰੇਟਿਕ ਆਜ਼ਾਦ ਪਾਰਟੀ ਦੇ ਨਾਂ ਦਾ ਐਲਾਨ ਕਰਦਿਆਂ ਕਿਹਾ ਕਿ ਸਿਆਸਤ ਵਿੱਚ ਕੋਈ ਦੁਸ਼ਮਣ ਨਹੀਂ ਹੁੰਦਾ। ਅਸੀਂ ਸਿਆਸੀ ਪਾਰਟੀਆਂ ਦੀਆਂ ਨੀਤੀਆਂ ਦਾ ਵਿਰੋਧ ਕਰ ਸਕਦੇ ਹਾਂ। ਉਨ੍ਹਾਂ ਕਿਹਾ ਕਿ ਡੈਮੋਕ੍ਰੇਟਿਕ ਆਜ਼ਾਦ ਪਾਰਟੀ ਵਿੱਚ ਆਜ਼ਾਦ ਸ਼ਬਦ ਦਾ ਮਤਲਬ ਉਨ੍ਹਾਂ ਦੇ ਨਾਂ ਨਹੀਂ ਸਗੋਂ ਆਜ਼ਾਦ ਹੈ। ਯਾਨੀ ਉਨ੍ਹਾਂ ਦੀ ਪਾਰਟੀ ਪੂਰੀ ਤਰ੍ਹਾਂ ਆਜ਼ਾਦ ਜਮਹੂਰੀ ਪਾਰਟੀ ਹੋਵੇਗੀ, ਜੋ ਜੰਮੂ-ਕਸ਼ਮੀਰ ਦੇ ਲੋਕਾਂ ਨਾਲ ਜੁੜੀ ਹੋਵੇਗੀ। ਪਾਰਟੀ ਦੇ ਨਾਂ ਦਾ ਐਲਾਨ ਕਰਨ ਤੋਂ ਬਾਅਦ ਆਜ਼ਾਦ ਨੇ ਪੱਤਰਕਾਰਾਂ ਸਾਹਮਣੇ ਪਾਰਟੀ ਦਾ ਝੰਡਾ ਵੀ ਲਹਿਰਾਇਆ।
ਆਜ਼ਾਦ ਦੀ ਰਿਹਾਇਸ਼ ‘ਤੇ ਦਿਨ ਭਰ ਮੀਟਿੰਗਾਂ ਦਾ ਦੌਰ ਚੱਲਦਾ ਰਿਹਾ। ਇਸ ਵਿੱਚ ਸਾਬਕਾ ਉਪ ਮੁੱਖ ਮੰਤਰੀ ਤਾਰਾਚੰਦ, ਡਾ. ਮਨੋਹਰ ਲਾਲ ਸ਼ਰਮਾ, ਜੀਐੱਮ ਸਰੋੜੀ, ਅਬਦੁਲ ਮਜੀਦ ਵਾਨੀ, ਬਲਵਾਨ ਸਿੰਘ, ਗੌਰਵ ਚੋਪੜਾ, ਜੁਗਲ ਕਿਸ਼ੋਰ ਆਦਿ ਨੇ ਸ਼ਮੂਲੀਅਤ ਕੀਤੀ। ਇਸ ਦੌਰਾਨ ਪਾਰਟੀ ਦੇ ਨਾਂ ‘ਤੇ ਚਰਚਾ ਹੋਈ। ਜੰਮੂ ਦਾ ਦੋ ਦਿਨਾ ਦੌਰਾ ਪੂਰਾ ਕਰਨ ਤੋਂ ਬਾਅਦ ਆਜ਼ਾਦ 27 ਸਤੰਬਰ ਨੂੰ ਸ੍ਰੀਨਗਰ ਜਾਣਗੇ। ਉਹ ਦੋ ਦਿਨ ਕਸ਼ਮੀਰ ਵਿੱਚ ਪਾਰਟੀ ਆਗੂਆਂ ਨਾਲ ਮੀਟਿੰਗਾਂ ਕਰਨਗੇ।
ਆਜ਼ਾਦ ਨੇ ਧਾਰਾ 370 ‘ਤੇ ਆਪਣੀ ਰਾਏ ਸਪੱਸ਼ਟ ਕੀਤੀ ਹੈ ਕਿ ਇਸ ਧਾਰਾ ਨੂੰ ਵਾਪਸ ਨਹੀਂ ਕੀਤਾ ਜਾ ਸਕਦਾ ਕਿਉਂਕਿ ਇਸ ਲਈ ਸੰਸਦ ਵਿਚ ਦੋ ਤਿਹਾਈ ਬਹੁਮਤ ਦੀ ਲੋੜ ਹੈ। ਉਨ੍ਹਾਂ ਕਿਹਾ ਹੈ ਕਿ ਉਨ੍ਹਾਂ ਦੀ ਪਾਰਟੀ ਜੰਮੂ-ਕਸ਼ਮੀਰ ਨੂੰ ਪੂਰਨ ਰਾਜ ਦਾ ਦਰਜਾ ਬਹਾਲ ਕਰਨ, ਸਥਾਨਕ ਲੋਕਾਂ ਲਈ ਨੌਕਰੀਆਂ ਅਤੇ ਜ਼ਮੀਨੀ ਅਧਿਕਾਰਾਂ ਦੀ ਰਾਖੀ ਲਈ ਲੜੇਗੀ।ਉਹ ਔਰਤਾਂ ਦੇ ਸਨਮਾਨ, ਕਸ਼ਮੀਰੀ ਪ੍ਰਵਾਸੀਆਂ ਦੇ ਮੁੜ ਵਸੇਬੇ, ਹਰ ਖੇਤਰ ਵਿੱਚ ਬਰਾਬਰ ਵਿਕਾਸ ਲਈ ਕੰਮ ਕਰਨਗੇ। ਆਜ਼ਾਦ ਦੇ ਸਮਰਥਨ ‘ਚ ਕਾਂਗਰਸ ਦੇ ਜ਼ਿਆਦਾਤਰ ਨੇਤਾ ਪਹਿਲਾਂ ਹੀ ਪਾਰਟੀ ਛੱਡ ਚੁੱਕੇ ਹਨ।

Related posts

ਹੁਣ ਕੇਰਲਮ ਕਹਾਏਗਾ ਕੇਰਲਾ !

ਪ੍ਰਧਾਨ ਮੰਤਰੀ ਸੂਰਿਆ ਘਰ ਯੋਜਨਾ: ਘਰਾਂ ‘ਤੇ 30 ਲੱਖ ਸੋਲਰ ਲਾਉਣ ਦਾ ਟੀਚਾ ਪੂਰਾ

ਹੁਣ ਭਾਰਤ ਦੇ ਛੋਟੇ ਸ਼ਹਿਰਾਂ ਵਿੱਚ 70 ਫੀਸਦੀ ਰੁਜ਼ਗਾਰ ਦੇ ਮੌਕੇ