ਠੱਗਾਂ ਤੋਂ ਬਚੋ : ਖ੍ਰੀਦਦਾਰੀ ਕਰਨ ਵੇਲੇ ਆਸਟ੍ਰੇਲੀਅਨ ਸੁਚੇਤ ਰਹਿਣ !

PayPal Australia ਉਪਭੋਗਤਾਵਾਂ ਨੂੰ ਸੁਚੇਤ ਰਹਿਣ ਦੀ ਅਪੀਲ ਕਰਦਿਆਂ ਭੁਗਤਾਨ ਦੇ ਅਜਿਹੇ ਤਰੀਕੇ ਵਰਤਣ ਲਈ ਜੋਰ ਦੇ ਰਿਹਾ ਹੈ ਜੋ ਵਧੇਰੇ ਸੁਰੱਖਿਅਤ ਅਤੇ Buyer Protection ਦਿੰਦੇ ਹਨ।

ਆਸਟ੍ਰੇਲੀਆ ਦੇ ਵਿੱਚ ਲੋਕ ਟਿਕਟ ਠੱਗੀਆਂ ਦੇ ਲਗਾਤਾਰ ਸਿ਼ਕਾਰ ਹੋ ਰਹੇ ਹਨ ਅਤੇ ਇਸ ਤਰ੍ਹਾਂ ਦੀਆਂ ਠੱਗੀਆਂ ਲਗਾਤਾਰ ਵੱਧਦੀਆਂ ਜਾ ਰਹੀਆਂ ਹਨ। ਇਹਨਾਂ ਠੱਗੀਆਂ ਦੇ ਵਿੱਚ ਫੈਨਜ਼ ਆਨਲਾਈਨ ਸਮਾਗਮ ਜਾਂ ਕਨਸਰਟ ਦੀਆਂ ਟਿਕਟਾਂ ਖ੍ਰੀਦਣ ਸਮੇਂ ਹਰ ਵਾਰ ਠੱਗੀ ਦਾ ਸ਼ਿਕਾਰ ਹੋਣ ’ਤੇ ਔਸਤਨ 432 ਡਾਲਰ ਗੁਆ ਬੈਠਦੇ ਹਨ। ਖੇਡਾਂ, ਕਨਸਰਟਾਂ ਅਤੇ ਤਿਉਹਾਰਾਂ ਦੇ ਨਵੇਂ ਸਾਲ ਦੇ ਦੌਰਾਨ, PayPal Australia ਉਪਭੋਗਤਾਵਾਂ ਨੂੰ ਸੁਚੇਤ ਰਹਿਣ ਦੀ ਅਪੀਲ ਕਰਦਿਆਂ ਭੁਗਤਾਨ ਦੇ ਅਜਿਹੇ ਤਰੀਕੇ ਵਰਤਣ ਲਈ ਜੋਰ ਦੇ ਰਿਹਾ ਹੈ ਜੋ ਵਧੇਰੇ ਸੁਰੱਖਿਅਤ ਅਤੇ Buyer Protection ਦਿੰਦੇ ਹਨ।

ਇੱਕ ਨਵੀਂ ਨੈਸ਼ਨਲ ਰੀਸਰਚ ਦੇ ਨਤੀਜਿਆਂ ਦੇ ਮੁਤਾਬਕ ਹਰ ਪੰਜ ਵਿੱਚੋਂ ਇੱਕ ਆਸਟ੍ਰੇਲੀਅਨ (20 ਫੀਸਦੀ) ਨਕਲੀ ਜਾਂ ਨਾ ਮਿਲਣ ਵਾਲੀਆਂ ਟਿਕਟਾਂ ਕਾਰਨ ਸਮਾਗਮਾਂ ਤੋਂ ਵਾਂਝਾ ਰਹਿ ਗਿਆ ਹੈ, ਅਤੇ ਲਗਭਗ ਹਰ ਦਸ ਵਿੱਚੋਂ ਇੱਕ (8 ਫੀਸਦੀ) ਇਕ ਤੋਂ ਵੱਧ ਵਾਰ ਠੱਗੀ ਦਾ ਸ਼ਿਕਾਰ ਹੋ ਚੁੱਕਾ ਹੈ। ਟਿਕਟ ਠੱਗੀਆਂ ਦਾ ਸ਼ਿਕਾਰ ਹੋਣ ਵਾਲੇ ਆਸਟ੍ਰੇਲੀਅਨ ਔਸਤਨ 432 ਡਾਲਰ ਗੁਆ ਬੈਠਦੇ ਹਨ, ਅਤੇ ਲਗਭਗ ਅੱਧੇ (48 ਫੀਸਦੀ) ਪੀੜਤਾਂ ਨੂੰ 100 ਡਾਲਰ ਤੋਂ 499 ਡਾਲਰ ਤੱਕ ਦਾ ਨੁਕਸਾਨ ਹੋਇਆ। ਨੌਜਵਾਨ ਫੈਨਜ਼ ਸਭ ਤੋਂ ਵੱਧ ਪ੍ਰਭਾਵਿਤ ਹੋ ਰਹੇ ਹਨ: ਜਨਰੇਸ਼ਨ ਜ਼ੈੱਡ ਅਤੇ ਮਿਲੇਨੀਅਲ ਪੀੜਤਾਂ ਵਿੱਚੋਂ 15 ਫੀਸਦੀ ਨੇ 750 ਡਾਲਰ ਜਾਂ ਇਸ ਤੋਂ ਵੱਧ ਗੁਆਉਣ ਦੀ ਰਿਪੋਰਟ ਕੀਤੀ ਹੈ, ਜਦਕਿ 45 ਸਾਲ ਤੋਂ ਉੱਪਰ ਦੇ ਕਿਸੇ ਵੀ ਪੀੜਤ ਨੇ ਇਸ ਪੱਧਰ ਦੇ ਨੁਕਸਾਨ ਦੀ ਰਿਪੋਰਟ ਨਹੀਂ ਕੀਤੀ।

ਠੱਗੀ ਦਾ ਸ਼ਿਕਾਰ ਹੋਏ ਖਰੀਦਦਾਰਾਂ ਵਿੱਚੋਂ ਕੇਵਲ 6 ਫੀਸਦੀ ਹੀ ਪੈਸਾ ਗੁਆਉਣ ਤੋਂ ਬਚੇ ਕਿਉਂਕਿ ਉਨ੍ਹਾਂ ਨੇ ਖ੍ਰੀਦਦਾਰ ਸੁਰੱਖਿਆ (Buyer Protection) ਵਾਲਾ ਭੁਗਤਾਨ ਤਰੀਕਾ ਵਰਤਿਆ, ਜਦਕਿ ਬਾਕੀ ਜ਼ਿਆਦਾਤਰ ਨੂੰ ਆਪਣੀ ਜੇਬ ਦੇ ਵਿੱਚੋਂ ਨੁਕਸਾਨ ਝੱਲਣਾ ਪਿਆ।

ਨੈਸ਼ਨਲ ਰੀਸਰਚ ਦੇ ਨਤੀਜਿਆਂ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਸਸਤੀਆਂ ਚੀਜ਼ਾਂ ਦੇ ਲਾਲਚ ਹਾਲੇ ਵੀ ਇਸ ਖਤਰਨਾਕ ਰੁਝਾਨ ਨੂੰ ਵਧਾ ਰਹੇ ਹਨ। ਲਗਭਗ ਹਰ ਬਾਰਾਂ ਵਿੱਚੋਂ ਇੱਕ ਆਸਟ੍ਰੇਲੀਅਨ (7 ਫੀਸਦੀ) ਅਤੇ ਜਨਰੇਸ਼ਨ ਜ਼ੈੱਡ ਦੇ 18 ਫੀਸਦੀ ਹੈਰਾਨੀਜਨਕ ਤੌਰ ’ਤੇ ਮੰਨਦੇ ਹਨ ਕਿ ਜੇ ਟਿਕਟ ਦੀ ਕੀਮਤ ਬਹੁਤ ਵਧੀਆ ਲੱਗੇ ਤਾਂ ਉਹ ਖਤਰਾ ਮੁੱਲ ਲੈ ਲੈਣਗੇ। ਇਹ ਖੋਜ ਦਰਸਾਉਂਦੀ ਹੈ ਕਿ ਵੱਡੇ ਸਮਾਗਮਾਂ ਦੇ ਦੌਰਾਨ ਠੱਗ, ਸਮਾਗਮ ਜਾਂ ਟਿਕਟਾਂ ਤੋਂ ਖੁੰਝ ਜਾਣ ਦਾ ਡਰ ਅਤੇ ਤੁਰੰਤ ਫੈਸਲੇ ਦੀ ਭਾਵਨਾ ਦਾ ਕਿਵੇਂ ਫਾਇਦਾ ਉਠਾਉਂਦੇ ਹਨ।

ਸੋਲਡ-ਆਉਟ ਕਨਸਰਟਸ ਤੋਂ ਲੈ ਕੇ ਕ੍ਰਿਕਟ ਮੈਚਾਂ ਜਾਂ ਨਿਊ ਯੀਅਰਜ਼ ਸਮਾਗਮਾਂ ਤੱਕ, ਟਿਕਟਾਂ ਦੀ ਮੰਗ ਕਦੇ ਵੀ ਇੰਨੀ ਜਿਆਦਾ ਨਹੀਂ ਸੀ ਅਤੇ ਠੱਗ ਇਸ ਗੱਲ ਨੂੰ ਜਾਣਦੇ ਹਨ। ਫਿਰ ਵੀ ਚੰਗੀ ਗੱਲ ਇਹ ਹੈ ਕਿ ਆਸਟ੍ਰੇਲੀਅਨ ਸਾਵਧਾਨੀ ਦਿਖਾ ਰਹੇ ਹਨ। ਤਿੰਨ ਵਿੱਚੋਂ ਦੋ ਆਸਟ੍ਰੇਲੀਅਨ (69 ਫੀਸਦੀ) ਮੰਨਦੇ ਹਨ ਕਿ ਠੱਗੀ ਤੋਂ ਬਚਣ ਲਈ ਸਰਕਾਰੀ ਟਿਕਟਿੰਗ ਵੈੱਬਸਾਈਟਾਂ ਨਾਲ ਹੀ ਜੁੜੇ ਰਹਿਣਾ ਜ਼ਰੂਰੀ ਹੈ, ਜਦਕਿ 52 ਫੀਸਦੀ ਸੋਸ਼ਲ ਮੀਡੀਆ ਰਾਹੀਂ ਟਿਕਟ ਖਰੀਦਣ ਤੋਂ ਬਚਦੇ ਹਨ, ਜੋ ਅਜੇ ਵੀ ਠੱਗੀਆਂ ਵਾਲੀਆਂ ਗਤੀਵਿਧੀਆਂ ਲਈ ਇੱਕ ਹੌਟਸਪੌਟ ਹੈ।

PayPal Australia ਦੇ ਚੀਫ਼ ਇਨਫਾਰਮੇਸ਼ਨ ਸਕਿਉਰਿਟੀ ਅਫਸਰ ਸਾਸ਼ਾ ਹੈੱਸ ਦਾ ਇਸ ਸਬੰਧੀ ਕਹਿਣਾ ਹੈ ਕਿ, “ਠੱਗ ਜਾਣਦੇ ਹਨ ਕਿ ਜਦੋਂ ਟਿਕਟਾਂ ਜਲਦੀ ਵਿਕ ਜਾਂਦੀਆਂ ਹਨ ਤਾਂ ਪ੍ਰਸ਼ੰਸਕ ਖਤਰਾ ਮੁੱਲ ਲੈ ਸਕਦੇ ਹਨ। ਬਦਕਿਸਮਤੀ ਨਾਲ ਨਕਲੀ ਟਿਕਟਾਂ ਸਿਰਫ਼ ਪੈਸਾ ਹੀ ਨਹੀਂ ਲੈਂਦੀਆਂ, ਸਗੋਂ ਤਜਰਬੇ ਤੋਂ ਵੀ ਵਾਂਝਿਆ ਕਰ ਦਿੰਦੀਆਂ ਹਨ। ਚੰਗੀ ਖ਼ਬਰ ਇਹ ਹੈ ਕਿ ਸੁਰੱਖਿਅਤ ਰਹਿਣ ਦੇ ਸੌਖੇ ਤਰੀਕੇ ਹਨ—PayPal ਵਰਗੇ ਸੁਰੱਖਿਅਤ ਭੁਗਤਾਨ ਤਰੀਕਿਆਂ ਦੀ ਵਰਤੋਂ ਕਰਨਾ, ਜੋ ਯੋਗ ਖ੍ਰੀਦਦਾਰੀ ਦੇ ਉਪਰ Buyer Protection ਦਿੰਦੇ ਹਨ, ਇਸਦਾ ਮਤਲਬ ਹੈ ਕਿ ਜੇ ਕੁੱਝ ਗਲਤ ਹੋ ਜਾਵੇ ਜਾਂ ਟਿਕਟਾਂ ਆਉਣ ਹੀ ਨਾ, ਤਾਂ ਤੁਹਾਨੂੰ ਰਿਫੰਡ ਮਿਲ ਸਕਦਾ ਹੈ।”

ਆਸਟ੍ਰੇਲੀਆ ਦੇ ਲੋਕ ਇਸ ਬਿਜ਼ੀ ਸਮੇਂ ਦੇ ਦੌਰਾਨ ਟਿਕਟਾਂ ਖ੍ਰੀਦਣ ਦੇ ਹੋਰ ਸੁਰੱਖਿਅਤ ਤਰੀਕੇ ਲੱਭ ਰਹੇ ਹਨ। ਇਹਨਾਂ ਵਿੱਚੋਂ ਅੱਧੇ ਤੋਂ ਵੱਧ (53 ਫੀਸਦੀ) ਕਹਿੰਦੇ ਹਨ ਕਿ ਖ੍ਰੀਦਦਾਰ ਸੁਰੱਖਿਆ ਨਾਲ ਭਰਪੂਰ PayPal ਵਰਗੇ ਭੁਗਤਾਨ ਤਰੀਕਿਆਂ ਦੇ ਨਾਲ ਆਨਲਾਈਨ ਟਿਕਟਾਂ ਨੂੰ ਖ੍ਰੀਦਣਾ ਹੋਰ ਜਿਆਦਾ ਸੁਰੱਖਿਅਤ ਕਰ ਦਿੰਦਾ ਹੈ।

ਪਰ ਜਿਵੇਂ-ਜਿਵੇਂ ਟਿਕਟਾਂ ਦੀ ਮੰਗ ਵਧਦੀ ਹੈ ਤਾਂ ਠੱਗੀਆਂ ਦੀਆਂ ਗਤੀਵਿਧੀਆਂ ਵੀ ਨਾਲ-ਨਾਲ ਵੱਧ ਰਹੀਆਂ ਹਨ। ਹਰ ਪੰਜ ਵਿੱਚੋਂ ਇੱਕ (19 ਫੀਸਦੀ) ਆਸਟ੍ਰੇਲੀਅਨ ਦੱਸਦਾ ਹੈ ਕਿ ਉਨ੍ਹਾਂ ਨੂੰ ਟਿਕਟਾਂ ਆਨਲਾਈਨ ਖ੍ਰੀਦਣ ਦੀ ਕੋਸ਼ਿਸ਼ ਦੌਰਾਨ ਸ਼ੱਕੀ ਲਿੰਕ ਮਿਲੇ ਜਾਂ ਨਕਲੀ ਲਿਸਟਿੰਗਜ਼ ਸਾਹਮਣੇ ਆਈਆਂ, ਜੋ ਸੁਰੱਖਿਅਤ ਰਹਿਣ ਲਈ ਪ੍ਰੈਕਟੀਕਲ ਕਦਮ ਚੁੱਕਣ ਦੀ ਲੋੜ ਨੂੰ ਹੋਰ ਮਜ਼ਬੂਤ ਕਰਦਾ ਹੈ।

ਸੁਰੱਖਿਅਤ ਰਹੋ: ਟਿਕਟਾਂ ਖ੍ਰੀਦਣ ਵਾਲਿਆਂ ਦੇ ਲਈ PayPal ਦੇ ਕੀਮਤੀ ਸੁਝਾਅ:

  • ਸੰਭਵ ਹੋਵੇ ਤਾਂ ਆਫ਼ੀਸ਼ੀਅਲ ਸੇਲਰਜ਼ ਤੋਂ ਹੀ ਖ੍ਰੀਦਦਾਰੀ ਕਰੋ — ਪ੍ਰਾਇਮਰੀ ਟਿਕਟਿੰਗ ਪਲੇਟਫਾਰਮ ਠੱਗੀ ਦੇ ਖਤਰੇ ਨੂੰ ਕਾਫੀ ਘਟਾ ਦਿੰਦੇ ਹਨ।
  • Buyer Protection ਵਾਲੇ ਭਰੋਸੇਯੋਗ ਭੁਗਤਾਨ ਤਰੀਕੇ ਵਰਤੋ ਅਤੇ ਨਕਦ, ਬੈਂਕ ਟ੍ਰਾਂਸਫਰ ਜਾਂ ਅਜਿਹੇ ਭੁਗਤਾਨਾਂ ਤੋਂ ਬਚੋ ਜੋ ਵਾਪਸ ਨਹੀਂ ਹੋ ਸਕਦੇ। PayPal Buyer Protection ਦੇ ਨਾਲ ਜੇ ਟਿਕਟ ਨਕਲੀ ਹੋਣ ਜਾਂ ਕਦੇ ਪਹੁੰਚਣ ਹੀ ਨਾ, ਤਾਂ ਤੁਹਾਨੂੰ ਰਿਫੰਡ ਮਿਲ ਸਕਦਾ ਹੈ।
  • ਸੋਸ਼ਲ ਮੀਡੀਆ ਮਾਰਕਿਟਪਲੇਸਾਂ ’ਤੇ ਸਾਵਧਾਨ ਰਹੋ — ਠੱਗ ਅਕਸਰ ਨਕਲੀ ਲਿਸਟਿੰਗ ਬਣਾਉਂਦੇ ਹਨ, ਬਦਲੇ ਹੋਏ ਸਕ੍ਰੀਨਸ਼ੌਟ ਵਰਤਦੇ ਹਨ, ਜਾਂ ਅਸਲੀ ਵਿਕਰੇਤਾਵਾਂ ਦੀ ਨਕਲ ਕਰਦੇ ਹਨ ਅਤੇ ਭੁਗਤਾਨ ਮਿਲਣ ਤੋਂ ਬਾਅਦ ਗਾਇਬ ਹੋ ਜਾਂਦੇ ਹਨ।
  • ਰੀਵਿਊ ਜਾਂ ਸਮੀਖਿਆਵਾਂ ਅਤੇ URLs ਦੀ ਜਾਂਚ ਕਰੋ — ਜੇ ਕੋਈ ਸਾਈਟ ਸ਼ੱਕੀ ਲੱਗੇ, ਤਾਂ ਪ੍ਰਮਾਣਿਤ ਸਮੀਖਿਆਵਾਂ ਖੋਜੋ ਜਾਂ ਸਿੱਧੇ ਆਫ਼ੀਸ਼ੀਅਲ ਵੈੱਬਸਾਈਟ ’ਤੇ ਜਾਓ।
  • ਸ਼ੱਕੀ ਗਤੀਵਿਧੀਆਂ ਦੀ ਰਿਪੋਰਟ ਕਰੋ — ਅੱਧੇ ਤੋਂ ਵੱਧ ਆਸਟ੍ਰੇਲੀਅਨ (53 ਫੀਸਦੀ) ਕਹਿੰਦੇ ਹਨ ਕਿ ਉਹ ਕਿਸੇ ਵੈੱਬਸਾਈਟ ਜਾਂ ਵਿਕਰੇਤਾ ਵੱਲੋਂ ਆਈਆਂ ਸ਼ੱਕੀ ਪੇਸ਼ਕਸ਼ਾਂ ਦੀ ਰਿਪੋਰਟ ਕਰਨਗੇ ਅਤੇ ਇਸ ਤਰ੍ਹਾਂ ਕਰਨ ਨਾਲ ਹੋਰਨਾਂ ਲੋਕਾਂ ਨੂੰ ਠੱਗੀ ਦੇ ਸ਼ਿਕਾਰ ਹੋਣ ਤੋਂ ਬਚਾਇਆ ਜਾ ਸਕਦਾ ਹੈ।

Related posts

‘ਰੌਸ਼ਨੀ ਜਿੱਤੇਗੀ’ ਪੂਰੇ ਆਸਟ੍ਰੇਲੀਆ ‘ਚ ਸੋਗ ਦਿਵਸ 22 ਜਨਵਰੀ ਨੂੰ ਹੋਵੇਗਾ

Sussan Ley Extends Thai Pongal 2026 Greetings to Tamil Community

ਵਿਕਟੋਰੀਅਨ ਅੱਗ ਪੀੜਤਾਂ ਲਈ ਹੋਰ ਫੰਡ, ‘ਲੁੱਕ ਓਵਰ ਦ ਫਾਰਮ ਗੇਟ’ ਦੀ ਵੀ ਸ਼ੁਰੂਆਤ !