ਡੈਰਿਲ ਮਿਸ਼ੇਲ ICC ODI ਰੈਂਕਿੰਗ ‘ਚ ਵਿਰਾਟ ਕੋਹਲੀ ਨੂੰ ਪਛਾੜ ਕੇ ਨੰਬਰ-ਵੰਨ ਬੱਲੇਬਾਜ਼ ਬਣਿਆ

ਨਿਊਜ਼ੀਲੈਂਡ ਦਾ ਡੈਰਿਲ ਮਿਸ਼ੇਲ ICC ਵੰਨ ਡੇਅ ਇੰਟਰਨੈਸ਼ਨਲ ਰੈਕਿੰਗ 'ਚ ਨੰਬਰ-ਵੰਨ ਬੈਟਸਮੈਨ ਬਣ ਗਿਆ ਹੈ।

ਨਿਊਜ਼ੀਲੈਂਡ ਦੀ ਇਤਿਹਾਸਕ 1-2 ਸੀਰੀਜ਼ ਜਿੱਤਣ ਤੋਂ ਬਾਅਦ ICC ODI ਬੱਲੇਬਾਜ਼ੀ ਰੈਂਕਿੰਗ ਵਿੱਚ ਨਿਊਜ਼ੀਲੈਂਡ ਦੇ ਡੈਰਿਲ ਮਿਸ਼ੇਲ ਨੇ ਸਿਖਰ ‘ਤੇ ਆਪਣੀ ਥਾਂ ਬਣਾਉਂਦਿਆਂ ਵਿਰਾਟ ਕੋਹਲੀ ਨੂੰ ਨੰਬਰ-ਵੰਨ ਤੋਂ ਹੇਠਾਂ ਦੂਜੇ ਸਥਾਨ ‘ਤੇ ਧੱਕ ਦਿੱਤਾ ਹੈ। ਡੈਰਿਲ ਮਿਸ਼ੇਲ ਇਸ ਲੜੀ ਵਿੱਚ ਦੋ ਸੈਂਕੜੇ ਲਗਾ ਕੇ ਸਭ ਤੋਂ ਵੱਧ ਦੌੜਾਂ ਬਨਾਉਣ ਵਾਲਾ ਖਿਡਾਰੀ ਬਣ ਗਿਆ ਹੈ।

ਭਾਰਤੀ ਟੀਮ ਭਾਰਤ-ਨਿਊਜ਼ੀਲੈਂਡ ਵਿਚਕਾਰ ਤਿੰਨ ਮੈਚਾਂ ਦੀ ODI ਸੀਰੀਜ਼ 1-2 ਨਾਲ ਹਾਰ ਗਈ ਅਤੇ ਇਸਦਾ ਸਿੱਧਾ ਅਸਰ ICC ODI ਬੱਲੇਬਾਜ਼ੀ ਰੈਂਕਿੰਗ ‘ਤੇ ਪਿਆ ਹੈ। ਹਾਲਾਂਕਿ ਵਿਰਾਟ ਕੋਹਲੀ ਦੇ ਰੇਟਿੰਗ ਅੰਕ ਵਧੇ ਹਨ ਪਰ ਡੈਰਿਲ ਮਿਸ਼ੇਲ ਨੇ ਆਪਣੀ ਵਧੀਆ ਖੇਡ ਨਾਲ ਰੈਂਕਿੰਗ ਵਿੱਚ ਉਸਨੂੰ ਪਛਾੜ ਦਿੱਤਾ ਹੈ।

ਡੈਰਿਲ ਮਿਸ਼ੇਲ ਨੇ ਭਾਰਤ ਵਿਰੁੱਧ ਇੱਕ ਰੋਜ਼ਾ ਲੜੀ ਵਿੱਚ ਤਿੰਨ ਪਾਰੀਆਂ ਵਿੱਚ 352 ਦੌੜਾਂ ਬਣਾਈਆਂ ਜਿਸ ਵਿੱਚ ਦੋ ਸੈਂਕੜੇ ਤੇ ਇੱਕ ਅਰਧ ਸੈਂਕੜਾ ਸ਼ਾਮਲ ਹੈ ਅਤੇ ਉਹ ਸੀਰੀਜ਼ ਦਾ ਸਭ ਤੋਂ ਵਧੀਆ ਖਿਡਾਰੀ ਵੀ ਚੁਣਿਆ ਗਿਆ। ਇਸ ਪ੍ਰਭਾਵਸ਼ਾਲੀ ਪ੍ਰਦਰਸ਼ਨ ਨੇ ਉਸਦੇ ਰੇਟਿੰਗ ਅੰਕ 784 ਤੋਂ ਵਧਾ ਕੇ 845 ਕਰ ਦਿੱਤੇ ਹਨ, ਜੋ ਕਿ ਕੋਹਲੀ ਨੂੰ ਪਛਾੜਦੇ ਹਨ। ਕੋਹਲੀ ਦੇ ਰੇਟਿੰਗ ਅੰਕ ਹੁਣ 795 ਹਨ। ਕੋਹਲੀ ਹਾਲੇ ਪਿਛਲੇ ਹਫ਼ਤੇ ਹੀ ਨੰਬਰ-ਵੰਨ ਬੱਲੇਬਾਜ਼ ਬਣਿਆ ਸੀ ਅਤੇ ਉਹ ਜੁਲਾਈ 2021 ਤੋਂ ਇਸ ਅਹੁਦੇ ‘ਤੇ ਪੁੱਜਾ ਸੀ। ਪਰ ਡੈਰਿਲ ਮਿਸ਼ੇਲ ਵਧੀਆ ਬੈਟਿੰਗ ਕਰਦਿਆਂ ਕੋਹਲੀ ਨੂੰ ਪਛਾੜ ਕੇ ਹੁਣ ਆਈਸੀਸੀ ਰੈਂਕਿੰਗ ਵਿੱਚ ਸਿਖਰ ‘ਤੇ ਪੁੱਜ ਗਿਆ ਹੈ।

Related posts

ਕੱਲ੍ਹ ‘ਰਾਸ਼ਟਰੀ ਸੋਗ ਦਿਵਸ’ ਮੌਕੇ ਵਿਕਟੋਰੀਆ ‘ਚ ‘ਸੂਬਾ ਪੱਧਰੀ ਬਹੁ-ਧਰਮੀ ਸ਼ਰਧਾਂਜਲੀ ਸਮਾਗਮ’ ਹੋਵੇਗਾ

ਆਸਟ੍ਰੇਲੀਆ ਦਾ ਸਭ ਤੋਂ ਵੱਡਾ ਕੋਲੇ ਨਾਲ ਚੱਲਣ ਵਾਲਾ ਬਿਜਲੀ ਘਰ 2029 ਤੱਕ ਚਾਲੂ ਰਹੇਗਾ

38 ਸਾਲਾਂ ਬਾਅਦ ਨਿਊਜ਼ੀਲੈਂਡ ਨੇ ਭਾਰਤ ਨੂੰ ਕਿਵੇਂ ਹਰਾਇਆ ?