ਕਰੋਨਾ ਵਾਇਰਸ ਨੇ ਜਿੱਥੇ ਸੰਸਾਰ ਦੇ ਬਹੁਤੇ ਦੇਸ਼ਾਂ ਵਿਚ ਪੈਰ ਪਸਾਰ ਲਏ ਹਨ ਉੱਥੇ ਭਾਰਤ ਵਿਚ ਵੀ 28 ਅਪ੍ਰੈਲ 2020 ਤੱਕ 30000 ਦੇ ਲਗਭਗ ਵਿਅਕਤੀਆਂ ਨੂੰ ਆਪਣਾ ਸ਼ਿਕਾਰ ਬਣਾ ਲਿਆ ਹੈ । ਇਸ ਵਾਇਰਸ ਕਾਰਨ ਜਿੱਥੇ ਲੱਖਾਂ ਦੀ ਗਿਣਤੀ ਵਿਚ ਮੌਤਾਂ ਹੁਣ ਤੱਕ ਹੋ ਚੁੱਕੀਆਂ ਹਨ ਉੱਥੇ ਕਰੋੜਾਂ ਦੀ ਗਿਣਤੀ ਵਿਚ ਲੋਕ ਬੇਰੁਜ਼ਗਾਰ ਹੋ ਗਏ ਹਨ । ਜਿਨ੍ਹਾਂ ਵਿਚ ਵੱਡੀ ਗਿਣਤੀ ਨੌਜਵਾਨਾਂ ਦੀ ਹੈ । ਪ੍ਰਾਈਵੇਟ ਸੈਕਟਰ ਦੇ ਕਰਮਚਾਰੀਆਂ ਨੂੰ ਤਾਂ ਤਨਖਾਹ ਮਿਲਣਾ ਦੂਰ ਦੀ ਗੱਲ ਉਹ ਬਹੁਤ ਸਾਰੇ ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢ ਰਹੇ ਹਨ । ਦੂਜੇ ਪਾਸੇ ਸਰਕਾਰਾਂ ਵੀ ਆਪਣੇ ਮੁਲਾਜ਼ਮਾਂ ਦੇ ਭੱਤੇ ਰੋਕ ਰਹੀਆਂ ਹਨ ਤੇ ਤਨਖਾਹ ਵਿਚ ਕਟੌਤੀ ਵੀ ਕਰ ਰਹੀਆਂ ਹਨ । ਜਦਕਿ ਬਹੁਤ ਸਾਰੇ ਮੁਲਾਜ਼ਮਾਂ ਦੇ ਘਰ ਦਾ ਗੁਜ਼ਾਰਾ ਤਨਖਾਹ ‘ਤੇ ਹੀ ਚੱਲਦਾ ਹੈ । ਬਹੁਤ ਸਾਰੇ ਲੋਕਾਂ ਨੇ ਬੈਕਾਂ ਤੋਂ ਘਰ, ਕਾਰ ਅਤੇ ਹੋਰ ਜ਼ਰੂਰਤਾਂ ਲਈ ਲੋਨ ਲਿਆ ਹੋਇਆ ਹੈ ਤੇ ਬੈਂਕ ਕਹਿ ਰਹੇ ਹਨ ਕਿ ਤੁਹਾਡੀ ਕਿਸ਼ਤ ਤਾਂ ਮੁਲਤਵੀ ਕਰ ਦਿੰਦੇ ਹਾਂ ਪਰ ਵਿਆਜ ਤਾਂ ਇਸ ਮਹੀਨੇ ਦਾ ਵੀ ਦੇਣਾ ਪਵੇਗਾ । ਇਸ ਗੱਲ ਨੇ ਲੋਕਾਂ ਦੀ ਹਾਲਤ ਹੋਰ ਪਤਲੀ ਕਰ ਦਿੱਤੀ ਹੈ । ਡੇਢ ਮਹੀਨੇ ਤੋਂ ਚੱਲ ਰਹੇ ਲਾਕਡਾਊਨ ਕਾਰਨ ਕਿਸੇ ਵੀ ਕਿਸਮ ਦੀ ਨੌਕਰੀ ਕਰ ਰਹੇ ਲਗਭਗ 12 ਕਰੋੜ ਲੋਕ ਇਕੱਲੇ ਭਾਰਤ ਵਿਚ ਬੇਰੁਜ਼ਗਾਰ ਹੋ ਗਏ ਹਨ । ਪਰ ਸਰਕਾਰ ਕੋਲ ਇਨ੍ਹਾਂ ਲਈ ਕੋਈ ਸਪਸ਼ਟ ਨੀਤੀ ਨਹੀਂ ਹੈ । ਹੁਣ ਜੇਕਰ ਦਿਹਾੜੀਦਾਰ ਮਜ਼ਦੂਰ ਦੀ ਗੱਲ ਕਰੀਏ ਤਾਂ ਆਪਾਂ ਕਿੰਨੀਆਂ ਹੀ ਖਬਰਾਂ ਪੜ੍ਹ ਚੁੱਕੇ ਹਾਂ ਕਿ ਪਰਵਾਸੀ ਮਜ਼ਦੂਰ ਪੈਦਲ ਹੀ ਸੈਂਕੜੇ ਕਿਲੋਮੀਟਰ ਦੂਰ ਆਪਣੇ ਪਿੱਤਰੀ ਘਰਾਂ ਵੱਲ ਨੂੰ ਚੱਲ ਪਏ । ਅੱਕ ਕੇ ਕਈ ਰਸਤੇ ‘ਚ ਹੀ ਫਾਹਾ ਲੈ ਗਏ ਤੇ ਕਿੰਨੇ ਹੀ ਬੱਚਿਆਂ ਨੇ ਭੁੱਖ ਕਾਰਨ ਦਮ ਤੋੜਿਆ । ਇਹ ਦੁਨੀਆਂ ਦੇ ਸਭ ਤੋਂ ਵੱਡੇ ਲੋਕਤੰਤਰ ਲਈ ਸ਼ਰਮਨਾਕ ਗੱਲ ਸੀ ਕਿ ਸਰਕਾਰਾਂ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰ ਪਹੁੰਚਾਉਣ ਦਾ ਪ੍ਰਬੰਧ ਨਾ ਕਰ ਸਕੀ । ਭਾਵੇਂ ਮੀਡੀਆ ‘ਚ ਕਿੰਨਾ ਹੀ ਪ੍ਰਬੰਧ ਕਰਨ ਦੀਆਂ ਖਬਰਾਂ ਲੱਗੀਆਂ ਹੋਣ