ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੇਰਕਾ ਨੂੰ ਈ-ਮਾਰਕੀਟ ਲੀਡਰਸ਼ਿਪ ਐਵਾਰਡ ਨਾਲ ਨਵਾਜਿਆ

ਗੁਜਰਾਤ – ਪੰਜਾਬ ਰਾਜ ਸਹਿਕਾਰੀ ਦੁੱਧ ਉਤਪਾਦਕ ਫੈਡਰੇਸ਼ਨ ਲਿਮਟਿਡ (ਮਿਲਕਫੈੱਡ) ਨੇ ਡੇਅਰੀ ਈ-ਟ੍ਰੇਡਿੰਗ ਗਤੀਵਿਧੀਆਂ ਵਿੱਚ ਆਪਣੀ ਸਫਲ ਹਿੱਸੇਦਾਰੀ ਲਈ ਇੱਕ ਸ਼ਾਨਦਾਰ ਉਪਲਬਧੀ ਹਾਸਲ ਕੀਤੀ ਹੈ। ਭਾਰਤ ਦੇ ਮਾਣਯੋਗ ਕੇਂਦਰੀ ਸਹਿਕਾਰਤਾ ਅਤੇ ਗ੍ਰਹਿ ਮੰਤਰੀ, ਸ਼੍ਰੀ ਅਮਿਤ ਸ਼ਾਹ ਨੇ 30 ਦਸੰਬਰ, 2023 ਨੂੰ ਆਯੋਜਿਤ (ਨੈਸ਼ਨਲ ਕੋਆਪਰੇਟਿਵ ਡੇਅਰੀ ਫੈਡਰੇਸ਼ਨ ਆਫ ਇੰਡੀਆ ਲਿਮਟਿਡ) ਦੇ ਇੱਕ ਸ਼ਾਨਦਾਰ ਸਮਾਗਮ ਵਿੱਚ ਮਿਲਕਫੈੱਡ ਨੂੰ ਈ-ਮਾਰਕੀਟ ਲੀਡਰਸ਼ਿਪ ਐਵਾਰਡ ਨਾਲ ਸਨਮਾਨਿਤ ਕੀਤਾ। ਮਿਲਕਫੈੱਡ ਪੰਜਾਬ, ਵੇਰਕਾ ਬ੍ਰਾਂਡ ਦੇ ਵਿਕਾਸ ਦੇ ਪਿੱਛੇ ਇੱਕ ਤਾਕਤ ਹੈ, ਜੋ ਕਿ ਦੇਸ਼ ਵਿੱਚ ਦੁੱਧ ਉਦਯੋਗ ਨੂੰ ਬਦਲਣ ਲਈ ਲਗਾਤਾਰ ਕੋਸ਼ਿਸ਼ ਕਰ ਰਹੀ ਹੈ, ਜਿਸ ਨਾਲ ਦੁੱਧ ਕਿਸਾਨੀ ਦੀ ਆਰਥਿਕਤਾ ਸੁਧਾਰੀ ਜਾ ਸਕੇ।ਮਿਲਕਫੈੱਡ ਦੇ ਚੇਅਰਮੈਨ ਸ੍ਰੀ ਨਰਿੰਦਰ ਸਿੰਘ ਸ਼ੇਰਗਿੱਲ ਅਤੇ ਐਮ.ਡੀ.ਡਾ. ਕਮਲ ਕੁਮਾਰ ਗਰਗ, ਆਈ.ਏ.ਐਸ. ਨੇ ਵੇਰਕਾ ਦੀ ਤਰਫੋਂ ਇਹ ਸਨਮਾਨ, ਗੁਜਰਾਤ ਦੇ ਗਾਂਧੀਨਗਰ ਵਿੱਚ ਹੋਏ ਇੱਕ ਸ਼ਾਨਦਾਰ ਸਮਾਗਮ ਵਿੱਚ ਪ੍ਰਾਪਤ ਕੀਤਾ।ਮਿਲਕਫੈੱਡ ਪੰਜਾਬ ਭਰ ਵਿੱਚ ਇਸ ਨਾਲ ਜੁੜੇ ਲੱਖਾਂ ਕਿਸਾਨਾਂ ਨੂੰ ਲਗਾਤਾਰ ਹੁਲਾਰਾ ਦੇ ਰਹੀ ਹੈ,ਸਾਥ ਦੇ ਰਹੀ ਹੈ ਤਾਂ ਕਿ ਵੱਧ ਤੋਂ ਵੱਧ ਲੋਕਾਂ ਨੂੰ ਇਸ ਕਿੱਤੇ ਨਾਲ ਜੋੜਿਆ ਜਾ ਸਕੇ।

Related posts

ਟਰੰਪ ਇਕੱਲਾ ਫਸਿਆ : ਆਸਟ੍ਰੇਲੀਆ ਸਮੇਤ ‘ਨਾਟੋ’ ਵਲੋਂ ਇਰਾਨ ਵਿਰੁੱਧ ਅਮਰੀਕਾ ਦਾ ਸਾਥ ਦੇਣ ਤੋਂ ਨਾਂਹ !

‘ਜੇ ਦੁਨੀਆਂ ਚੁੱਪ ਰਹੀ ਤਾਂ ਈਰਾਨ ਅਜਿਹੇ ਹਮਲਿਆਂ ਦਾ ਸ੍ਹਾਮਣਾ ਕਰਨ ਵਾਲਾ ਆਖਰੀ ਦੇਸ਼ ਨਹੀਂ ਹੋਵੇਗਾ’

ਭਾਰਤੀ ਡਾਕ ਅੱਜ 17 ਮਾਰਚ ਤੋਂ ਨਵੀਂ ਐਕਸਪ੍ਰੈਸ ਡਿਲੀਵਰੀ ਸੇਵਾ ਸ਼ੁਰੂ ਕਰ ਰਿਹਾ