ਜੋਕੋਵਿਕ ਦਾ ਇੱਕ ਵਾਰ ਫਿਰ ਵੀਜ਼ਾ ਰੱਦ: ਡਿਪੋਰਟ ਕੀਤੇ ਜਾਣ ਦੀ ਲਟਕੀ ਤਲਵਾਰ !

ਮੈਲਬੋਰਨ- ਕੋਰੋਨਾ ਦਾ ਟੀਕਾ ਨਾ ਲਗਵਾਉਣ ਕਾਰਣ ਵੀਜ਼ਾ ਦੂਜੀ ਵਾਰ ਰੱਦ ਕੀਤੇ ਜਾਣ ਤੋਂ ਬਾਅਦ ਟੈਨਿਸ ਸਟਾਰ ਨੋਵਾਕ ਜੋਕੋਵਿਕ ਵਲੋਂ ਇੱਕ ਵਾਰ ਫਿਰ ਅਦਾਲਤ ਦਾ ਦਰਵਾਜ਼ਾ ਖੜਕਾਇਆ ਹੈ ਅਤੇ ਉਸ ਵਲੋਂ ਵੀਜ਼ਾ ਰੱਦ ਕੀਤੇ ਜਾਣ ਦੇ ਖਿਲਾਫ਼ ਸ਼ਨੀਵਾਰ ਨੂੰ ਅਦਾਲਤ ਦੇ ਵਿੱਚ ਅਪੀਲ ਕੀਤੀ ਗਈ ਹੈ ਜਿਸਦੀ ਸੁਣਵਾਈ ਐਤਵਾਰ ਨੂੰ ਸਵੇਰੇ ਹੋਵੇਗੀ। ਆਸਟ੍ਰੇਲੀਅਨ ਓਪਨ ਤੋਂ ਦੋ ਦਿਨ ਪਹਿਲਾਂ ਮਾਮਲੇ ਦੀ ਸੁਣਵਾਈ ਦੀ 15 ਮਿੰਟ ਦੀ ਆਨਲਾਈਨ ਫੀਡ ਉਪਲੱਬਧ ਕਰਾਈ ਗਈ ਜਿਸ ‘ਚ ਜੋਕੋਵਿਕ ਨਜ਼ਰ ਨਹੀਂ ਆਏ।

ਆਸਟ੍ਰੇਲੀਆ ਦੇ ਇਮੀਗ੍ਰੇਸ਼ਨ ਮੰਤਰੀ ਐਲੇਕਸ ਹੌਕ ਨੇ ਸ਼ੁੱਕਰਵਾਰ ਨੂੰ ਆਪਣੇ ਵਿਸ਼ੇਸ਼ ਅਧਿਕਾਰ ਦੀ ਵਰਤੋਂ ਕਰਦੇ ਹੋਏ ਇਸ 34 ਸਾਲਾ ਖਿਡਾਰੀ ਦਾ ਵੀਜ਼ਾ ਜਨਹਿਤ ਆਧਾਰ ‘ਤੇ ਰੱਦ ਕਰ ਦਿੱਤਾ ਹੈ। ਹੌਕ ਨੇ ਕਿਹਾ ਕਿ ਉਨ੍ਹਾਂ ਨੇ ਜਨਹਿਤ ਨੂੰ ਧਿਆਨ ‘ਚ ਰੱਖ ਕੇ ਸਿਹਤ ਸਬੰਧੀ ਕਾਰਨਾਂ ਕਾਰਨ ਇਹ ਫ਼ੈਸਲਾ ਲਿਆ ਹੈ। ਉਨ੍ਹਾਂ ਨੇ ਕਿਹਾ ਕਿ, ‘ਮੌਰਿਸਨ ਸਰਕਾਰ ਆਸਟ੍ਰੇਲੀਅਨ ਸਰਹੱਦਾਂ ਦੀ ਕੋਰੋਨਾ ਮਹਾਮਾਰੀ ਦੇ ਇਸ ਦੌਰ ‘ਚ ਰੱਖਿਆ ਕਰਨ ਨੂੰ ਲੈ ਕੇ ਵਚਨਬੱਧ ਹੈ।’

ਵਰਨਣਯੋਗ ਹੈ ਕਿ ਜੋਕੋਵਿਚ ਦਾ ਵੀਜ਼ਾ ਦੂਜੀ ਵਾਰ ਰੱਦ ਕੀਤਾ ਗਿਆ ਹੈ ਅਤੇ ਵਿਸ਼ਵ ਦੇ ਨੰਬਰ ਇੱਕ 34 ਸਾਲਾ ਸਰਬੀਅਨ ਟੈਨਿਸ ਖਿਡਾਰੀ ਨੂੰ ਹੁਣ ਦੇਸ਼ ਨਿਕਾਲੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪਿਛਲੇ ਹਫ਼ਤੇ ਮੈਲਬੋਰਨ ਪਹੁੰਚਦੇ ਹੀ ਆਸਟ੍ਰੇਲੀਅਨ ਬਾਰਡਰ ਫੋਰਸ ਵਲੋਂ ਉਸਦਾ ਵੀਜ਼ਾ ਰੱਦ ਕੀਤਾ ਗਿਆ ਸੀ ਕਿਉਂਕਿ ਆਸਟ੍ਰੇਲੀਆ ਦੇ ਸਖ਼ਤ ਕੋਰੋਨਾ ਟੀਕਾਕਰਨ ਨਿਯਮਾਂ ਤੋਂ ਮੈਡੀਕਲ ਛੋਟ ਦੇ ਲਈ ਜ਼ਰੂਰੀ ਮਾਪਦੰਡਾਂ ‘ਤੇ ਉਹ ਖਰੇ ਨਹੀਂ ਉਤਰੇ ਸਨ। ਉਨ੍ਹਾਂ ਨੇ ਚਾਰ ਰਾਤਾਂ ਇਕਾਂਤਵਾਸ ‘ਚ ਹੋਟਲ ‘ਚ ਬਿਤਾਈਆਂ ਜਿਸ ਤੋਂ ਬਾਅਦ ਸੋਮਵਰ ਨੂੰ ਜੱਜ ਨੇ ਉਨ੍ਹਾਂ ਦੇ ਪੱਖ ‘ਚ ਫੈਸਲਾ ਦਿੱਤਾ ਸੀ। ਨੋਵਾਕ ਜੋਕੋਵਿਕ ਨੂੰ ਐਤਵਾਰ ਨੂੰ ਅਦਾਲਤ ਦੀ ਸੁਣਵਾਈ ਤੋਂ ਪਹਿਲਾਂ ਹਿਰਾਸਤ ਵਿੱਚ ਲਿਆ ਤਾਂ ਕਿ ਇਹ ਨਿਰਧਾਰਿਤ ਕੀਤਾ ਜਾ ਸਕੇ ਕਿ ਉਹ ਦੇਸ਼ ਵਿੱਚ ਬਿਨਾਂ ਟੀਕਾਕਰਨ ਦੇ ਰਹਿ ਸਕਦੇ ਹਨ ਜਾਂ ਉਹਨਾਂ ਨੂੰ ਦੇਸ਼ ਤੋਂ ਡਿਪੋਰਟ ਕੀਤਾ ਜਾਵੇਗਾ। ਜੇਕਰ ਜੋਕੋਵਿਕ ਨੂੰ ਦੇਸ਼ ਵਿੱਚ ਰਹਿਣ ਦਿੱਤਾ ਜਾਂਦਾ ਹੈ ਅਤੇ ਉਹ ਦਸਵੀਂ ਵਾਰ ਟੂਰਨਾਮੈਂਟ ਜਿੱਤ ਲੈਂਦਾ ਹੈ ਤਾਂ ਉਹ ਖੇਡ ਇਤਿਹਾਸ ਵਿੱਚ ਸਭ ਤੋਂ ਸਫ਼ਲ ਪੁਰਸ਼ ਟੈਨਿਸ ਖਿਡਾਰੀ ਬਣ ਜਾਵੇਗਾ।

Related posts

ਦਾ ਹਿੱਲਜ਼ ਵਿੱਚ ਯੀਅਰ ਆਫ਼ ਦਾ ਹੋਰਸ ਦੀ ਧਮਾਕੇਦਾਰ ਸ਼ੁਰੂਆਤ : ਸਭ ਤੋਂ ਵੱਡਾ ਲੂਨਰ ਫੈਸਟੀਵਲ !

ਸਿਹਤ ਅਤੇ ਐਨਡੀਆਈਐਸ ਲਈ ਇਤਿਹਾਸਕ ਫੈਸਲਾ: ਨੈਸ਼ਨਲ ਕੈਬਨਿਟ ਵੱਲੋਂ ਹਸਪਤਾਲਾਂ ਲਈ ਰਿਕਾਰਡ ਫੰਡਿੰਗ ਦਾ ਐਲਾਨ !

ਤੀਜੇ ਦੌਰ ਦੀ ਹਾਊਸਿੰਗ ਆਸਟ੍ਰੇਲੀਆ ਫਿਊਚਰ ਫੰਡਿੰਗ ਨਾਲ ਘਰਾਂ ਦੇ ਪ੍ਰੋਗਰਾਮ ਨੂੰ ਵੱਡਾ ਸਹਾਰਾ