ਨਵਾਂ ਸਾਲ ਦੁਨੀਆਂ ਦੇ ਵਿੱਚ ਸਭ ਤੋਂ ਪਹਿਲਾਂ ਕਿਥੇ ਚੜ੍ਹਦਾ ?

ਸਿਡਨੀ ਅਤੇ ਮੈਲਬੌਰਨ (ਆਸਟ੍ਰੇਲੀਆ) ਕਿਰੀਬਾਟੀ ਤੋਂ ਠੀਕ ਬਾਅਦ ਨਵਾਂ ਸਾਲ ਮਨਾਉਂਦੇ ਹਨ।

ਟਾਈਮ ਜ਼ੋਨ ਦੇ ਅਨੁਸਾਰ ਨਵਾਂ ਸਾਲ ਸਵੇਰੇ 12 ਵਜੇ ਚੜ੍ਹਦਾ ਹੈ ਅਤੇ ਸਭ ਤੋਂ ਪਹਿਲਾਂ ਪੂਰਬ ਵਾਲੇ ਦੇਸ਼ ਨਵਾਂ ਸਾਲ ਮਨਾਉਂਦੇ ਹਨ। ਇਸ ਤੋਂ ਬਾਅਦ ਨਵਾਂ ਸਾਲ ਹੌਲੀ-ਹੌਲੀ ਦੂਜੇ ਸਮਾਂ ਖੇਤਰਾਂ ਵਿੱਚ ਆਉਂਦਾ ਹੈ। ਧਰਤੀ ਦੇ 24 ਘੰਟਿਆਂ ਦੇ ਟਾਈਮ ਜ਼ੋਨਾਂ ਦੇ ਵਿੱਚੋਂ ਹਰੇਕ ਟਾਈਮ ਜ਼ੋਨ ਦੇ ਵਿੱਚ ਵੱਖ-ਵੱਖ ਸਮੇਂ ‘ਤੇ ਨਵਾਂ ਸਾਲ ਚੜ੍ਹਦਾ ਹੈ।

ਪੂਰੀ ਦੁਨੀਆਂ ਦੇ ਵਿੱਚ ਸਭ ਤੋਂ ਪਹਿਲਾਂ ਨਵਾਂ ਸਾਲ ਮਨਾਉਣ ਵਾਲਾ ਦੇਸ਼ ਕਿਰੀਬਾਟੀ ਹੈ। ਕਿਰੀਬਾਟੀ ਇੱਕ ਟਾਪੂ ਦੇਸ਼ ਹੈ ਜੋ ਸੈਂਕੜੇ ਮੀਲਾਂ ਵਿੱਚ ਫੈਲੇ 30 ਤੋਂ ਵੱਧ ਟਾਪੂਆਂ ਅਤੇ ਚੱਟਾਨਾਂ ਤੋਂ ਬਣਿਆ ਹੋਇਆ ਹੈ। ਕਿਰੀਬਾਟੀ ਨੇ 1979 ਵਿੱਚ ਯੂਕੇ ਤੋਂ ਆਜ਼ਾਦੀ ਪ੍ਰਾਪਤ ਕੀਤੀ ਸੀ ਅਤੇ ਇਸਨੂੰ ਸੋਵੀਅਤ ਯੂਨੀਅਨ ਅਤੇ ਯੂਗੋਸਲਾਵੀਆ ਦੇ ਟੁੱਟਣ ਨਾਲ ਬਣੇ ਇੱਕ ਦਰਜਨ ਤੋਂ ਵੱਧ ਹੋਰ ਦੇਸ਼ਾਂ ਦੇ ਨਾਲ ਦੁਨੀਆ ਦੇ ਸਭ ਤੋਂ ਨਵੇਂ ਪ੍ਰਭੂਸੱਤਾ ਸੰਪੰਨ ਦੇਸ਼ਾਂ ਵਿੱਚੋਂ ਇੱਕ ਬਣਾ ਦਿੱਤਾ ਸੀ।

ਪੈਟ੍ਰੋਪਾਵਲੋਵਸਕ-ਕਾਮਚੈਟਸਕੀ, ਰੂਸ ਅਤੇ ਸਿਡਨੀ-ਮੈਲਬੌਰਨ (ਆਸਟ੍ਰੇਲੀਆ) ਕਿਰੀਬਾਟੀ ਤੋਂ ਠੀਕ ਬਾਅਦ ਨਵਾਂ ਸਾਲ ਮਨਾਉਂਦੇ ਹਨ। ਜਦੋਂ ਕਿਰੀਬਾਟੀ ਦੇ ਕਿਰੀਟੀਮਾਟੀ ਵਿੱਚ ਘੜੀ ਉਪਰ ਅੱਧੀ ਰਾਤ ਨੂੰ 12 ਵੱਜਦੇ ਹਨ ਅਤੇ ਨਵਾਂ ਸਾਲ ਸ਼ੁਰੂ ਹੁੰਦਾ ਹੈ ਤਾਂ ਸਿਡਨੀ/ਮੈਲਬੌਰਨ (ਆਸਟ੍ਰੇਲੀਆ) ਦੇ ਵਿੱਚ ਰਾਤ ਦੇ 9 ਵਜੇ ਦਾ ਟਾਈਮ ਹੁੰਦਾ ਹੂੰਦਾ ਹੈ। ਲੰਡਨ (ਇੰਗਲੈਂਡ) ਦੇ ਵਿੱਚ 31 ਦਸੰਬਰ ਨੂੰ ਉਸ ਵੇਲੇ ਸਵੇਰ ਦੇ 10 ਵਜੇ ਦਾ ਟਾਈਮ ਹੁੰਦਾ ਹੈ। ਹਾਲਾਂਕਿ ਜ਼ਿਆਦਾਤਰ ਹੋਰ ਯੂਰਪੀਅਨ ਦੇਸ਼ ਦੇ ਵਿੱਚ ਸਮਾਂ ਥੋੜ੍ਹਾ ਅੱਗੇ ਹੁੰਦਾ ਹੈ। ਉੇਸ ਵਕਤ ਪੈਰਿਸ (ਫਰਾਂਸ), ਬਰਲਿਨ (ਜਰਮਨੀ) ਅਤੇ ਰੋਮ (ਇਟਲੀ) ਦੇ ਵਿੱਚ ਸਵੇਰ ਦੇ 11 ਵੱਜ ਜਾਂਦੇ ਹਨ। ਉੱਤਰੀ ਅਮਰੀਕੀ ਦੇਸ਼ਾਂ ਦੇ ਯੂਐਸਏ ਦੇ ਨਿਊਯਾਰਕ ਸਿਟੀ ਵਿੱਚ ਸਵੇਰ ਦੇ 5, ਸ਼ਿਕਾਗੋ ਵਿੱਚ ਸਵੇਰ ਦੇ 4 ਵਜੇ, ਲਾਸ ਏਂਜਲਸ ਵਿੱਚ ਸਿਰਫ਼ 2, ਹਵਾਈ ਦੇ ਹੋਨੋਲੂਲੂ ਵਿੱਚ ਰਾਤ ਦੇ 12 ਵਜਦੇ ਹਨ ਜਾਣੀ ਕਿ 31 ਦਸੰਬਰ ਦੀ ਸ਼ੁਰੂਆਤ ਹੋ ਜਾਂਦੀ ਹੈ। ਜਦੋਂ ਕਿਰੀਬਾਟੀ ਵਿੱਚ 1 ਜਨਵਰੀ ਨੂੰ ਅੱਧੀ ਰਾਤ ਹੁੰਦੀ ਹੈ ਤਾਂ ਕੈਨੇਡੀਅਨ ਸ਼ਹਿਰ ਓਟਾਵਾ, ਓਨਟਾਰੀਓ ਵਿੱਚ ਵੀ ਨਿਊਯਾਰਕ ਸਿਟੀ ਵਾਂਗ 31 ਦਸੰਬਰ ਨੂੰ ਸਵੇਰ ਦੇ 5 ਵੱਜ ਜਾਂਦੇ ਹਨ। ਮੈਕਸੀਕੋ ਸਿਟੀ, ਮੈਕਸੀਕੋ, ਦੱਖਣੀ ਅਮਰੀਕਾ ਵਿੱਚ ਬੇਲੀਜ਼ ਸਿਟੀ, ਬੇਲੀਜ਼, ਅਤੇ ਅਮਰੀਕਾ ਵਿੱਚ ਸ਼ਿਕਾਗੋ ਦਾ ਸਮਾਂ ਇਕੋ ਜਿਹਾ ਹੁੰਦਾ ਹੈ ਅਤੇ ਇਥੇ ਸਵੇਰ ਦੇ 4 ਵੱਜ ਜਾਂਦੇ ਹਨ।

ਜਦੋਂ ਕਿਰੀਬਾਟੀ ਵਿੱਚ ਸਵੇਰ ਦੇ 12 ਵੱਜਦੇ ਹਨ ਤਾਂ ਉਸ ਵੇਲੇ ਬ੍ਰਾਜ਼ੀਲ ਦੇ ਰੀਓ ਡੀ ਜਨੇਰੀਓ ਵਿੱਚ 31 ਦਸੰਬਰ ਨੂੰ ਸਵੇਰੇ ਦੇ 7 ਵੱਜ ਜਾਂਦੇ ਹਨ। ਇਸ ਵੇਲੇ ਮੱਧ ਅਮਰੀਕੀ ਦੇਸ਼ ਬੇਲੀਜ਼ ਦੀ ਬੇਲੀਜ਼ ਸਿਟੀ ਵਿੱਚ ਸਵੇਰ ਦੇ 4 ਵੱਜ ਜਾਂਦੇ ਹਨ। ਬਹੁਤ ਸਾਰੇ ਅਫਰੀਕੀ ਦੇਸ਼ ਅੰਤਰਰਾਸ਼ਟਰੀ ਡੇਟ ਲਾਈਨ ਤੋਂ ਲਗਭਗ ਪੂਰੀ ਦੁਨੀਆਂ ਦੇ ਵਿੱਚ ਸਿੱਧੇ ਮੌਜੂਦ ਹਨ। ਜਦੋਂ ਕਿਰੀਬਾਟੀ ਵਿੱਚ ਨਵੇਂ ਸਾਲ ਦੇ ਦਿਨ ਅੱਧੀ ਰਾਤ ਹੁੰਦੀ ਹੈ ਤਾਂ ਉਸ ਤੋਂ ਇੱਕ ਦਿਨ ਪਹਿਲਾਂ ਲਾਗੋਸ, ਨਾਈਜੀਰੀਆ ਵਿੱਚ ਸਵੇਰ ਦੇ 11 ਵੱਜੇ ਹੁੰਦਾ ਹੈ। ਮਿਸਰ ਦੇ ਕਾਹਿਰਾ ਵਿੱਚ ਨਵੇਂ ਸਾਲ ਦੀ ਸ਼ਾਮ ਨੂੰ ਦੁਪਹਿਰ ਹੁੰਦੀ ਹੈ।

ਏਸ਼ੀਆ ਦੁਨੀਆਂ ਦਾ ਸਭ ਤੋਂ ਵੱਡਾ ਮਹਾਂਦੀਪ ਹੈ ਅਤੇ ਇਸ ਵਿੱਚ ਦੁਨੀਆਂ ਦੇ ਦੋ ਸਭ ਤੋਂ ਵੱਡੇ ਦੇਸ਼ ਸ਼ਾਮਲ ਹਨ। ਇਕੱਲੇ ਰੂਸ ਵਿੱਚ ਹੀ ਗਿਆਰਾਂ ਟਾਈਮ ਜ਼ੋਨ ਮੌਜੂਦ ਹਨ। 1 ਜਨਵਰੀ ਨੂੰ ਕਿਰੀਬਾਟੀ ਵਿੱਚ ਜਦੋ 31 ਦਸੰਬਰ ਨੂੰ ਅੱਧੀ ਰਾਤ ਹੁੰਦੀ ਹੈ ਤਾਂ ਸ਼ੰਘਾਈ, ਚੀਨ ਵਿੱਚ ਸ਼ਾਮ ਦੇ 6, ਕਰਾਚੀ ਪਾਕਿਸਤਾਨ ਵਿੱਚ ਸਵੇਰ ਦੇ 3 ਅਤੇ ਟੋਕੀਓ ਜਪਾਨ ਵਿੱਚ ਸਵੇਰ ਦੇ 7 ਵੱਜੇ ਹੁੰਦੇ ਹਨ।

Related posts

‘ਰੌਸ਼ਨੀ ਜਿੱਤੇਗੀ’ ਪੂਰੇ ਆਸਟ੍ਰੇਲੀਆ ‘ਚ ਸੋਗ ਦਿਵਸ 22 ਜਨਵਰੀ ਨੂੰ ਹੋਵੇਗਾ

Sussan Ley Extends Thai Pongal 2026 Greetings to Tamil Community

ਵਿਕਟੋਰੀਅਨ ਅੱਗ ਪੀੜਤਾਂ ਲਈ ਹੋਰ ਫੰਡ, ‘ਲੁੱਕ ਓਵਰ ਦ ਫਾਰਮ ਗੇਟ’ ਦੀ ਵੀ ਸ਼ੁਰੂਆਤ !