ਡੱਲਾਸ ਕਾਓਬੋਆਏਜ਼ ਨੇ ਸਚਿਨ ਨੂੰ ਕੀਤਾ ਸਨਮਾਨਤ

ਹਿਊਸਟਨ – ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਦਾ ਇੱਥੇ ਡੱਲਾਸ ਕਾਓਬੋਆਏਜ਼ ਐੱਨ. ਐੱਫ.ਐੱਲ. ਮੈਚ ਦੌਰਾਨ ਟੀਮ ਦੇ ਮਾਲਕ ਜੈਰੀ ਜੋਂਸ ਨੇ 10 ਨੰਬਰ ਦੀ ਜਰਸੀ ਭੇਟ ਕਰਕੇ ਸਨਮਾਨ ਕੀਤਾ। ਅਮਰੀਕਾ ਵਿਚ ਕ੍ਰਿਕਟ ਦੀ ਵੱਧਦੀ ਪ੍ਰਸਿੱਧੀ ਵਿਚ ਸਚਿਨ ਨੇ ਰਾਸ਼ਟਰੀ ਕ੍ਰਿਕਟ ਲੀਗ (ਐੱਨ. ਸੀ. ਐੱਲ.) ਰਾਹੀਂ ਯੋਗਦਾਨ ਦਿੱਤਾ। ਐੱਨ. ਸੀ. ਐੱਲ. ਦਾ ਸਾਂਝਾ ਮਾਲਕ ਸਚਿਨ ਅਮਰੀਕਾ ਵਿਚ ਨਵੇਂ ਦਰਸ਼ਕਾਂ ਤੱਕ ਕ੍ਰਿਕਟ ਨੂੰ ਪਹੁੰਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਐੱਨ. ਐੱਫ. ਐੱਲ. ਦੇ ਸਭ ਤੋਂ ਮਸ਼ਹੂਰ ਕੇਂਦਰਾਂ ’ਤੇ ਉਸਦਾ ਸਨਮਾਨਤ ਹੋਣਾ ਕ੍ਰਿਕਟ ਤੇ ਅਮਰੀਕੀ ਖੇਡਾਂ ਨੂੰ ਨੇੜੇ ਲਿਆਉਣ ਦੀ ਦਿਸ਼ਾ ਵਿਚ ਅਹਿਮ ਕਦਮ ਹੈ।

 

Related posts

ਰਾਜਸਥਾਨ ਰਾਇਲਜ਼ ਦੀਆਂ ਪਲੇਆਫ ਵਿੱਚ ਪਹੁੰਚਣ ਦੀਆਂ ਉਮੀਦਾਂ ਬਰਕਰਾਰ

ਦਿੱਲੀ ਕੈਪੀਟਲਜ਼ ਨੇ ਰਾਜਸਥਾਨ ਰਾਇਲਜ਼ ਨੂੰ ਪੰਜ ਵਿਕਟਾਂ ਨਾਲ ਹਰਾਇਆ

ਆਸਟ੍ਰੇਲੀਆ 2026 ਮਹਿਲਾ ਟੀ-20 ਵਿਸ਼ਵ ਕੱਪ ਦਾ ਪਹਿਲਾ ਮੈਚ ਸਾਊਥ-ਅਫਰੀਕਾ ਨਾਲ ਖੇਡੇਗਾ