ਨਸੀਰੂਦੀਨ ਸ਼ਾਹ ਦੀ ਸਿਹਤ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਹੰਗਾਮਾ, ਬੇਟੇ ਨੇ ਦੱਸਿਆ ਅਸਲ ਸੱਚ

ਮੰਬਈ: ਬਾਲੀਵੁੱਡ ਐਕਟਰ ਨਸੀਰੂਦੀਨ ਸ਼ਾਹ (naseeruddin shah) ਦੀ ਸਿਹਤ ਨੂੰ ਲੈ ਕੇ ਅਚਾਨਕ ਸੋਸ਼ਲ ਮੀਡੀਆ (Social Media) ‘ਤੇ ਅਫਵਾਹ ਫੈਲ ਗਈ, ਜਿਸ ਨੇ ਫੈਨਸ ਨੂੰ ਕਾਫੀ ਪਰੇਸ਼ਾਨ ਕਰ ਦਿੱਤਾ। ਦੱਸਿਆ ਜਾ ਰਿਹਾ ਸੀ ਕਿ ਨਸੀਰੂਦੀਨ ਬੀਮਾਰ ਹਨ ਉਨ੍ਹਾਂ ਨੂੰ ਤੇ ਗੰਭੀਰ ਹਾਲਤ ਵਿਚ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਹਾਲਾਂਕਿ ਇਹ ਖ਼ਬਰ ਝੂਠੀ (Fake News) ਸੀ। ਇਸਦੀ ਪੁਸ਼ਟੀ ਉਸਦੇ ਬੇਟੇ ਵਿਵਾਨ ਸ਼ਾਹ ਨੇ ਕੀਤੀ ਤੇ ਕਿਹਾ ਕਿ ਉਸ ਦੇ ਪਿਤਾ ਅਦਾਕਾਰ ਨਸੀਰੂਦੀਨ ਸ਼ਾਹ ਬਹੁਤ ਤੰਦਰੁਸਤ ਹਨ ਅਤੇ ਉਹ ਹਸਪਤਾਲ ਦੀ ਬਜਾਏ ਆਪਣੇ ਘਰ ਪੂਰੀ ਤਰ੍ਹਾਂ ਸੁਰੱਖਿਅਤ ਹਨ।

ਜਿਵੇਂ ਹੀ ਵਿਵਾਨ ਨੂੰ ਇਸ ਬਾਰੇ ਪਤਾ ਲੱਗਿਆ, ਉਸਨੇ ਟਵੀਟ ਦੇ ਜ਼ਰੀਏ ਸਭ ਕੁਝ ਸਾਫ਼ ਕਰ ਦਿੱਤਾ। ਵਿਵਾਨ ਸ਼ਾਹ ਨੇ ਕਿਹਾ ਸਭ ਠੀਕ ਹੈ। ਬਾਬਾ ਬਿਲਕੁਲ ਠੀਕ ਹਨ। ਪੜ੍ਹੋ ਵਿਵਾਨ ਦਾ ਟਵੀਟ:

ਵਿਵਾਨ ਤੋਂ ਪਹਿਲਾਂ ਨਸੀਰੂਦੀਨ ਦੇ

ਮੈਨੇਜਰ ਨੇ ਖ਼ਬਰਾਂ ਨੂੰ ਗ਼ਲਤ ਦੱਸਿਆ ਅਤੇ ਕਿਹਾ ਕਿ ਨਸੀਰ ਸਾਹਬ ਘਰ ‘ਚ ਹਨ ਅਤੇ ਪੂਰੀ ਤਰ੍ਹਾਂ ਠੀਕ ਹਨ। ਇਸ ਦੇ ਨਾਲ ਹੀ ਉਹ ਇਨ੍ਹਾਂ ਖ਼ਬਰਾਂ ਤੋਂ ਥੋੜਾ ਪਰੇਸ਼ਾਨ ਵੀ ਹਨ।
ਦੱਸ ਦਈਏ ਕਿ ਦੇਰ ਰਾਤ ਅਚਾਨਕ ਇਸ ਅਫਵਾਹ ਦੇ ਫੈਲਣ ਕਾਰਨ ਪ੍ਰਸ਼ੰਸਕ ਸਦਸੇ ‘ਚ ਆ ਗਏ। ਟਵਿੱਟਰ ‘ਤੇ #naseeruddinshah ਨੰਬਰ ਇੱਕ ‘ਤੇ ਟ੍ਰੈਂਡ ਕਰਨਾ ਸ਼ੁਰੂ ਕਰਨ ਲਗਾ ਤੇ ਸੋਸ਼ਲ ਮੀਡੀਆ ਯੂਜ਼ਰਸ ਨੇ ਉਨ੍ਹਾਂ ਦੇ ਜਲਦੀ ਠੀਕ ਹੋਣ ਦੀ ਦੁਆ ਕਰਨੀ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਨਸੀਦ ਦੇ ਬੇਟੇ ਨੇ ਸਭ ਕੁਝ ਸਾਫ਼ ਕੀਤਾ।

Related posts

ਆਸਟ੍ਰੇਲੀਆ ਦੇ ਕਈ ਕਲਾਕਾਰ ‘ਐਕਟਰ ਐਵਾਰਡਜ਼’ ਲਈ ਨਾਮਜ਼ਦ।

ਭਾਜਪਾ ਸੰਸਦ ਮੈਂਬਰ ਤੇ ਅਦਾਕਾਰਾ ਕੰਗਨਾ ਰਣੌਤ ਖਿਲਾਫ਼ ਕੋਰਟ ਦੀ ਸਖਤੀ

ਧਰਤੀ ਪੁੱਤਰ, ਪੰਜਾਬ ਦਾ ਮਾਣ ਪਿਆਰਾ, ਐਕਸ਼ਨ ਕਿੰਗ ਅਤੇ ਬਾਲੀਵੁੱਡ ਦਾ ਹੀ ਮੈਨ ‘ਧਰਮਿੰਦਰ’ !