ਨਵੀਂ ਦਿੱਲੀ – ਦੇਸ਼ ਭਰ ’ਚ ਚੋਣਾਂ ਦਾ ਮਾਹੌਲ ਹੈ। 543 ਲੋਕ ਸਭਾ ਸੀਟਾਂ ਲਈ 7 ਪੜਾਵਾਂ ਵਿੱਚ ਵੋਟਿੰਗ ਹੋਈ। 7ਵੇਂ ਪੜਾਅ ਦੀਆਂ 58 ਸੀਟਾਂ ’ਤੇ ਸ਼ਾਮ ਨੂੰ ਵੋਟਿੰਗ ਪੂਰੀ ਹੋ ਗਈ ਹੈ। ਲੋਕ ਸਭਾ ਚੋਣਾਂ ਖਤਮ ਹੋਣ ਦੇ ਨਾਲ ਹੀ ਦੇਸ਼ ਦੇ ਲੋਕ ਇਸ ਸਵਾਲ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ ਕਿ ਕਿਸ ਦੀ ਸਰਕਾਰ ਬਣੇਗੀ। ਅਜਿਹੇ ’ਚ ਲੋਕ ਸਭਾ ਚੋਣਾਂ ਦੇ ਆਖਰੀ ਪੜਾਅ ਦੀ ਵੋਟਿੰਗ ਤੋਂ ਬਾਅਦ ਐਗਜ਼ਿਟ ਪੋਲ ਆਉਣੇ ਸ਼ੁਰੂ ਹੋ ਗਏ ਹਨ। ਅਗਲੇ ਪੰਜ ਸਾਲਾਂ ਲਈ ਦੇਸ਼ ’ਚ ਕਿਸ ਦੀ ਸਰਕਾਰ ਬਣੇਗੀ ਤੇ ਇਸ ਲੋਕ ਸਭਾ ਚੋਣਾਂ ’ਚ ਕੌਣ ਬਣੇਗਾ ਚੈਂਪੀਅਨ? ਇਸ ਦਾ ਸਹੀ ਜਵਾਬ ਤੁਹਾਨੂੰ ‘ਜਗ ਬਾਣੀ’ ’ਤੇ ਹੀ ਮਿਲੇਗਾ। ਕਰਨਾਟਕ ’ਚ ਐੱਨ.ਡੀ.ਏ. ਨੂੰ 55 ਫੀਸਦੀ ਵੋਟਾਂ ਮਿਲੀਆਂ ਹਨ। ਸੀਟਾਂ ਦੀ ਗੱਲ ਕਰੀਏ ਤਾਂ ਐੱਨ.ਡੀ.ਏ. ਨੂੰ 20-22 ਸੀਟਾਂ ਤਾਂ ਉਥੇ ਹੀ ‘ਇੰਡੀਆ’ ਬਲਾਕ ਨੂੰ 3-5, ਜੇ.ਡੀ.ਐੱਸ. ਨੂੰ 3 ਸੀਟਾਂ ਮਿਲੀਆਂ ਹਨ। ਸੂਬੇ ’ਚ ਲੋਕ ਸਭਾ ਦੀਆਂ ਕੁੱਲ 28 ਸੀਟਾਂ ਹਨ। ਸੀਟਾਂ ਦੇ ਲਿਹਾਜ ਨਾਲ ਗੱਲ ਕਰੀਏ ਤਾਂ ਤਾਮਿਲਨਾਡੂ ਦੇ ਐਗਜ਼ਿਟ ਪੋਲ ’ਚ ਐੱਨ.ਡੀ.ਏ. ਨੂੰ 2-4 ਸੀਟਾਂ ਮਿਲਣ ਜਾ ਰਹੀਆਂ ਹਨ ਤਾਂ ਉਥੇ ਹੀ ‘ਇੰਡੀਆ’ ਗਠਜੋੜ ਨੂੰ 33-37 ਸੀਟਾਂ ਮਿਲ ਰਹੀਆਂ ਹਨ। ‘ਇੰਡੀਆ’ ਗਠਜੋੜ ’ਚ ਵੀ ਕਾਂਗਰਸ ਨੂੰ 13-15 ਤਾਂ ਡੀ.ਐੱਮ.ਕੇ. ਨੂੰ 20-22 ਸੀਟਾਂ ਮਿਲਣ ਦਾ ਅਨੁਮਾਨ ਹੈ। ਏਆਈਏਡੀਐਮਕੇ ਨੂੰ ਸੂਬੇ ’ਚ 0-2 ਸੀਟਾਂ ਮਿਲ ਰਹੀਆਂ ਹਨ। ਦੱਸ ਦੇਈਏ ਕਿ ਸੂਬੇ ’ਚ ਲੋਕ ਸਭਾ ਦੀਆਂ 39 ਸੀਟਾਂ ਹਨ।