ਨਵਜੋਤ ਸਿੰਘ ਸਿੱਧੂ ਦੇ ਇਮਰਾਨ ਪ੍ਰੇਮ ’ਤੇ ਮਨੀਸ਼ ਤਿਵਾੜੀ ਨੇ ਚੁੱਕੇ ਸਵਾਲ

ਨਵੀਂ ਦਿੱਲੀ – ਕਾਂਗਰਸ ਦੀ ਪੰਜਾਬ ਇਕਾਈ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ‘ਇਮਰਾਨ’ ਪ੍ਰੇਮ ’ਤੇ ਸਿਆਸਤ ਗਰਮਾ ਗਈ ਹੈ। ਸਿੱਧੂ ਦੇ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਵੱਡਾ ਭਰਾ ਕਹਿਣ ’ਤੇ ਕਾਂਗਰਸ ਦੇ ਸੀਨੀਅਰ ਨੇਤਾ ਮਨੀਸ਼ ਤਿਵਾੜੀ ਨੇ ਕਰਾਰ ਹਮਲਾ ਬੋਲਿਆ ਹੈ। ਮਨੀਸ਼ ਤਿਵਾੜੀ ਨੇ ਕਿਹਾ ਕਿ ਭਾਰਤ ਲਈ ਇਮਰਾਨ ਖਾਨ ਆਈਐੱਸਆਈ ਅਤੇ ਪਾਕਿਸਤਾਨੀ ਫ਼ੌਜ ਦੇ ਉਸ ਗਠਜੋੜ ਦਾ ਮੋਹਰਾ ਹੈ, ਜੋ ਮੁਲਕ ’ਚ ਹਥਿਆਰ, ਡਰੱਗਜ਼ ਅਤੇ ਅੱਤਵਾਦੀਆਂ ਨੂੰ ਭੇਜਦਾ ਹੈ। ਪੰਜਾਬ ਦੇ ਸ੍ਰੀ ਅਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਨੇ ਸਵਾਲ ਕੀਤਾ ਕਿ ਕੀ ਅਸੀਂ ਆਪਣੇ ਫ਼ੌਜੀਆਂ ਦੀ ਸ਼ਹਾਦਤ ਇੰਨੀ ਜਲਦੀ ਭੁੱਲ ਗਏ.

Related posts

ਮੋਦੀ ਵਲੋਂ ਪਹਿਲਾ ਬਲਾਇੰਡ ਟੀ-20 ਵਿਸ਼ਵ ਕੱਪ ਜਿੱਤਣ ਵਾਲੀ ਭਾਰਤੀ ਮਹਿਲਾ ਟੀਮ ਨੂੰ ਵਧਾਈਆਂ

ਭਾਰਤ ਦੇ ਅਹਿਮਦਾਬਾਦ ਵਿੱਚ ਹੋਣਗੀਆਂ ‘ਕਾਮਨਵੈਲਥ ਗੇਮਜ਼ 2030’

‘ਮਹਿਲਾ ਪ੍ਰੀਮੀਅਰ ਲੀਗ 2026’ 9 ਜਨਵਰੀ ਤੋਂ 5 ਫਰਵਰੀ ਤੱਕ ਹੋਵੇਗੀ