ਇਹ ਅਦੱੱਤੀ ਕਾਰਨਾਮਾ ਕਰਨ ਵਾਲੇ ਮਹਾਨ ਪੁਰਸ਼ ਸਾਈਮਨ ਬੋਲੀਵਰ ਦਾ ਪੂਰਾ ਨਾਮ ਸਾਈਮਨ ਜੋਸ ਐਂਟੋਨੀਉ ਡੀ ਲਾ ਸੈਨਟਿਜ਼ਮਾ ਤਿ੍ਰਨੀਦਾਦ ਬੋਲੀਵਰ ਪਲੈਸੀਉ ਪੌਂਟੇ ਐਂਡਰੇਡ ਬਲੈਂਕੋ ਸੀ ਤੇ ਉਸ ਦਾ ਜਨਮ 24 ਜੁਲਾਈ 1783 ਈਸਵੀ ਨੂੰ ਕਰਾਕਾਸ ਸ਼ਹਿਰ (ਵੈਨਜੁਐਲਾ) ਦੇ ਇੱਕ ਧਨੀ ਪਰਿਵਾਰ ਵਿੱਚ ਹੋਇਆ। ਉਸ ਦੇ ਪਿਤਾ ਦਾ ਨਾਮ ਕਰਨਲ ਵਿੰਸੈਂਟ ਬੋਲੀਵਰ ਤੇ ਮਾਤਾ ਦਾ ਨਾਮ ਮਾਰੀਆ ਬਲਾਂਕੋ ਸੀ। ਉਸ ਸਮੇਂ ਬਰਾਜ਼ੀਲ ਨੂੰ ਛੱਡ ਕੇ ਸਾਰੇ ਦੱਖਣੀ ਅਮਰੀਕਾ ‘ਤੇ ਸਪੇਨ ਦਾ ਕਬਜ਼ਾ ਸੀ। 16 ਸਾਲ ਦੀ ਉਮਰ ਵਿੱਚ ਉਸ ਨੂੰ ਉੱਚ ਸਿੱਖਿਆ ਹਾਸਲ ਕਰਨ ਲਈ ਸਪੇਨ ਭੇਜ ਦਿੱਤਾ ਗਿਆ। ਉਸ ਨੇ ਇਸ ਸਮੇਂ ਦੌਰਾਨ ਯੂਰਪ ਦੇ ਕਈ ਦੇਸ਼ਾਂ ਦਾ ਭਰਮਣ ਕੀਤਾ।
ਯੂਰਪੀਨ ਦੇਸ਼ਾਂ ਦੀ ਅਜ਼ਾਦੀ ਵੱਲ ਵੇਖ ਕੇ ਉਸ ਦੇ ਦਿਲ ਵਿੱਚ ਵੀ ਦੱਖਣੀ ਅਮਰੀਕਾ ਨੂੰ ਸਪੇਨ ਦੇ ਪੰਜਿਆਂ ਤੋਂ ਅਜ਼ਾਦ ਕਰਾਉਣ ਦਾ ਖਿਆਲ ਅੰਗੜਾਈਆਂ ਲੈਣ ਲੱਗਾ ਤੇ ਸੰਨ 1808 ਈਸਵੀ ਵਿੱਚ ਉਹ ਵਾਪਸ ਵੈਨਜ਼ੁਐਲਾ ਵਾਪਸ ਆ ਗਿਆ। ਉਸ ਸਮੇਂ ਸਪੇਨ ਫਰਾਂਸ ਨਾਲ ਜੰਗ ਵਿੱਚ ਉਲਝਿਆ ਹੋਇਆ ਸੀ। ਇਸ ਮੌਕੇ ਦਾ ਫਾਇਦਾ ਉਠਾ ਕੇ ਬੋਲੀਵਰ ਨੇ ਆਪਣਾ ਸੁਤੰਤਰਤਾ ਸੰਗਰਾਮ ਸ਼ੁਰੂ ਕਰ ਦਿੱਤਾ। ਉਸ ਨੇ ਜਗ੍ਹਾ ਜਗ੍ਹਾ ਜੋਸ਼ੀਲੇ ਭਾਸਨ ਦੇ ਕੇ ਲੋਕਾਂ ਵਿੱਚ ਦੇਸ਼ ਭਗਤੀ ਦੀ ਭਾਵਨਾ ਜਗਾ ਦਿੱਤੀ। ਉਸ ਤੋਂ ਪ੍ਰਭਾਵਿਤ ਹੋ ਕੇ ਹਜ਼ਾਰਾਂ ਦੀ ਗਿਣਤੀ ਵਿੱਚ ਆਮ ਲੋਕ ਅਤੇ ਸੈਨਿਕ ਉਸ ਦੇ ਝੰਡੇ ਹੇਠ ਸੰਗਠਿਤ ਹੋ ਗਏ। ਕੁਝ ਹੀ ਸਮੇਂ ਬਾਅਦ ਉਸ ਨੇ ਸਪੇਨੀ ਹਾਕਮਾਂ ਦੇ ਖਿਲਾਫ ਛਾਪਾਮਾਰ ਜੰਗ ਸ਼ੁਰੂ ਕਰ ਦਿੱਤੀ। ਕਈ ਸਾਲ ਛੋਟੀਆਂ ਛੋਟੀਆਂ ਝੜਪਾਂ ਚੱਲਦੀਆਂ ਰਹੀਆਂ। ਸ਼ੁਰੂਆਤੀ ਹਾਰਾਂ
ਇੱਕ ਸਮੇਂ ਬੋਲੀਵਰ ਦਾ ਸ਼ਾਸਨ ਅਰਜਨਟੀਨਾ ਦੀ ਹੱਦ ਤੋਂ ਲੈ ਕੇ ਪਨਾਮਾ ਤੱਕ, ਤਕਰੀਬਨ ਅੱਧੇ ਦੱਖਣੀ ਅਮਰੀਕਾ ‘ਤੇ ਸੀ। ਉਸ ਨੇ ਆਪਣੇ ਅਜ਼ਾਦੀ ਸ਼ੰਘਰਸ਼ ਸਮੇਂ 472 ਜੰਗਾਂ ਵਿੱਚ ਭਾਗ ਲਿਆ ਤੇ 450 ਵਿੱਚ ਜਿੱਤ ਹਾਸਲ ਕੀਤੀ। ਇਸ ਦੌਰਾਨ ਉਸ ਨੇ ਘੋੜੇ ਦੀ ਪਿੱਠ ‘ਤੇ 123000 ਕਿ.ਮੀ. ਸਫਰ ਕੀਤਾ ਜੋ ਨੈਪੋਲੀਅਨ ਤੋਂ ਤਿੰਨ ਗੁਣਾ ਅਤੇ ਸਿਕੰਦਰ ਮਹਾਨ ਤੋਂ ਦੋ ਗੁਣਾ ਵੱਧ ਬਣਦਾ ਹੈ। ਉਸ ਨੂੰ ਜਿਆਦਾਤਰ ਦੱਖਣੀ ਅਮਰੀਕੀ ਦੇਸ਼ਾਂ ਵਿੱਚ ਰਾਸ਼ਟਰ ਪਿਤਾ ਦਾ ਦਰਜ਼ਾ ਹਾਸਲ ਹੈ। ਸੰਸਾਰ ਦੇ ਅਨੇਕਾਂ ਦੇਸ਼ਾਂ ਵਿੱਚ ਉਸ ਦੇ ਬੁੱਤ ਸਥਾਪਿਤ ਕੀਤੇ ਗਏ ਹਨ। ਸੰਨ 1802 ਵਿੱਚ ਉਸ ਦੀ ਸ਼ਾਦੀ ਮਾਰੀਆ ਥੇਰੇਸਾ ਨਾਲ ਹੋਈ ਪਰ ਬਦਕਿਸਮਤੀ ਕਾਰਨ ਉਸ ਦੀ ਅਗਲੇ ਹੀ ਸਾਲ