ਨਮਿਤਾ ਟੋਪੋ ਨੇ ਹਾਕੀ ਨੂੰ ਕਹਿ ਅਲਵਿਦਾ

ਨਵੀਂ ਦਿੱਲੀ – ਭਾਰਤ ਲਈ 150 ਤੋਂ ਵੱਧ ਮੈਚ ਖੇਡ ਚੁੱਕੀ ਤਜਰਬੇਕਾਰ ਮਹਿਲਾ ਹਾਕੀ ਖਿਡਾਰਨ ਨਮਿਤਾ ਟੋਪੋ ਨੇ ਵੀਰਵਾਰ ਨੂੰ ਖੇਡ ਨੂੰ ਅਲਵਿਦਾ ਕਹਿ ਦਿੱਤਾ। ਓਡੀਸ਼ਾ ਦੇ ਸੁੰਦਰਗੜ੍ਹ ਜ਼ਿਲ੍ਹੇ ਦੀ ਰਹਿਣ ਵਾਲੀ 27 ਸਾਲ ਦੀ ਨਮਿਤਾ ਨੇ 2012 ਵਿਚ ਰਾਸ਼ਟਰੀ ਟੀਮ ਲਈ ਸ਼ੁਰੂਆਤ ਕੀਤੀ ਸੀ। ਉਹ 2014 ਤੇ 2018 ਏਸ਼ਿਆਈ ਖੇਡਾਂ ਵਿਚ ਕ੍ਰਮਵਾਰ ਕਾਂਸਾ ਤੇ ਸਿਲਵਰ ਮੈਡਲ ਜਿੱਤਣ ਵਾਲੀ ਭਾਰਤੀ ਟੀਮ ਦੀ ਮੈਂਬਰ ਸੀ। ਨਮਿਤਾ ਨੇ ਕਿਹਾ ਕਿ ਪਿਛਲੇ 10 ਸਾਲ ਯਕੀਨੀ ਤੌਰ ‘ਤੇ ਮਰੇ ਜੀਵਨ ਲਈ ਸਭ ਤੋਂ ਚੰਗਾ ਸਮਾਂ ਰਿਹਾ। ਮੇਰਾ ਸੁਪਨਾ ਸੀ ਕਿ ਮੈਂ ਵੱਡੇ ਟੂਰਨਾਮੈਂਟਾਂ ਵਿਚ ਦੇਸ਼ ਦੀ ਨੁਮਾਇੰਦਗੀ ਕਰਾਂ ਤੇ ਆਪਣੇ ਸੁਪਨੇ ਦੇ ਸਾਕਾਰ ਹੋਣ ਦੀ ਮੈਨੂੰ ਖ਼ੁਸ਼ੀ ਹੈ।

Related posts

ਮਾਲੋਮਾਲ ਹੋ ਜਾਣਗੀਆਂ ਆਈਸੀਸੀ ਮਹਿਲਾ ਟੀ-20 ਵਿਸ਼ਵ ਕੱਪ 2026 ਦੀਆਂ ਜੇਤੂ ਟੀਮਾਂ

ਆਰ. ਵੈਸ਼ਾਲੀ ਨੇ FIDE ਮਹਿਲਾ ਕੈਂਡੀਡੇਟਸ ਚੈਂਪੀਅਨ ਬਣਕੇ ਨਵਾਂ ਇਤਿਹਾਸ ਰਚਿਆ

KKR ਦੇ ਕਪਤਾਨ ਅਜਿੰਕਿਆ ਰਹਾਣੇ ਨੂੰ ਅਜੀਬੋ-ਗਰੀਬ ਜੁਰਮਾਨਾ !