ਗੁਲਵੀਰ ਸਿੰਘ ਏਸ਼ੀਅਨ ਕਰਾਸ ਕੰਟਰੀ ਲਈ ਅੱਠ ਮੈਂਬਰੀ ਭਾਰਤੀ ਟੀਮ ਵਿੱਚ ਸ਼ਾਮਲ

ਨਵੀਂ ਦਿੱਲੀ – ਏਸ਼ੀਆਈ ਖੇਡਾਂ ਦੇ ਤਗਮਾ ਜੇਤੂ ਲੰਬੀ ਦੂਰੀ ਦੇ ਦੌੜਾਕ ਗੁਲਵੀਰ ਸਿੰਘ ਨੂੰ 20 ਅਕਤੂਬਰ ਨੂੰ ਹਾਂਗਕਾਂਗ ‘ਚ ਹੋਣ ਵਾਲੀ ਏਸ਼ੀਅਨ ਕਰਾਸ ਕੰਟਰੀ ਚੈਂਪੀਅਨਸ਼ਿਪ ਲਈ ਸੋਮਵਾਰ ਨੂੰ ਅੱਠ ਮੈਂਬਰੀ ਭਾਰਤੀ ਟੀਮ ਵਿੱਚ ਸ਼ਾਮਲ ਕੀਤਾ ਗਿਆ। 26 ਸਾਲਾ ਫੌਜੀ ਨੇ ਪਿਛਲੇ ਸਾਲ ਹਾਂਗਜ਼ੂ ਏਸ਼ਿਆਈ ਖੇਡਾਂ ਵਿੱਚ ਪੁਰਸ਼ਾਂ ਦੀ 10,000 ਮੀਟਰ ਦੌੜ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ ਸੀ। ਅਥਲੈਟਿਕਸ ਫੈਡਰੇਸ਼ਨ ਆਫ ਇੰਡੀਆ (ਏ.ਐੱਫ.ਆਈ.) ਦੀ ਚੋਣ ਕਮੇਟੀ ਨੇ 24 ਨਵੰਬਰ ਨੂੰ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ‘ਚ ਹੋਣ ਵਾਲੀ ਦੱਖਣੀ ਏਸ਼ੀਆਈ ਕਰਾਸ ਕੰਟਰੀ ਚੈਂਪੀਅਨਸ਼ਿਪ ਲਈ ਰਾਸ਼ਟਰੀ ਸੀਨੀਅਰ ਅਤੇ ਜੂਨੀਅਰ ਟੀਮਾਂ ਦਾ ਵੀ ਐਲਾਨ ਕਰ ਦਿੱਤਾ ਹੈ। ਏਸ਼ੀਅਨ ਕਰਾਸ ਕੰਟਰੀ ‘ਚ ਹਿੱਸਾ ਲੈਣ ਵਾਲੀ ਰਾਸ਼ਟਰੀ ਟੀਮ ਨੂੰ ਨਵੰਬਰ ‘ਚ ਪਾਕਿਸਤਾਨ ‘ਚ ਹੋਣ ਵਾਲੇ ਦੱਖਣੀ ਏਸ਼ੀਆਈ ਕਰਾਸ ਕੰਟਰੀ ‘ਚ ਖੇਡਣ ਦਾ ਮੌਕਾ ਵੀ ਮਿਲੇਗਾ। 169 ਦੇ ਪ੍ਰਧਾਨ ਆਦਿਲ ਸੁਮਾਰੀਵਾਲਾ ਨੇ ਕਿਹਾ, ”ਪਾਕਿਸਤਾਨ ‘ਚ ਹੋਣ ਵਾਲੀ ਦੱਖਣੀ ਏਸ਼ੀਆਈ ਕਰਾਸ-ਕੰਟਰੀ ਚੈਂਪੀਅਨਸ਼ਿਪ ‘ਚ ਖਿਡਾਰੀਆਂ ਦੀ ਭਾਗੀਦਾਰੀ ਫਿਟਨੈੱਸ ‘ਤੇ ਨਿਰਭਰ ਕਰੇਗੀ। ਕੋਈ ਵੀ ਅਥਲੀਟ ਜੋ ਅਨਫਿਟ ਹੈ, ਉਸ ਨੂੰ ਰਾਸ਼ਟਰੀ ਟੀਮ ਤੋਂ ਬਾਹਰ ਕਰ ਦਿੱਤਾ ਜਾਵੇਗਾ।”

Related posts

ਇੰਗਲੈਂਡ Ḕਚ ਅੱਜ ਤੋਂ ਸ਼ੁਰੂ ਹੋ ਰਿਹਾ ਮਹਿਲਾ ਟੀ-20 ਵਿਸ਼ਵ ਕੱਪ 5 ਜੁਲਾਈ ਤੱਕ ਚੱਲੇਗਾ !

ਜੇਤੂ ਨੂੰ ਮਿਲਣਗੇ 55 ਮਿਲੀਅਨ ਡਾਲਰ : ਅੱਜ ਤੋਂ ਫ਼ੀਫਾ ਵਰਲਡ ਫੁੱਟਬਾਲ ਕੱਪ ਸ਼ੁਰੂ !

ਆਸਟ੍ਰੇਲੀਆ ਦੇ ਬੰਗਲਾਦੇਸ਼ ਦੇ ਨਾਲ ਕ੍ਰਿਕਟ ਦੇ ਦਿਲਚਸਪ ਮੈਚ ਹੋਣਗੇ