‘ਧੀਆਂ ਨੂੰ ਰੁਆਉਣਾ, ਸਤਾਉਣਾ ਤੇ ਘਰ ਬਿਠਾਉਣਾ’ ਭਾਜਪਾ ਸਰਕਾਰ ਦੀ ਖੇਡ ਨੀਤੀ: ਕਾਂਗਰਸ

ਨਵੀਂ ਦਿੱਲੀ – ਓਲੰਪਿਕ ਤਮਗਾ ਜੇਤੂ ਮਹਿਲਾ ਪਹਿਲਵਾਨ ਸਾਕਸ਼ੀ ਮਲਿਕ ਦੇ ਸੰਨਿਆਸ ਲੈਣ ਦੇ ਐਲਾਨ ਤੋਂ ਬਾਅਦ ਕਾਂਗਰਸ ਨੇ ਅੱਜ ਕੇਂਦਰ ਸਰਕਾਰ ’ਤੇ ਤਿੱਖਾ ਹਮਲਾ ਬੋਲਿਆ ਅਤੇ ਦੋਸ਼ ਲਾਇਆ ਕਿ ‘ਧੀਆਂ ਨੂੰ ਰੁਆਉਣਾ, ਸਤਾਉਣਾ ਤੇ ਘਰ ਬਿਠਾਉਣਾ’ ਭਾਜਪਾ ਸਰਕਾਰ ਦੀ ਖੇਡ ਨੀਤੀ ਬਣ ਗਈ ਹੈ।
ਪਾਰਟੀ ਦੇ ਜਨਰਲ ਸਕੱਤਰ ਰਣਦੀਪ ਸਿੰਘ ਸੂਰਜੇਵਾਲਾ ਨੇ ਵੀ ਦਾਅਵਾ ਕੀਤਾ ਕਿ ਮਹਿਲਾ ਪਹਿਲਵਾਨਾਂ ’ਤੇ ਹੋਏ ‘ਅੱਤਿਆਚਾਰ ਅਤੇ ਬੇਇਨਸਾਫ਼ੀ’ ਲਈ ਨਰਿੰਦਰ ਮੋਦੀ ਸਰਕਾਰ ਸਿੱਧੇ ਤੌਰ ’ਤੇ ਜ਼ਿੰਮੇਵਾਰ ਹੈ। ਰੀਓ ਓਲੰਪਿਕਸ ਦੀ ਕਾਂਸੀ ਤਮਗਾ ਜੇਤੂ ਸਾਕਸ਼ੀ ਮਲਿਕ ਨੇ ਭਾਰਤੀ ਕੁਸ਼ਤੀ ਮਹਾਸੰਘ (ਡਬਲਿਊਐੱਫਆਈ) ਦੇ ਪ੍ਰਧਾਨ ਦੇ ਅਹੁਦੇ ਦੀ ਚੋਣ ਵਿੱਚ ਬਿ੍ਰਜ ਭੂਸ਼ਨ ਸ਼ਰਨ ਸਿੰਘ ਦੇ ਵਿਸ਼ਵਾਸਪਾਤਰ ਸੰਜੈ ਸਿੰਘ ਦੀ ਜਿੱਤ ਦੇ ਵਿਰੋਧ ਵਿੱਚ ਵੀਰਵਾਰ ਨੂੰ ਆਪਣੇ ਕੁਸ਼ਤੀ ਦੇ ਜੁੱਤੇ ਮੇਜ਼ ਉੱਤੇ ਰੱਖ ਦਿੱਤੇ ਅਤੇ ਕੁਸ਼ਤੀ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ। ਇਸ ਸਮੇਂ ਉਹ ਰੋ ਰਹੀ ਸੀ।

 

Related posts

ਇੰਗਲੈਂਡ Ḕਚ ਅੱਜ ਤੋਂ ਸ਼ੁਰੂ ਹੋ ਰਿਹਾ ਮਹਿਲਾ ਟੀ-20 ਵਿਸ਼ਵ ਕੱਪ 5 ਜੁਲਾਈ ਤੱਕ ਚੱਲੇਗਾ !

ਜੇਤੂ ਨੂੰ ਮਿਲਣਗੇ 55 ਮਿਲੀਅਨ ਡਾਲਰ : ਅੱਜ ਤੋਂ ਫ਼ੀਫਾ ਵਰਲਡ ਫੁੱਟਬਾਲ ਕੱਪ ਸ਼ੁਰੂ !

ਆਸਟ੍ਰੇਲੀਆ ਦੇ ਬੰਗਲਾਦੇਸ਼ ਦੇ ਨਾਲ ਕ੍ਰਿਕਟ ਦੇ ਦਿਲਚਸਪ ਮੈਚ ਹੋਣਗੇ