ਟੀ-ਸੀਰੀਜ਼ ਨੇ ਸਾਬਕਾ ਕ੍ਰਿਕਟਰ ਯੁਵਰਾਜ ਸਿੰਘ ’ਤੇ ਫਿਲਮ ਬਣਾਉਣ ਦਾ ਐਲਾਨ ਕੀਤਾ

ਮੁੰਬਈ – ਭੂਸ਼ਨ ਕੁਮਾਰ ਦੀ ਪ੍ਰੋਡਕਸ਼ਨ ਕੰਪਨੀ ਟੀ-ਸੀਰੀਜ਼ ਨੇ ਸਾਬਕਾ ਭਾਰਤੀ ਕ੍ਰਿਕਟਰ ਯੁਵਰਾਜ ਸਿੰਘ ’ਤੇ ਫਿਲਮ ਬਣਾਉਣ ਦਾ ਐਲਾਨ ਕੀਤਾ ਹੈ। ਫਿਲਮ ਦਾ ਨਾਂ ਹਾਲੇ ਤੈਅ ਨਹੀਂ ਹੋਇਆ ਹੈ। ਇਸ ਦਾ ਨਿਰਮਾਣ ਭੂਸ਼ਨ ਕੁਮਾਰ ਦੀ ਟੀ-ਸੀਰੀਜ਼ ਦੇ ਬੈਨਰ ਹੇਠ ਕੀਤਾ ਜਾਵੇਗਾ, ਜਦਕਿ ਰਵੀ ਭਾਗਚੰਦਕਾ ਇਸ ਦੇ ਸਹਿ-ਨਿਰਮਾਤਾ ਹੋਣਗੇ। ਪ੍ਰੈਸ ਰਿਲੀਜ਼ ਅਨੁਸਾਰ ਫਿਲਮ ਯੁਵਰਾਜ ਸਿੰਘ ਦੇ ਕ੍ਰਿਕਟ ਕਰੀਅਰ ਅਤੇ ਨਿੱਜੀ ਜ਼ਿੰਦਗੀ ਦੇ ਮਹੱਤਵਪੂਰਨ ਪਲਾਂ ਨੂੰ ਦਿਖਾਏਗੀ। ਇਸ ਦੀ ਕਹਾਣੀ 2007 ਦੇ ਟੀ-20 ਵਿਸ਼ਵ ਕੱਪ ‘ਚ ਛੇ ਗੇਂਦਾਂ ‘ਤੇ ਛੱਕੇ ਮਾਰਨ, ਕੈਂਸਰ ਨਾਲ ਲੜਾਈ ਤੇ ਫੇਰ ਕ੍ਰਿਕਟ ਦੁਨੀਆ ’ਚ ਪਰਣ ਦੇ ਦੁਆਲੇ ਘੰਮੇਗੀ।

Related posts

ਐਕਟਿੰਗ ਦੀ ਥਾਂ ਵੱਖਰਾ ਰਸਤਾ ਚੁਣਨ ਵਾਲੀ ਮਨੋਰੰਜਨ ਜਗਤ ਦੀ ਧਾਕੜ ਪ੍ਰੋਡਿਊਸਰ !

ਐਸ਼ਵਰਿਆ ਰਾਏ ਹਮੇਸ਼ਾ ਸਫ਼ਰ ਦੌਰਾਨ ਕਾਲੇ ਕੱਪੜੇ ਹੀ ਕਿਉਂਂ ਪਾਉਂਦੀ ਹੈ ?

ਦਿਲਜੀਤ ਦੋਸਾਂਝ ਦੇ ਘਰ ਅਤੇ ਲੁਧਿਆਣਾ ਮੇਅਰ ਦਫ਼ਤਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ