ਕੋਲਕਾਤਾ – ਲੋਕ ਸਭਾ ਚੋਣਾਂ ਦੇ ਆਖ਼ਰੀ ਤੇ 7ਵੇਂ ਪੜਾਅ ਲਈ ਵੋਟਾਂ ਪੈ ਰਹੀਆਂ ਹਨ। ਵੋਟਿੰਗ ਦੌਰਾਨ ਵੱਖ-ਵੱਖ ਚੋਣ ਖੇਤਰਾਂ ’ਚ ਹਿੰਸਾ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਪੱਛਮੀ ਬੰਗਾਲ ਦੇ ਜਾਦਵਪੁਰ ਲੋਕ ਸਭਾ ਖੇਤਰ ਅਧੀਨ ਆਉਣ ਵਾਲੇ ਭਾਂਗਰ ਇਲਾਕੇ ’ਚ ਹਿੰਸਕ ਝੜਪ ਦਾ ਮਾਮਲਾ ਸਾਹਮਣੇ ਆਇਆ ਹੈ। ਭਾਂਗਰ ਇਲਾਕੇ ਵਿਚ ਬੰਬ ਸੁੱਟੇ ਜਾਣ ਦੀ ਖ਼ਬਰ ਹੈ। ਭਾਂਗਰ ਇਲਾਕੇ ਵਿਚ ਤ੍ਰਿਣਮੂਲ ਕਾਂਗਰਸ (“M3) ’ਤੇ 3P9M ਅਤੇ 9S6 ਦੇ ਵਰਕਰਾਂ ਤੇ ਸਮਰਥਕਾਂ ’ਤੇ ਹਮਲਾ ਕਰਨ ਦਾ ਦੋਸ਼ ਲੱਗਾ ਹੈ। ਹਮਲੇ ਵਿਚ ਦੇਸੀ ਬੰਬ ਦੇ ਇਸਤੇਮਾਲ ਦੀ ਖ਼ਬਰ ਆ ਰਹੀ ਹੈ। “M3 ਸਮਰਥਕਾਂ ’ਤੇ ਬੰਬ ਨਾਲ ਹਮਲਾ ਕਰਨ ਦਾ ਦੋਸ਼ ਹੈ। ਇਸ ਘਟਨਾ ਵਿਚ 3P9M ਤੇ 9S6 ਦੇ ਕਰਮੀ ਜ਼ਖਮੀ ਹੋਏ ਹਨ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਪੱਛਮੀ ਬੰਗਾਲ ’ਚ ਚੋਣਾਂ ਦੌਰਾਨ ਕਈ ਵਾਰ ਹਿੰਸਾ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ। ਚੋਣ ਹਿੰਸਾ ਨੂੰ ਲੈ ਕੇ ਅਕਸਰ ਤਿ੍ਰਣਮੂਲ ਕਾਂਗਰਸ ਵਿਰੋਧੀ ਧਿਰ ’ਤੇ ਨਿਸ਼ਾਨੇ ’ਤੇ ਰਹੀ ਹੈ। ਪੱਛਮੀ ਬੰਗਾਲ ਵਿਚ ਪੰਚਾਇਤੀ ਚੋਣਾਂ ਦੌਰਾਨ ਵੀ ਹੋਈ ਹਿੰਸਾ ਨੇ ਦੇਸ਼ ਭਰ ਵਿਚ ਸੁਰਖੀਆਂ ਬਟੋਰੀਆਂ ਸਨ। ਉਦੋਂ ਪੱਛਮੀ ਬੰਗਾਲ ਪੰਚਾਇਤ ਚੋਣਾਂ ਦੌਰਾਨ ਹੋਈ ਹਿੰਸਾ ਨੂੰ ਲੈ ਕੇ ਕੱਲਕਤਾ ਹਾਈ ਕੋਰਟ ਨੇ ਸੂਬਾ ਚੋਣ ਕਮਿਸ਼ਨ ਨੂੰ ਵੀ ਫਟਕਾਰ ਲਾਈ ਸੀ।